ਅਹਿਮਦਾਬਾਦ— ਅਹਿਮਦਾਬਾਦ 'ਚ ਵਿਸ਼ੇਸ਼ ਅਦਾਲਤ ਨੇ ਗੋਧਰਾ ਕਾਂਡ 'ਚ ਦੋ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਦਕਿ 3 ਲੋਕਾਂ ਨੂੰ ਬਰੀ ਕਰ ਦਿੱਤਾ ਹੈ। ਐੱਸ.ਆਈ.ਟੀ. ਦੀ ਵਿਸ਼ੇਸ਼ ਅਦਾਲਤ ਨੇ ਇਕ ਮਾਰਚ 2011 ਨੂੰ ਇਸ ਮਾਮਲੇ 'ਚ 31 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਇਨ੍ਹਾਂ 'ਚ 11 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਜਦਕਿ 20 ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ। ਹਾਈਕੋਰਟ 'ਚ ਕਈ ਅਪੀਲਾਂ ਦਾਇਰ ਕੀਤੀਆਂ ਗਈਆਂ, ਦੋਸ਼ਸਿੱਧ ਨੂੰ ਚੁਣੌਤੀ ਦਿੱਤੀ ਗਈ ਜਦਕਿ ਰਾਜ ਸਰਕਾਰ ਨੇ 63 ਲੋਕਾਂ ਨੂੰ ਬਰੀ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਗਈ।

ਕੀ ਹੈ ਮਾਮਲਾ?
ਗੋਧਰਾ ਰੇਲਵੇ ਸਟੇਸ਼ਨ 'ਤੇ 27 ਫਰਵਰੀ 2002 ਨੂੰ ਸਾਬਰਮਤੀ ਐਕਸਪ੍ਰੈਸ ਟਰੇਨ ਦੇ ਐੱਸ-6 ਡੱਬੇ ਨੂੰ ਸਾੜੇ ਜਾਣ ਦੀ ਘਟਨਾ 'ਚ 58 ਲੋਕਾਂ ਦੀ ਮੌਤ ਹੋ ਗਈ ਸੀ। ਮ੍ਰਿਤਕਾਂ 'ਚੋਂ 23 ਮਰਦ, 15 ਔਰਤਾਂ ਅਤੇ 20 ਬੱਚੇ ਸ਼ਾਮਲ ਸਨ। ਇਸ ਘਟਨਾ ਦੇ ਬਾਅਦ ਸਾਲ 2002 'ਚ ਹੀ ਗੁਜਰਾਤ 'ਚ ਬਹੁਤ ਵੱਡੇ ਪੱਧਰ 'ਤੇ ਦੰਗੇ ਭੜਕ ਗਏ। ਜਾਣਕਾਰੀ ਮੁਤਾਬਕ ਇਨ੍ਹਾਂ ਦੰਗਿਆਂ 'ਚ ਲਗਭਗ 1 ਹਜ਼ਾਰ ਲੋਕਾਂ ਦੀ ਮੌਤ ਹੋਈ ਸੀ। ਮਰਨ ਵਾਲੇ ਲੋਕਾਂ 'ਚ ਵਿਸ਼ੇਸ਼ ਸਮੁਦਾਇ ਦੇ ਲੋਕਾਂ ਦੀ ਸੰਖਿਆ ਬਹੁਤ ਜ਼ਿਆਦਾ ਸੀ।

ਮਨਮੋਹਨ ਦੀ ਮੋਦੀ ਨੂੰ ਚਿੱਠੀ-ਨਹਿਰੂ ਪੂਰੇ ਦੇਸ਼ ਦੇ ਨੇਤਾ, ਮੈਮੋਰੀਅਲ ਨਾਲ ਛੇੜਛਾੜ ਨਾ ਕਰੋ
NEXT STORY