ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ਤੋਂ ਭਾਜਪਾ ਆਗੂ ਦੇ ਪੁੱਤਰ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੇ ਹੋ ਉੱਡ ਜਾਣਗੇ। ਰਾਜਗੜ੍ਹ ਜ਼ਿਲ੍ਹੇ ਦੇ ਸਾਰੰਗਪੁਰ ਵਿੱਚ 5 ਸਤੰਬਰ ਦੀ ਸਵੇਰ ਨੂੰ ਕਾਲੀਸਿੰਧ ਨਦੀ ਵਿੱਚ ਕਾਰ ਸਣੇ ਡਿੱਗੇ ਭਾਜਪਾ ਨੇਤਾ ਮਹੇਸ਼ ਸੋਨੀ ਦੇ ਪੁੱਤਰ ਦੀ ਮੌਤ ਹੋ ਜਾਣ ਦੀ ਕਹਾਣੀ ਦਾ ਸਾਰੰਗਪੁਰ ਪੁਲਸ ਨੇ ਪਰਦਾਫਾਸ਼ ਕਰ ਦਿੱਤਾ ਹੈ। ਟਰਾਂਸਪੋਰਟਰ ਦੇ ਪੁੱਤਰ ਵਿਸ਼ਾਲ ਨੇ ਬੈਂਕ ਨੂੰ 140 ਕਰੋੜ ਰੁਪਏ ਦਾ ਕਰਜ਼ਾ ਦੇਣਾ ਸੀ। ਬੈਂਕ ਦੇ ਇਸੇ ਕਰਜ਼ੇ ਨੂੰ ਉਤਾਰਨ ਲਈ ਉਸ ਨੇ ਆਪਣੀ ਮੌਤ ਦੀ ਝੂਠੀ ਸਾਜ਼ਿਸ਼ ਰੱਚ ਗਈ, ਜੋ ਹੁਣ ਸਭ ਦੇ ਸਾਹਮਣੇ ਆ ਗਈ ਹੈ।
ਇਹ ਵੀ ਪੜ੍ਹੋ : SSP ਦਾ ਸ਼ਰਮਨਾਕ ਕਾਰਾ: ਟਰੱਕ ਡਰਾਈਵਰ ਨੂੰ ਥੱਪੜ ਮਾਰ ਉਤਾਰੀ ਪੱਗ, ਵੀਡੀਓ ਵਾਇਰਲ
ਦੱਸ ਦੇਈਏ ਕਿ ਪੁਲਸ ਪਿਛਲੇ 10 ਦਿਨਾਂ ਤੋਂ ਉਸਦੀ ਭਾਲ ਕਰ ਰਹੀ ਸੀ ਪਰ ਉਹ ਮਹਾਰਾਸ਼ਟਰ ਵਿੱਚ ਲੁਕਿਆ ਹੋਇਆ ਸੀ। ਰਿਪੋਰਟਾਂ ਅਨੁਸਾਰ, 5 ਸਤੰਬਰ ਨੂੰ ਪੁਲਸ ਨੂੰ ਸਾਰੰਗਪੁਰ ਵਿੱਚ ਕਾਲੀਸਿੰਧ ਨਦੀ ਦੇ ਪੁਲ ਤੋਂ ਇੱਕ ਕਾਰ ਡਿੱਗਣ ਦੀ ਰਿਪੋਰਟ ਮਿਲੀ। ਪੁਲਸ ਨੇ ਕਾਰ ਮਾਲਕ ਦੀ ਪਛਾਣ ਵਿਸ਼ਾਲ ਸੋਨੀ ਵਜੋਂ ਹੋਈ ਹੈ, ਜੋ ਭਾਜਪਾ ਨੇਤਾ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮਹੇਸ਼ ਸੋਨੀ ਦਾ ਪੁੱਤਰ ਹੈ ਅਤੇ ਜ਼ਿਲ੍ਹੇ ਦੇ ਸਦਾਵਤਾ ਦਾ ਰਹਿਣ ਵਾਲਾ ਹੈ। ਮਾਮਲੇ ਦੀ ਜਾਂਚ ਕਰਨ 'ਤੇ ਪੁਲਸ ਨੂੰ ਪਤਾ ਲੱਗਾ ਕਿ ਭਾਜਪਾ ਨੇਤਾ ਦਾ ਪੁੱਤਰ ਵਿਸ਼ਾਲ ਉਸ ਰਾਤ ਕਿਸੇ ਕੰਮ ਲਈ ਸਾਰੰਗਪੁਰ ਗਿਆ ਸੀ। ਜਦੋਂ ਉਹ ਸਵੇਰ ਤੱਕ ਵਾਪਸ ਨਹੀਂ ਆਇਆ, ਤਾਂ ਪਰਿਵਾਰ ਚਿੰਤਤ ਹੋ ਗਿਆ।
ਇਹ ਵੀ ਪੜ੍ਹੋ : SBI ਬੈਂਕ ਵਿੱਚ ਡਾਕਾ, ਲੈ ਗਏ 1 ਕਰੋੜ ਕੈਸ਼, 20 ਕਿਲੋ ਸੋਨਾ
