ਕੋਲਕਾਤਾ– ਪੱਛਮੀ ਬੰਗਾਲ ਦੀ ਤੀਜੀ ਵਾਰ ਕਮਾਨ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਮਮਤਾ ਬੈਨਰਜੀ ਬੁੱਧਵਾਰ ਨੂੰ ਐਕਸ਼ਨ ਮੋਡ ’ਚ ਨਜ਼ਰ ਆਈ। ਮਮਤਾ ਬੈਨਰਜੀ ਨੇ ਸਹੁੰ ਚੁੱਕਣ ਦੇ ਤੁਰੰਤ ਬਾਅਦ ਡੀ.ਜੀ.ਪੀ. ਅਤੇ ਏ.ਡੀ.ਜੀ. ਨੂੰ ਬਦਲ ਦਿੱਤਾ। ਨਾਲ ਹੀ ਉਨ੍ਹਾਂ ਸਾਰੇ ਐੱਸ.ਪੀ. ਨੂੰ ਹਿੰਸਾ ਰੋਕਣ ਦਾ ਹੁਕਮ ਦਿੱਤਾ।
ਮਮਤਾ ਬੈਨਰਜੀ ਨੇ ਚੋਣ ਕਮਿਸ਼ਨ ਵਲੋਂ ਪੱਛਮੀ ਬੰਗਾਲ ਦੇ ਬਣਾਏ ਗਏ ਡੀ.ਜੀ.ਪੀ. ਨੀਰਜ ਨਯਨ ਪਾਂਡੇ ਨੂੰ ਫਾਇਰ ਬ੍ਰਿਗੇਡ ਮਹਿਕਮੇ ’ਚ ਭੇਜ ਦਿੱਤਾ ਹੈ, ਜਦਕਿ ਏ.ਡੀ.ਜੀ. ਜਗਮੋਹਨ ਨੂੰ ਸਿਵਲ ਡਿਫੈਂਸ ’ਚ ਤਬਦੀਲ ਕੀਤਾ ਗਿਆ ਹੈ, ਉਨ੍ਹਾਂ ਦੀ ਥਾਂ ਵਿਰੇਂਦਰ ਨੂੰ ਸੂਬੇ ਦਾ ਨਵਾਂ ਡੀ.ਜੀ.ਪੀ. ਬਣਾਇਆ ਗਿਆ ਹੈ, ਜਦਕਿ ਜਾਵੇਦ ਸ਼ਮੀਮ ਨੂੰ ਸੂਬੇ ਦਾ ਨਵਾਂ ਏ.ਡੀ.ਜੀ. ਬਣਾਇਆ ਗਿਆ ਹੈ। ਮਮਤਾ ਬੈਨਰਜੀ ਨੇ ਕਿਹਾ ਕਿ ਸਾਰੇ ਐੱਸ.ਪੀ. ਅਤੇ ਕਮਿਸ਼ਨਰ ਹਿੰਸਾ ਨੂੰ ਤੁਰੰਤ ਰੋਕਣ ਲਈ ਸਖ਼ਤ ਕਦਮ ਚੁੱਕਣ। ਮਮਤਾ ਨੇ ਕਿਹਾ ਕਿ ਹਿੰਸਾ ਉਸ ਥਾਂ ਜ਼ਿਆਦਾ ਹੋ ਰਹੀ ਹੈ, ਜਿਥੇ ਭਾਜਪਾ ਜਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਦੇ ਲੋਕ ਅਫ਼ਵਾਹਾਂ ਫੈਲਾ ਰਹੇ ਹਨ। ਇਸ ਦੇ ਨਾਲ ਹੀ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਮਮਤਾ ਨੇ ਸੂਬੇ ’ਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।
ਬੰਗਾਲ ’ਚ ਪਾਬੰਦੀਆਂ ਦਾ ਐਲਾਨ
- ਸੂਬੇ ’ਚ ਮਾਸਕ ਪਹਿਨਣਾ ਹੁਣ ਜ਼ਰੂਰੀ ਹੈ।
- ਲੋਕਲ ਰੇਲਾਂ ਦੀ ਆਵਾਜਾਈ ਕੱਲ੍ਹ ਤੋਂ ਬੰਦ ਹੋਵੇਗੀ।
- ਸੂਬਾ ਸਰਕਾਰ ਦੇ ਦਫਤਰਾਂ ’ਚ ਸਿਰਫ਼ 50 ਫੀਸਦੀ ਮੌਜੂਦਗੀ ਹੋਵੇਗੀ।
- ਸ਼ਾਪਿੰਗ ਕੰਪਲੈਕਸ, ਜਿਮ, ਸਿਨੇਮਾ ਹਾਲ, ਬਿਊਟੀ ਪਾਰਲਰ ਬੰਦ ਰਹਿਣਗੇ।
- ਸਮਾਜਿਕ ਅਤੇ ਰਾਜਨੀਤਿਕ ਸਭਾਵਾਂ ਹੁਣ ਨਹੀਂ ਹੋਣਗੀਆਂ।
- ਬਾਜ਼ਾਰ ਹੁਣ ਸਵੇਰੇ 7 ਵਜੇ ਤੋਂ 10 ਵਜੇ ਤਕ ਅਤੇ ਸ਼ਾਮ ਨੂੰ 5 ਵਜੇ ਤੋਂ 7 ਵਜੇ ਤਕ ਹੀ ਖੁੱਲ੍ਹਣਗੇ।
- ਸੂਬਾ ਟਰਾਂਸਪੋਰਟ ਅਤੇ ਮੈਟਰੋ ਹੁਣ 50 ਫੀਸਦੀ ਸਮਰੱਥਾ ਨਾਲ ਹੀ ਚੱਲਣਗੀਆਂ।
- ਜ਼ਰੂਰੀ ਸੇਵਾਵਾਂ ਨੂੰ ਛੋਟ ਦਿੱਤੀ ਗਈ ਹੈ।
ਹਿਮਾਚਲ ’ਚ 16 ਮਈ ਤੱਕ ‘ਕੋਰੋਨਾ ਕਰਫਿਊ’, ਬੰਦ ਰਹਿਣਗੇ ਸਰਕਾਰੀ ਦਫ਼ਤਰ
NEXT STORY