ਜੈਪੁਰ- ਰਾਜਸਥਾਨ ਗੁੱਜਰ ਸਮੇਤ ਪੰਜ ਜਾਤੀਆਂ ਨੂੰ ਸਭ ਤੋਂ ਪਿੱਛੜੇ ਵਰਗ (ਐੱਮ. ਬੀ. ਸੀ.) 'ਚ 5 ਫੀਸਦੀ ਵਿਸ਼ੇਸ਼ ਰਾਖਵਾਂਕਰਨ ਦੇ ਮਾਮਲੇ 'ਚ ਹਾਈ ਕੋਰਟ 'ਚ ਕੱਲ ਭਾਵ ਸੋਮਵਾਰ ਨੂੰ ਸੁਣਵਾਈ ਹੋਵੇਗੀ। ਸੂਬਾ ਸਰਕਾਰ ਦੁਆਰਾ ਰਾਜਸਥਾਨ ਪਿਛੜਾ ਵਰਗ ਸੋਧ ਅਧਿਨਿਯਮ 2019 ਤੇ ਤਹਿਤ ਗੁੱਜਰ ਸਮੇਤ 5 ਜਾਤੀਆਂ ਗਾੜੀਆਂ ਲੁਹਾਰ, ਬੰਜਾਰਾ, ਰੇਬਾਰੀ ਅਤੇ ਰਾਈਕਾ ਨੂੰ ਐੱਮ. ਬੀ. ਸੀ. 'ਚ 5 ਫੀਸਦੀ ਵਿਸ਼ੇਸ਼ ਰਾਖਵਾਂਕਰਨ ਨੂੰ ਪਿਛਲੇ ਦਿਨੀਂ ਅਦਾਲਤ 'ਚ ਜਨਹਿਤ ਪਟੀਸ਼ਨ ਦਾਇਰ ਕਰ ਕੇ ਚੁਣੌਤੀ ਦਿੱਤੀ ਗਈ ਸੀ। ਇਸ 'ਚ ਮੁੱਖ ਸਕੱਤਰ, ਪਰਸੋਨਲ ਸਕੱਤਰ, ਗੁੱਜਰ ਨੇਤਾ ਕਿਰੋੜੀ ਸਿੰਘ ਬੈਂਸਲਾ ਅਤੇ ਹਿੰਮਤ ਸਿੰਘ ਗੁੱਜਰ ਨੂੰ ਪਾਰਟੀ ਬਣਾਈ ਗਈ। ਸ਼੍ਰੀ ਹਿੰਮਤ ਸਿੰਘ ਗੁੱਜਰ ਨੇ ਅੱਜ ਦੱਸਿਆ ਕਿ ਇਸ ਮਾਮਲੇ 'ਚ ਸੋਮਵਾਰ ਨੂੰ ਉਨ੍ਹਾਂ ਵੱਲੋਂ ਜਵਾਬ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਸਾਡੀ ਮੰਗ 50 ਫੀਸਦੀ 'ਚ ਮੌਜੂਦਾ ਹੋਰ ਪਿਛੜੇ ਵਰਗਾਂ ਦੇ 21 ਫੀਸਦੀ ਰਾਖਵਾਂਕਰਨ 'ਚ ਹੀ 5 ਫੀਸਦੀ ਰਾਖਵਾਂਕਰਨ ਦੇਣ ਦੀ ਹੋਵੇਗੀ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਰਾਖਵਾਂਕਰਨ ਨੂੰ ਲੈ ਕੇ ਗੁੱਜਰਾਂ ਨੇ ਇਕ ਵਾਰ ਫਿਰ ਅੰਦੋਲਨ ਸ਼ੁਰੂ ਕਰਕੇ ਰੇਲ ਪਟੜੀ ਜਾਮ ਕਰਨ ਤੋਂ ਬਾਅਦ ਸੂਬਾ ਸਰਕਾਰ ਨੇ ਵਿਧਾਨ ਸਭਾ 'ਚ ਰਾਜਸਥਾਨ ਪਿਛੜਾ ਵਰਗ ਸੋਧ ਅਧਿਨਿਯਮ 2019 ਪਾਸ ਕੀਤਾ। ਇਸ ਤਹਿਤ ਗੁੱਜਰ ਸਮੇਤ ਗਾੜੀਆ ਲੁਹਾਰ, ਬੰਜਾਰਾ, ਰੇਬਾੜੀ ਅਤੇ ਰਾਈਕਾ ਪੰਜ ਜਾਤੀਆਂ ਨੂੰ ਐੱਮ ਬੀ ਸੀ 'ਚ 5 ਫੀਸਦੀ ਵਿਸ਼ੇਸ਼ ਰਾਖਵਾਂਕਰਨ ਦੇਣ ਦਾ ਮਤਾ ਪਾਸ ਕੀਤਾ ਗਿਆ ਸੀ।
'ਲਾਦੇਨ ਮਾਰਿਆ ਤਾਂ US ਨੇ ਨਹੀਂ ਦਿੱਤੀ ਮਿਲਟਰੀ ਡਿਟੇਲ, ਅਸੀਂ ਦੇ ਕੇ ਕੀ ਫੌਜੀ ਮਰਵਾਉਣੇ'
NEXT STORY