ਨਵੀਂ ਦਿੱਲੀ : ਅਹਿਮਦਾਬਾਦ ਹਵਾਈ ਹਾਦਸੇ ਦੀ ਜਾਂਚ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਨਵਾਂ ਖੁਲਾਸਾ ਹੋਇਆ ਹੈ, ਜਿਸਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। 260 ਲੋਕਾਂ ਦੀ ਦਰਦਨਾਕ ਹੋਈ ਮੌਤ ਨਾਲ ਜੁੜੇ ਇਸ ਹਾਦਸੇ ਦੇ ਕਾਰਨ ਹੁਣ ਤੱਕ ਜੋ ਸਮਝੇ ਜਾ ਰਹੇ ਸੀ, ਉਸ ਨਾਲੋਂ ਕਿਤੇ ਜ਼ਿਆਦਾ ਡੂੰਘੇ ਅਤੇ ਗੰਭੀਰ ਦੱਸੇ ਗਏ ਹਨ। ਇਸ ਘਟਨਾ ਦੀ ਸੱਚਾਈ ਜਾਣ ਕੇ ਸਾਰੇ ਹੈਰਾਨ ਹੋ ਜਾਣਗੇ। ਇਸ ਭਿਆਨਕ ਹਾਦਸੇ ਦਾ ਕਾਰਨ ਕੀ ਸੀ? ਕਿਸ ਤਰ੍ਹਾਂ ਦੀ ਲਾਪਰਵਾਹੀ ਅਤੇ ਅਣਗਹਿਲੀ ਕਾਰਨ ਇੰਨੀ ਭਿਆਨਕ ਤ੍ਰਾਸਦੀ ਹੋਈ? ਆਓ ਜਾਣਦੇ ਹਾਂ ਇਸ ਮਾਮਲੇ ਨਾਲ ਜੁੜੀ ਹੁਣ ਤੱਕ ਦੀ ਸਭ ਤੋਂ ਮਹੱਤਵਪੂਰਨ ਅਤੇ ਹੈਰਾਨ ਕਰਨ ਵਾਲੀ ਜਾਣਕਾਰੀ...
ਇਹ ਵੀ ਪੜ੍ਹੋ : SBI ਬੈਂਕ ਵਿੱਚ ਡਾਕਾ, ਲੈ ਗਏ 1 ਕਰੋੜ ਕੈਸ਼, 20 ਕਿਲੋ ਸੋਨਾ
ਇਸ ਘਟਨਾ ਬਾਰੇ ਗੱਲ ਕਰੀਏ ਤਾਂ 12 ਜੂਨ, 2025 ਨੂੰ ਹੋਏ ਅਹਿਮਦਾਬਾਦ ਜਹਾਜ਼ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ। ਇਸ ਉਦੋਂ ਵਾਪਰਿਆ, ਜਦੋਂ ਏਅਰ ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਅਹਿਮਦਾਬਾਦ ਤੋਂ ਲੰਡਨ ਲਈ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਇੱਕ ਮੈਡੀਕਲ ਹੋਸਟਲ ਦੀ ਇਮਾਰਤ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ 242 ਲੋਕਾਂ ਵਿੱਚੋਂ 241 ਦੀ ਮੌਤ ਹੋ ਗਈ ਅਤੇ ਮੈਡੀਕਲ ਹੋਸਟਲ ਦੇ 19 ਲੋਕ ਵੀ ਮਾਰੇ ਗਏ। ਇਸ ਹਾਦਸੇ ਵਿੱਚ ਕੁੱਲ 260 ਲੋਕਾਂ ਦੀ ਜਾਨ ਚਲੀ ਗਈ। ਸਿਰਫ਼ ਇੱਕ ਵਿਅਕਤੀ ਗੰਭੀਰ ਸੱਟਾਂ ਨਾਲ ਬਚਿਆ। ਹਸਪਤਾਲ ਵਿੱਚ ਜ਼ੇਰੇ ਇਲਾਜ 67 ਲੋਕ ਵੀ ਜ਼ਖਮੀ ਹੋਏ।
ਇਹ ਵੀ ਪੜ੍ਹੋ : 6 ਦਿਨ ਬੰਦ ਰਹਿਣਗੇ ਸਕੂਲ-ਕਾਲਜ! ਹੋ ਗਿਆ ਛੁੱਟੀਆਂ ਦਾ ਐਲਾਨ
ਹਾਦਸੇ ਦਾ ਕਾਰਨ ਬਣਿਆ ਤਕਨੀਕੀ ਨੁਕਸ
