ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਨੂੰ ਪੰਜ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਦੇ ਆਪਣੇ ਟੀਚੇ ਨੂੰ ਹਾਸਲ ਕਰਨ 'ਚ ਖੇਤੀਬਾੜੀ ਦੀ ਅਹਿਮ ਭੂਮਿਕਾ ਹੈ ਅਤੇ ਸਰਕਾਰ ਨਕਦੀ ਫਸਲ ਅਤੇ ਨਿਰਯਾਤ ਕੇਂਦਰਿਤ ਖੇਤੀਬਾੜੀ ਪ੍ਰਣਾਲੀ ਤਿਆਰ ਕਰਨ 'ਤੇ ਧਿਆਰ ਕੇਂਦਰਿਤ ਕਰ ਰਹੀ ਹੈ।
ਖੇਤੀਬਾੜੀ ਕੀਰਤ ਪੁਰਸਕਾਰਾਂ ਦੇ ਵੰਡ ਤੋਂ ਬਾਅਦ ਇਥੇ ਇਕ ਸਭਾ ਨੂੰ ਸੰਬੋਧਿਤ ਕਰਦੇ ਹੋਏ, ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਕੋਸ਼ਿਸ਼ ਨਾਲ ਦੇਸ਼ 'ਚ ਮਸਾਲਿਆਂ ਦੇ ਉਤਪਾਦਨ ਅਤੇ ਨਿਰਯਾਤ 'ਚ ਵਾਧਾ ਹੋਇਆ ਹੈ। ਭਾਰਤ ਨੂੰ ਪੰਜ ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ 'ਚ ਖੇਤੀਬਾੜੀ ਖੇਤਰ ਦੀ ਬਹੁਤ ਅਹਿਮ ਭੂਮਿਕਾ ਹੈ।
ੁਉਨ੍ਹਾਂ ਕਿਹਾ ਕਿ ਇਸ ਦੇ ਲਈ ਸਾਡੀ ਸਰਕਾਰ ਇਕ ਨਕਦੀ ਫਸਲ ਅਤੇ ਨਿਰਯਾਤ ਕੇਂਦਰਿਤ ਖੇਤੀਬਾੜੀ ਪ੍ਰਣਾਲੀ ਤਿਆਰ ਕਰਨ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਮੋਦੀ ਨੇ ਕਿਹਾ ਕਿ ਮਸਾਲਿਆਂ ਦਾ ਉਤਪਾਦਨ 25 ਲੱਖ ਟਨ ਨੂੰ ਪਾਰ ਕਰ ਗਿਆ ਹੈ ਅਤੇ ਉਨ੍ਹਾਂ ਦਾ ਨਿਰਯਾਤ 15,000 ਕਰੋੜ ਰੁਪਏ ਤੋਂ ਵਧ ਕੇ 19,000 ਕਰੋੜ ਰੁਪਏ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨਾ ਸਿਰਫ ਕਿਸਾਨਾਂ ਦੀ ਪ੍ਰੇਸ਼ਾਨੀ ਦਾ ਹੱਲ ਕਰ ਰਹੀ ਸੀ ਸਗੋਂ ਉਨ੍ਹਾਂ ਦੇ ਬਿਹਤਰ ਭਵਿੱਖ ਦੀ ਦਿਸ਼ਾ 'ਚ ਕੰਮ ਕਰ ਰਹੀ ਸੀ। ਅਸੀਂ ਅਜਿਹੀ ਵਿਵਸਥਾ ਕੀਤੀ ਹੈ ਕਿ ਕਿਸਾਨ ਈ-ਮੰਡੀ 'ਚ ਆਪਣੀ ਫਸਲ ਵੇਚ ਸਕਣ। ਅਸੀਂ ਕੋਲਡ ਸਟੋਰੇਜ ਲਈ ਵੀ ਸੁਵਿਧਾ ਦਿੱਤੀ ਹੈ।
ਕੋਟਾ : ਲੋਕ ਸਭਾ ਸਪੀਕਰ ਓਮ ਬੀਰਲਾ ਬਦਲਵਾਉਣਗੇ ਹਸਪਤਾਲ ਦੀਆਂ ਖਰਾਬ ਮਸ਼ੀਨਾਂ
NEXT STORY