ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਨੇ ਚੋਣ ਪ੍ਰਚਾਰ 'ਚ ਹਥਿਆਰਬੰਦ ਤਾਕਤਾਂ ਦੀ ਵਰਤੋਂ ਨੂੰ ਰੋਕਣ ਵਾਲੇ ਚੋਣ ਕਮਿਸ਼ਨ ਦੇ ਨਿਰਦੇਸ਼ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਭਾਜਪਾ 'ਤੇ ਨਿਸ਼ਾਨਾ ਵਿੰਨਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਜਪਾ ਆਪਣੀਆਂ ਅਸਫਲਤਾਵਾਂ ਨੂੰ ਛੁਪਾਉਣ ਲਈ ਫੌਜ ਦੀ ਵਰਤੋਂ ਕਰ ਕੇ ਖਤਰੇ ਦੇ ਰਸਤੇ 'ਤੇ ਚੱਲ ਰਹੀ ਹੈ।
ਪਟੇਲ ਨੇ ਟਵੀਟ ਕਰ ਕੇ ਕਿਹਾ ਹੈ, ''ਚੋਣ ਮੁਹਿੰਮ 'ਚ ਹਥਿਆਰਬੰਦ ਤਾਕਤਾਂ ਦੀ ਵਰਤੋਂ ਰੋਕਣ ਲਈ ਚੋਣ ਕਮਿਸ਼ਨ ਦੇ ਨਿਰਦੇਸ਼ ਦੀ ਸਖਤ ਜ਼ਰੂਰਤ ਸੀ। ਇਹ ਪੂਰੀ ਤਰ੍ਹਾਂ ਨਾਲ ਲਾਗੂ ਹੋਣਾ ਚਾਹੀਦਾ ਹੈ ਅਤੇ ਸੁਰੱਖਿਆ ਬਲਾਂ ਨੂੰ ਰਾਜਨੀਤੀ ਤੋਂ ਬਾਹਰ ਰੱਖਣਾ ਚਾਹੀਦਾ ਹੈ।'' ਉਨ੍ਹਾਂ ਨੇ ਇਹ ਵੀ ਰਿਹਾ ਹੈ, '' ਆਪਣੇ ਆਪ ਦੀ ਅਸਫਲਤਾ ਛੁਪਾਉਣ ਲਈ ਫੌਜ ਦੀ ਵਰਤੋਂ ਕਰ ਭਾਜਪਾ ਖਤਰੇ ਦੇ ਰਸਤੇ 'ਤੇ ਚੱਲ ਰਹੀ ਸੀ।''

ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਇਕ ਆਦੇਸ਼ ਜਾਰੀ ਕਰ ਕੇ ਸਾਰੇ ਸਿਆਸੀ ਦਲਾਂ ਨੂੰ ਆਪਣੇ ਚੋਣ ਮੁਹਿੰਮ 'ਚ ਫੌਜੀਆਂ ਦੀਆਂ ਤਸਵੀਰਾਂ ਦੀ ਵਰਤੋਂ ਨਾ ਕਰਨ ਲਈ ਕਿਹਾ ਹੈ। ਇਸ ਬਾਰੇ ਚੋਣ ਕਮਿਸ਼ਨ ਦੇ ਸਾਰੇ ਰਾਜਨੀਤਿਕ ਦਲਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਚੋਣ ਕਮਿਸ਼ਨਰ ਨੇ ਇਕ ਰਾਜਨੀਤਿਕ ਦਲ ਦੇ ਪੋਸਟਰ 'ਚ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਦੀ ਤਸਵੀਰ ਦੇ ਕਥਿਤ ਤੌਰ 'ਤੇ ਵਰਤੋਂ 'ਤੇ ਨੋਟਿਸ ਕਰਦੇ ਹੋਏ ਰਾਜਨੀਤਿਕ ਦਲਾਂ ਨੂੰ ਅਜਿਹਾ ਕਰਨ ਤੋਂ ਬਚਣ ਦਾ ਨਿਰਦੇਸ਼ ਜਾਰੀ ਕੀਤਾ ਸੀ।
ਗੁੱਜਰ ਰਾਖਵਾਂਕਰਨ ਨੂੰ ਚੁਣੌਤੀ, ਰਾਜਸਥਾਨ ਹਾਈਕੋਰਟ ਸੋਮਵਾਰ ਨੂੰ ਕਰੇਗੀ ਸੁਣਵਾਈ
NEXT STORY