ਨਵੀਂ ਦਿੱਲੀ – ਸੁਪਰੀਮ ਕੋਰਟ ਤੋਂ ਅੰਤ੍ਰਿਮ ਜ਼ਮਾਨਤ ਮਿਲਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ੁੱਕਰਵਾਰ ਰਾਤ ਦਿੱਲੀ ਦੀ ਤਿਹਾੜ ਜੇਲ ਤੋਂ ਰਿਹਾਅ ਹੋ ਕੇ ਸਿੱਧੇ ਆਪਣੇ ਘਰ ਪੁੱਜੇ। ਹਾਲਾਂਕਿ ਇਸ ਦੌਰਾਨ ਰਸਤੇ ਵਿਚ ਜਗ੍ਹਾ-ਜਗ੍ਹਾ ਪਾਰਟੀ ਵਰਕਰਾਂ ਅਤੇ ਹਮਾਇਤੀਆਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਘਰ ਪੁੱਜਣ ’ਤੇ ਜਿੱਥੇ ਮਾਂ ਨੇ ਉਨ੍ਹਾਂ ਦੀ ਆਰਤੀ ਉਤਾਰੀ ਤਾਂ ਉਥੇ ਹੀ ਪਿਤਾ ਨੇ ਗਲੇ ਲਾਇਆ। ਇਸ ਮੌਕੇ ਮਾਤਾ-ਪਿਤਾ ਦੇ ਪੈਰ ਛੂਹ ਕੇ ਅਤੇ ਉਨ੍ਹਾਂ ਨਾਲ ਗਲੇ ਲੱਗ ਕੇ ਕੇਜਰੀਵਾਲ ਭਾਵੁਕ ਨਜ਼ਰ ਆਏ।
ਇਹ ਵੀ ਪੜ੍ਹੋ- ਹਨੀ ਟ੍ਰੈਪ 'ਚ ਫਸਿਆ ਵਿਅਕਤੀ, DRDO ਦੀ ਖੁਫੀਆ ਜਾਣਕਾਰੀ ਪਾਕਿਸਤਾਨ ਨੂੰ ਭੇਜੀ, CID ਨੇ ਕੀਤਾ ਗ੍ਰਿਫਤਾਰ
ਕੇਜਰੀਵਾਲ ਦੇ ਘਰ ਪੁੱਜਣ ਤੋਂ ਬਾਅਦ ਗੱਡੀ ਤੋਂ ਉਤਰਦੇ ਹੀ ਆਪ ਨੇਤਾ ਅਤੇ ਪਾਰਟੀ ਸੰਸਦ ਮੈਂਬਰ ਸੰਜੇ ਸਿੰਘ ਨੇ ਉਨ੍ਹਾਂ ਨੂੰ ਗਲੇ ਲਾ ਕੇ ਉਠਾ ਲਿਆ। ਇਸ ਦੌਰਾਨ ਇਥੇ ਪਾਰਟੀ ਦੇ ਹੋਰ ਵੱਡੇ ਨੇਤਾ ਵੀ ਮੌਜੂਦ ਸਨ। ਉਥੇ ਹੀ ਜਦੋਂ ਅਰਵਿੰਦ ਅੰਦਰ ਗਏ ਤਾਂ ਉਨ੍ਹਾਂ ਵਾਰੀ-ਵਾਰੀ ਮਾਤਾ-ਪਿਤਾ ਦੇ ਪੈਰ ਛੂਹ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ ਅਤੇ ਉਨ੍ਹਾਂ ਨੂੰ ਗਲੇ ਲਾਇਆ। ਇਸ ਮੌਕੇ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਫੁੱਲਾਂ ਦੀ ਮਾਲਾ ਪਹਿਨਾ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਇਹ ਵੀ ਪੜ੍ਹੋ- ਬ੍ਰਿਜਭੂਸ਼ਣ ਸ਼ਰਨ ਦੀਆਂ ਵਧੀਆਂ ਮੁਸ਼ਕਲਾਂ, ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ 'ਚ ਦੋਸ਼ ਤੈਅ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਾਈਸ ਐਡਮਿਰਲ ਸੰਜੇ ਭੱਲਾ ਨੇ ਭਾਰਤੀ ਜਲ ਸੈਨਾ ਦੇ ਚੀਫ਼ ਆਫ਼ ਪਰਸੋਨਲ ਵਜੋਂ ਸੰਭਾਲਿਆ ਅਹੁਦਾ
NEXT STORY