ਬਾਂਸਵਾੜਾ, (ਬਿਊਰੋ)- ਵੀਰਵਾਰ ਨੂੰ ਅਹਿਮਦਾਬਾਦ ’ਚ ਹੋਏ ਭਿਆਨਕ ਜਹਾਜ਼ ਹਾਦਸੇ ਨੇ ਬਾਂਸਵਾੜਾ ਜ਼ਿਲੇ ਨੂੰ ਡੂੰਘੇ ਸੋਗ ’ਚ ਡੁਬੋ ਦਿੱਤਾ। ਇਸ ਹਾਦਸੇ ’ਚ ਬਾਂਸਵਾੜਾ ਦੇ ਵੱਕਾਰੀ ਡਾਕਟਰ ਜੋੜੇ ਡਾ. ਪ੍ਰਤੀਕ ਜੋਸ਼ੀ ਅਤੇ ਡਾ. ਕੌਮੀ ਵਿਆਸ, ਉਨ੍ਹਾਂ ਦੇ 3 ਮਾਸੂਮ ਬੱਚੇ– ਮਿਰਾਇਆ, ਨਕੁਲ ਅਤੇ ਪ੍ਰਦਿਉਤ– ਦੀ ਮੌਤ ਹੋ ਗਈ। ਪੂਰਾ ਪਰਿਵਾਰ ਲੰਡਨ ਸ਼ਿਫਟ ਹੋਣ ਲਈ ਰਵਾਨਾ ਹੋਇਆ ਸੀ ਪਰ ਇਹ ਯਾਤਰਾ ਉਨ੍ਹਾਂ ਦੀ ਅੰਤਿਮ ਯਾਤਰਾ ਸਾਬਤ ਹੋਈ।
ਰਵਾਨਾ ਕਰਨ ਗਏ ਮਾਤਾ-ਪਿਤਾ ਨੂੰ ਨਹੀਂ ਸੀ ਪਤਾ ਕਿ ਇਹ ਆਖਰੀ ਵਿਦਾਈ ਹੋਵੇਗੀ
ਡਾ. ਪ੍ਰਤੀਕ ਅਤੇ ਡਾ. ਕੌਮੀ ਨੂੰ ਅਹਿਮਦਾਬਾਦ ਤੋਂ ਲੰਡਨ ਲਈ ਰਵਾਨਾ ਕਰਨ ਉਨ੍ਹਾਂ ਦੇ ਮਾਤਾ-ਪਿਤਾ ਵੀ ਏਅਰਪੋਰਟ ਪੁੱਜੇ ਸਨ। ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਵਿਦਾਈ ਜ਼ਿੰਦਗੀ ਦੀ ਆਖਰੀ ਮੁਲਾਕਾਤ ਬਣ ਜਾਵੇਗੀ। ਜਿਵੇਂ ਹੀ ਹਾਦਸੇ ਦੀ ਸੂਚਨਾ ਮਿਲੀ, ਪਰਿਵਾਰ ਦੇ ਸੁਪਨਿਆਂ ਦੀ ਉਡਾਣ ਟੁੱਟ ਕੇ ਫਨਾਹ ਹੋ ਗਈ।
ਡਾ. ਪ੍ਰਤੀਕ ਦੇ ਮਾਮਾ ਡਾ. ਹਿਮਾਂਸ਼ੂ ਦਿਵੇਦੀ ਨੇ ਦੱਸਿਆ ਕਿ ਪ੍ਰਤੀਕ ਦੇ ਮਾਤਾ-ਪਿਤਾ ਡਾ. ਜੇ. ਪੀ. ਜੋਸ਼ੀ ਅਤੇ ਉਨ੍ਹਾਂ ਦੀ ਪਤਨੀ ਸੁਰੱਖਿਅਤ ਹਨ ਪਰ ਇਸ ਹਾਦਸੇ ਨੇ ਉਨ੍ਹਾਂ ਦੀ ਪੂਰੀ ਦੁਨੀਆ ਉਜਾੜ ਦਿੱਤੀ ਹੈ। ਡਾ. ਜੋਸ਼ੀ ਬਾਂਸਵਾੜਾ ’ਚ ਸੋਨੋਗ੍ਰਾਫੀ ਸੈਂਟਰ ਚਲਾਉਂਦੇ ਹਨ, ਜਦੋਂ ਕਿ ਉਨ੍ਹਾਂ ਦੀ ਪਤਨੀ ਸੇਵਾਮੁਕਤ ਡਾਕਟਕਰ ਹਨ।
ਇਹ ਵੀ ਪੜ੍ਹੋ- 'ਜਦੋਂ ਹੋਸ਼ ਆਇਆ...', Plane Crash 'ਚ ਜ਼ਿੰਦਾ ਬਚੇ ਯਾਤਰੀ ਨੇ ਸੁਣਾਈ ਖੌਫ਼ਨਾਕ ਆਪਬੀਤੀ