ਮੁੱਢਲੀ ਜਾਂਚ ਰਿਪੋਰਟ ਦੇ ਅਨੁਸਾਰ ਜਹਾਜ਼ ਦੇ ਫਿਊਲ ਸਵਿੱਚ ਵਿਚ ਖ਼ਰਾਬੀ ਆਈ ਸੀ, ਜਿਸ ਕਾਰਨ ਜਹਾਜ਼ "ਰਨ" ਤੋਂ "ਕਟਆਫ" ਵੱਲ ਚਲਾ ਗਿਆ ਸੀ। ਇਸ ਤਕਨੀਕੀ ਨੁਕਸ ਨੇ ਪਾਇਲਟ ਦੇ ਕੰਟਰੋਲ ਨੂੰ ਪ੍ਰਭਾਵਿਤ ਕੀਤਾ ਅਤੇ ਜਹਾਜ਼ ਕੰਟਰੋਲ ਤੋਂ ਬਾਹਰ ਹੋ ਗਿਆ, ਜਿਸ ਕਾਰਨ ਹਸਪਤਾਲ ਦੀ ਇਮਾਰਤ ਨਾਲ ਟਕਰਾ ਗਿਆ। ਮ੍ਰਿਤਕਾਂ ਦੇ ਪਰਿਵਾਰਾਂ ਦਾ ਦੋਸ਼ ਹੈ ਕਿ ਬੋਇੰਗ ਅਤੇ ਹਨੀਵੈੱਲ ਦੋਵੇਂ ਹੀ ਫਿਊਲ ਸਵਿੱਚ ਸਮੱਸਿਆ ਤੋਂ ਚੰਗੀ ਤਰ੍ਹਾਂ ਜਾਣੂ ਸਨ ਪਰ ਜਾਣਬੁੱਝ ਕੇ ਖ਼ਤਰੇ ਨੂੰ ਨਜ਼ਰਅੰਦਾਜ਼ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਦੋਵਾਂ ਕੰਪਨੀਆਂ ਦੀ ਲਾਪਰਵਾਹੀ ਅਤੇ ਸਹੀ ਸਾਵਧਾਨੀ ਦੀ ਘਾਟ ਕਾਰਨ ਇਹ ਹਾਦਸਾ ਹੋਇਆ।
ਇਹ ਵੀ ਪੜ੍ਹੋ : 1.40 ਕਰੋੜ ਰੁਪਏ ਤੇ ਫਿਰ ਖੁਦ ਦੀ ਮੌਤ ਦਾ ਡਰਾਮਾ ਰਚ ਗਿਆ ਭਾਜਪਾ ਆਗੂ ਦਾ ਪੁੱਤ, ਇੰਝ ਖੁੱਲਿਆ ਭੇਦ
ਹਾਲਾਂਕਿ, ਬੋਇੰਗ ਜਾਂ ਹਨੀਵੈੱਲ ਵੱਲੋਂ ਕੋਈ ਅਧਿਕਾਰਤ ਜਵਾਬ ਨਹੀਂ ਆਇਆ ਹੈ। ਬੋਇੰਗ ਨੇ ਸਿਰਫ਼ ਇਹ ਕਿਹਾ ਹੈ ਕਿ ਭਾਰਤ ਦਾ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਹਾਦਸੇ ਦੀ ਵਿਸਤ੍ਰਿਤ ਜਾਂਚ ਕਰ ਰਿਹਾ ਹੈ। ਅੰਤਿਮ ਰਿਪੋਰਟ 2026 ਵਿੱਚ ਆਉਣ ਦੀ ਉਮੀਦ ਹੈ। ਇਸ ਹਾਦਸੇ ਨੂੰ ਭਾਰਤੀ ਹਵਾਬਾਜ਼ੀ ਦੇ ਇਤਿਹਾਸ ਵਿੱਚ ਇੱਕ ਕਾਲਾ ਦਿਨ ਮੰਨਿਆ ਜਾ ਰਿਹਾ ਹੈ, ਜਿਸ ਨਾਲ ਨਾਗਰਿਕਾਂ ਵਿੱਚ ਹਵਾਬਾਜ਼ੀ ਸੁਰੱਖਿਆ ਬਾਰੇ ਚਿੰਤਾਵਾਂ ਵਧ ਰਹੀਆਂ ਹਨ। ਜਹਾਜ਼ਾਂ ਦੇ ਨਿਰਮਾਣ ਅਤੇ ਪੁਰਜ਼ਿਆਂ ਦੀ ਗੁਣਵੱਤਾ ਬਾਰੇ ਵਧ ਰਹੇ ਸਵਾਲਾਂ ਦੇ ਵਿਚਕਾਰ ਇਹ ਮੁਕੱਦਮਾ ਨਵੀਆਂ ਚੁਣੌਤੀਆਂ ਖੜ੍ਹਾ ਕਰੇਗਾ। ਮਾਹਿਰਾਂ ਦਾ ਕਹਿਣਾ ਹੈ ਕਿ ਜਾਂਚ ਨਾਲ ਹਵਾਬਾਜ਼ੀ ਸੁਰੱਖਿਆ ਮਿਆਰਾਂ ਵਿੱਚ ਭਾਰੀ ਸੁਧਾਰ ਹੋ ਸਕਦਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਪ੍ਰਾਪਰਟੀ ਡੀਲਰ ਦੇ ਦਫ਼ਤਰ 'ਤੇ ਤਾਬੜਤੋੜ ਫਾਇਰਿੰਗ, ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਬੁਖਾਰ ਨਾਲ ਦਿੱਸਣ ਇਹ ਲੱਛਣ ਤਾਂ ਹੋ ਜਾਓ ਸਾਵਧਾਨ! ਫੈਲ ਰਿਹਾ ਦਿਮਾਗ ਖਾਣ ਵਾਲਾ ਅਮੀਬਾ, 19 ਮੌਤਾਂ
NEXT STORY