ਆਗਰਾ - ਸ਼ਹਿਰ ਦੇ ਇੱਕ ਡਾਇਗਨੋਸਟਿਕ ਸੈਂਟਰ ਵਿੱਚ ਸਿਟੀ ਸਕੈਨ ਦੌਰਾਨ ਤਿੰਨ ਸਾਲ ਦੇ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਪੁਲਸ ਨੇ ਸੈਂਟਰ ਦੇ ਡਾਕਟਰ ਅਤੇ ਕਰਮਚਾਰੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ। ਥਾਣਾ ਨਾਈ ਦੀ ਮੰਡੀ ਦੇ ਪੁਲਸ ਇੰਸਪੈਕਟਰ ਰਾਜੀਵ ਸਿੰਘ ਨੇ ਸ਼ਨੀਵਾਰ ਨੂੰ ਦੱਸਿਆ ਕਿ ਧਨੌਲੀ ਮੁੱਲਾਂ ਦੀ ਪਿਆਊ ਨਿਵਾਸੀ ਵਿਨੋਦ ਅਤੇ ਉਸ ਦੀ ਪਤਨੀ ਵੰਦਨਾ ਮੂਕ ਬਘਿਰ ਹਨ। ਉਨ੍ਹਾਂ ਦਾ ਤਿੰਨ ਸਾਲਾ ਪੁੱਤਰ ਦਿਵਿਆਂਸ਼ ਆਮ ਬੱਚੇ ਦੀ ਤਰ੍ਹਾਂ ਬੋਲ ਅਤੇ ਸੁਣ ਸਕਦਾ ਸੀ। ਵੀਰਵਾਰ ਦੁਪਹਿਰ ਖੇਡਦੇ ਸਮੇਂ ਬੱਚਾ ਛੱਤ ਤੋਂ ਡਿੱਗ ਗਿਆ ਅਤੇ ਉਸ ਨੂੰ ਹੱਲਕੀ ਸੱਟ ਆਈ। ਉਨ੍ਹਾਂ ਦੱਸਿਆ ਕਿ ਵਿਨੋਦ ਆਪਣੇ ਬੇਟੇ ਨੂੰ ਐੱਸ.ਆਰ. ਹਸਪਤਾਲ ਲੈ ਕੇ ਆਇਆ, ਜਿੱਥੇ ਡਾਕਟਰਾਂ ਨੇ ਮੁਢੱਲੀ ਜਾਂਚ ਤੋਂ ਬਾਅਦ ਉਸ ਨੂੰ ਸਿਟੀ ਸਕੈਨ ਲਈ ਅਗਰਵਾਲ ਡਾਇਗਨੌਸਟਿਕ ਸੈਂਟਰ ਭੇਜ ਦਿੱਤਾ।
ਇਹ ਵੀ ਪੜ੍ਹੋ - ਕਰਨਾਟਕ ਦੇ ਦੋ ਇੰਸਟੀਚਿਊਟ 'ਚ ਕੋਰੋਨਾ ਦਾ ਧਮਾਕਾ, 33 ਮਾਮਲੇ ਆਏ ਸਾਹਮਣੇ, ਪੰਜ ਓਮੀਕਰੋਨ ਪਾਜ਼ੇਟਿਵ
ਸ਼ਿਕਾਇਤ ਅਨੁਸਾਰ, ਡਾਇਗਨੌਸਟਿਕ ਸੈਂਟਰ 'ਤੇ ਡਾਕਟਰ ਨਿਤੀਨ ਅਗਰਵਾਲ ਨੇ ਬੱਚੇ ਨੂੰ ਸਿਟੀ ਸਕੈਨ ਕਰਨ ਤੋਂ ਪਹਿਲਾਂ ਇੱਕ ਇੰਜੈਕਸ਼ਨ ਲਗਾਇਆ ਜਿਸ ਨਾਲ ਉਸ ਦੀ ਸਿਹਤ ਵਿਗੜਨ ਲੱਗੀ। ਇਹ ਵੇਖ ਕੇ ਸੈਂਟਰ ਨੇ ਉਸ ਨੂੰ ਤੁਰੰਤ ਹਸਪਤਾਲ ਲੈ ਜਾਣ ਨੂੰ ਕਿਹਾ। ਪੁਲਸ ਨੇ ਦੱਸਿਆ ਕਿ ਪਰਿਵਾਰਕ ਮੈਂਬਰ ਜਦੋਂ ਬੱਚੇ ਨੂੰ ਲੈ ਕੇ ਹਸਪਤਾਲ ਪੁੱਜੇ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਹ ਜਾਣਕਾਰੀ ਮਿਲਣ ਤੋਂ ਬਾਅਦ ਪਰਿਵਾਰ ਵਾਲੇ ਜਦੋਂ ਡਾਇਗਨੌਸਟਿਕ ਸੈਂਟਰ ਪੁੱਜੇ ਤਾਂ ਉੱਥੇ ਤਾਲਾ ਬੰਦ ਵੇਖਿਆ। ਇਸ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ ਹੰਗਾਮਾ ਕੀਤਾ। ਪਰਿਵਾਰਕ ਮੈਂਬਰ ਨੇ ਇਸ ਸੰਬੰਧ ਵਿੱਚ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਪਾ ਕੇ ਐੱਸ.ਪੀ. ਸਿਟੀ ਵਿਕਾਸ ਕੁਮਾਰ ਟੀਮ ਨਾਲ ਮੌਕੇ 'ਤੇ ਪੁੱਜੇ। ਸ਼ਿਕਾਇਤ ਵਿੱਚ ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਡਾਕਟਰ ਦੀ ਲਾਪਰਵਾਹੀ ਅਤੇ ਗਲਤ ਇੰਜੈਕਸ਼ਨ ਲਗਾਉਣ ਕਾਰਨ ਬੱਚੇ ਦੀ ਮੌਤ ਹੋਈ ਹੈ। ਪੁਲਸ ਇੰਸਪੈਕਟਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੇ ਚਾਚੇ ਯੋਗੇਸ਼ ਦੀ ਤਹਿਰੀਰ 'ਤੇ ਡਾਇਗਨੌਸਟਿਕ ਸੈਂਟਰ ਦੇ ਡਾ. ਨਿਤੀਨ ਅਗਰਵਾਲ ਅਤੇ ਕਰਮਚਾਰੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਲਖਨਊ 'ਚ ਹੋਵੇਗਾ ਹੁਣ ਤੱਕ ਦਾ ਸਭ ਤੋਂ ਵੱਡਾ ਡਰੋਨ ਸ਼ੋਅ
NEXT STORY