ਇਹ ਵੀ ਪੜ੍ਹੋ- Plane Crash ਦਰਮਿਆਨ ਦਿੱਲੀ 'ਚ ਵਾਪਰ ਗਿਆ ਰੇਲ ਹਾਦਸਾ
ਬਾਂਸਵਾੜਾ ’ਚ ਪਸਰਿਆ ਸੋਗ, ਸੀ. ਐੱਮ-ਸਾਬਕਾ ਸੀ. ਐੱਮ. ਦੇ ਦੌਰੇ ਰੱਦ
ਇਸ ਦਿਲ ਵਲੂੰਧਰਣ ਵਾਲੇ ਹਾਦਸੇ ਤੋਂ ਬਾਅਦ ਪੂਰੇ ਬਾਂਸਵਾੜਾ ਜ਼ਿਲੇ ’ਚ ਸੋਗ ਦੀ ਲਹਿਰ ਹੈ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਅਤੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ੁੱਕਰਵਾਰ ਨੂੰ ਹੋਣ ਵਾਲੇ ਆਪਣੇ ਬਾਂਸਵਾੜਾ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਹਨ। ਮੁੱਖ ਮੰਤਰੀ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਤਹਿਤ ਆਯੋਜਿਤ ਸੂਬਾ ਪੱਧਰੀ ਪ੍ਰੋਗਰਾਮ ’ਚ ਆਉਣ ਵਾਲੇ ਸਨ, ਜਦੋਂ ਕਿ ਅਸ਼ੋਕ ਗਹਿਲੋਤ ਤ੍ਰਿਪੁਰਾ ਸੁੰਦਰੀ ਮੰਦਰ ’ਚ ਦਰਸ਼ਨ ਲਈ ਆਉਣ ਵਾਲੇ ਸਨ।
ਔਰੰਗਾਬਾਦ ਹਾਦਸੇ ਦੀ ਦਿਲ ਕੰਬਾਅ ਦੇਣ ਵਾਲੀਆਂ ਯਾਦਾਂ ਤਾਜ਼ਾ
ਇਸ ਹਾਦਸੇ ਨੇ ਬਾਂਸਵਾੜਾ ਦੇ ਲੋਕਾਂ ਨੂੰ ਸਾਲ ਪਹਿਲਾਂ ਔਰੰਗਾਬਾਦ ਜਹਾਜ਼ ਹਾਦਸੇ ਦੀ ਯਾਦ ਤਾਜ਼ਾ ਕਰਵਾ ਦਿੱਤੀ, ਜਿਸ ’ਚ ਬਾਂਸਵਾੜਾ ਦੇ ਹੀ ਹੇਮ ਅਤੇ ਸੁਧਾ ਨਾਗਰ ਦੀ ਮੌਤ ਹੋਈ ਸੀ। ਇਕ ਵਾਰ ਫਿਰ ਨਾਗਰ ਸਮਾਜ ਸਮੇਤ ਪੂਰਾ ਜ਼ਿਲਾ ਸੋਗ ’ਚ ਹੈ।
ਇਹ ਵੀ ਪੜ੍ਹੋ- ਰਾਜਾ ਦੀ ਮੌਤ ਤੋਂ ਪਹਿਲਾਂ ਹੀ ਪੰਡਿਤ ਨੇ ਕਰ'ਤੀ ਸੀ ਭਵਿੱਖਬਾਣੀ
2700 ਕਰੋਡ਼ ਰੁਪਏ ਦੀ ਧੋਖਾਦੇਹੀ ਦਾ ਮਾਮਲਾ : ED ਨੇ ਰਾਜਸਥਾਨ ਅਤੇ ਗੁਜਰਾਤ ’ਚ ਮਾਰੇ ਛਾਪੇ
NEXT STORY