ਨਵੀਂ ਦਿੱਲੀ—5000 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਕਾਂਗਰਸ ਦੇ ਚੋਟੀ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਸਿਆਸੀ ਸਲਾਹਕਾਰ ਅਹਿਮਦ ਪਟੇਲ ਦੇ ਨੇੜਲਿਆਂ ਦੇ ਟਿਕਾਣਿਆਂ 'ਤੇ ਵੀਰਵਾਰ ਛਾਪੇ ਮਾਰੇ ਗਏ ਜੋ ਅੱਧੀ ਰਾਤ ਤੋਂ ਬਾਅਦ ਵੀ ਜਾਰੀ ਸਨ।
ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇਹ ਛਾਪੇ ਮਾਰੇ ਗਏ। ਈ. ਡੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਅਹਿਮਦ ਪਟੇਲ ਦੇ ਇਕ ਨੇੜਲੇ ਸਾਥੀ ਸੰਜੀਵ ਮਹਾਜਨ ਦੇ ਘਰ ਅਤੇ ਹੋਰਨਾਂ ਟਿਕਾਣਿਆਂ 'ਤੇ ਇਹ ਛਾਪੇ ਗਏ। ਇਸ ਦੇ ਨਾਲ ਹੀ ਉਕਤ ਕੇਸ ਵਿਚ ਦੋਸ਼ੀ ਹੋਰਨਾਂ ਕਾਰੋਬਾਰੀਆਂ ਦੇ ਟਿਕਾਣਿਆਂ 'ਤੇ ਵੀ ਰਾਤ ਦੇਰ ਗਏ ਤੱਕ ਛਾਪੇਮਾਰੀ ਜਾਰੀ ਸੀ।
ਈ. ਡੀ. ਮੁਤਾਬਕ ਅਹਿਮਦ ਪਟੇਲ ਦੀ ਰਾਜ ਸਭਾ ਦੀ ਮੈਂਬਰੀ ਬਚਾਉਣ ਲਈ 300 ਤੋਂ 400 ਕਰੋੜ ਰੁਪਏ ਦਾ ਖਰਚ ਹੋਇਆ। ਇਹ ਪਤਾ ਲਾਉਣਾ ਜ਼ਰੂਰੀ ਹੈ ਕਿ ਇਹ ਰਕਮ ਕਾਂਗਰਸ ਵੱਲੋਂ ਅਹਿਮਦ ਪਟੇਲ ਦੇ ਕਿਹੜੇ ਸ਼ੁਭ ਚਿੰਤਕਾਂ ਨੇ ਖਰਚ ਕੀਤੀ। 5000 ਕਰੋੜ ਰੁਪਏ ਦੇ ਇਸ ਮਨੀ ਲਾਂਡਰਿੰਗ ਮਾਮਲੇ ਨਾਲ ਰਾਜਧਾਨੀ ਦੇ ਸੰਦੇਸਾਰਾ ਗਰੁੱਪ ਆਫ ਕੰਪਨੀ ਦਾ ਨਾਂ ਜੁੜਿਆ ਹੈ।
ਦੱਸਣਯੋਗ ਹੈ ਕਿ ਲਗਭਗ 1 ਮਹੀਨਾ ਪਹਿਲਾਂ ਇਸ ਮਾਮਲੇ ਵਿਚ ਗਗਨ ਧਵਨ ਨਾਮੀ ਇਕ ਵੱਡੇ ਵਪਾਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਈ. ਡੀ. ਦੇ ਬੁਲਾਰੇ ਨੇ ਜਾਣਕਾਰੀ ਦਿੱਤੀ ਕਿ ਮਹਾਜਨ ਦੇ ਦਿੱਲੀ 'ਚ ਮਯੂਰ ਵਿਹਾਰ ਫੇਸ-1 ਅਤੇ ਬਾਬਰ ਰੋਡ ਸਥਿਤ ਟਿਕਾਣਿਆਂ 'ਤੇ ਵੀ ਛਾਪੇ ਮਾਰੇ ਗਏ। ਇਸ ਤੋਂ ਇਲਾਵਾ ਦੁਆਰਕਾ ਵਿਖੇ ਘਣਸ਼ਾਮ ਪਾਂਡੇ, ਲਕਸ਼ਮੀ ਨਗਰ ਵਿਖੇ ਲਕਸ਼ਮੀ ਚੰਦ ਗੁਪਤਾ ਅਤੇ ਗਾਜ਼ੀਆਬਾਦ ਦੇ ਅਰਵਿੰਦ ਗੁਪਤਾ ਦੇ ਟਿਕਾਣਿਆਂ 'ਤੇ ਵੀ ਛਾਪੇ ਪਏ। ਇਨ੍ਹਾਂ ਤਿੰਨਾਂ ਦਾ ਸਬੰਧ ਸੰਦੇਸਾਰਾ ਗਰੁੱਪ ਨਾਲ ਹੈ। ਇਸ ਗਰੁੱਪ ਦਾ ਮਾਲਕਾਨਾ ਹੱਕ ਚੇਤਨ ਅਤੇ ਨਿਤਿਨ ਸੰਦੇਸਾਰਾ ਕੋਲ ਹੈ।
ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਗੁਰੁਕੁਲ ਕਟੜਾ ਦੇ ਪ੍ਰੋ. ਸ਼ਾਸ਼ਤਰੀ ਬਣੇ ਪਹਿਲੇ ਨਿਰਦੇਸ਼ਕ
NEXT STORY