ਲਗਭਗ ਦੋ ਹਫ਼ਤਿਆਂ ਤੱਕ SDRF ਦੀਆਂ ਤਿੰਨ ਵੱਖ-ਵੱਖ ਟੀਮਾਂ ਨੇ 20 ਕਿਲੋਮੀਟਰ ਤੱਕ ਨਦੀ ਵਿੱਚ ਉਸ ਦੀ ਭਾਲ ਕੀਤੀ। ਅੱਠ ਦਿਨਾਂ ਤੱਕ ਕੋਈ ਸੁਰਾਗ ਨਾ ਮਿਲਣ ਤੋਂ ਬਾਅਦ ਪੁਲਸ ਨੂੰ ਸ਼ੱਕ ਹੋਇਆ। ਪੁਲਸ ਅਧਿਕਾਰੀ ਅਕਾਂਕਸ਼ਾ ਹਾਡਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਵਿਸ਼ਾਲ ਦੇ ਪਿਤਾ ਅਤੇ ਭਰਾਵਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ, ਤਾਂ ਉਨ੍ਹਾਂ ਨੇ ਕਬੂਲ ਕੀਤਾ ਕਿ ਵਿਸ਼ਾਲ ਮਰਿਆ ਨਹੀਂ ਹੈ ਅਤੇ ਹੋ ਸਕਦਾ ਹੈ ਕਿ ਕਿਤੇ ਲੁਕਿਆ ਹੋਇਆ ਹੋਵੇ। ਪੁਲਸ ਨੇ ਵਿਸ਼ਾਲ ਦੇ ਮੋਬਾਈਲ ਕਾਲ ਡਿਟੇਲ ਰਿਕਾਰਡ ਦੀ ਜਾਂਚ ਕੀਤੀ, ਜੋ ਮਹਾਰਾਸ਼ਟਰ ਦੀ ਸੀ। ਮੱਧ ਪ੍ਰਦੇਸ਼ ਪੁਲਸ ਨੇ ਮਹਾਰਾਸ਼ਟਰ ਪੁਲਿਸ ਦੀ ਸਹਾਇਤਾ ਨਾਲ ਸੰਭਾਜੀ ਨਗਰ ਜ਼ਿਲ੍ਹੇ ਦੇ ਫਰਦਾਪੁਰ ਥਾਣਾ ਖੇਤਰ ਤੋਂ ਵਿਸ਼ਾਲ ਨੂੰ ਬਰਾਮਦ ਕੀਤਾ।
ਇਹ ਵੀ ਪੜ੍ਹੋ : ਵੱਡੀ ਖ਼ਬਰ: ਪ੍ਰਾਪਰਟੀ ਡੀਲਰ ਦੇ ਦਫ਼ਤਰ 'ਤੇ ਤਾਬੜਤੋੜ ਫਾਇਰਿੰਗ, ਇਸ ਗੈਂਗਸਟਰ ਨੇ ਲਈ ਜ਼ਿੰਮੇਵਾਰੀ
ਹੈਰਾਨੀ ਦੀ ਗੱਲ ਹੈ ਕਿ ਗ੍ਰਿਫ਼ਤਾਰ ਕੀਤੇ ਜਾਣ ਤੋਂ ਪਹਿਲਾਂ ਵਿਸ਼ਾਲ ਨੇ ਪੁਲਸ ਨੂੰ ਗੁੰਮਰਾਹ ਕਰਨ ਲਈ ਅਗਵਾ ਦੀ ਝੂਠੀ ਰਿਪੋਰਟ ਦਰਜ ਕਰਵਾਈ ਸੀ। ਪੁੱਛਗਿੱਛ ਦੌਰਾਨ ਵਿਸ਼ਾਲ ਨੇ ਆਪਣਾ ਅਪਰਾਧ ਕਬੂਲ ਕਰ ਲਿਆ। ਉਸਨੇ ਕਿਹਾ ਕਿ ਉਹ ਇੱਕ ਟਰਾਂਸਪੋਰਟ ਕਾਰੋਬਾਰ ਚਲਾਉਂਦਾ ਸੀ ਅਤੇ ਉਸ 'ਤੇ ਬੈਂਕਾਂ ਦਾ ₹1.40 ਕਰੋੜ ਤੋਂ ਵੱਧ ਦਾ ਕਰਜ਼ਾ ਸੀ। ਉਸਦਾ ਮੰਨਣਾ ਸੀ ਕਿ ਜੇਕਰ ਬੈਂਕ ਨੂੰ ਉਸ ਦੀ ਮੌਤ ਦਾ ਸਰਟੀਫਿਕੇਟ ਜਮ੍ਹਾ ਕਰਵਾਇਆ ਜਾਂਦਾ ਤਾਂ ਉਸ ਦਾ ਕਰਜ਼ਾ ਮੁਆਫ਼ ਹੋ ਜਾਣਾ ਸੀ। ਵਿਸ਼ਾਲ ਨੇ 5 ਸਤੰਬਰ ਨੂੰ ਸਵੇਰੇ 5 ਵਜੇ ਆਪਣੀ ਕਾਰ ਦੀਆਂ ਹੈੱਡਲਾਈਟਾਂ ਬੰਦ ਕਰ ਦਿੱਤੀਆਂ, ਇਸਨੂੰ ਨਦੀ ਵਿੱਚ ਧੱਕ ਦਿੱਤਾ, ਅਤੇ ਡਰਾਈਵਰ ਦੀ ਸਾਈਕਲ ਨੂੰ ਇੰਦੌਰ ਲੈ ਗਿਆ। ਆਪਣੀ ਮੌਤ ਦੀਆਂ ਅਖਬਾਰਾਂ ਦੀਆਂ ਰਿਪੋਰਟਾਂ ਪੜ੍ਹਨ ਤੋਂ ਬਾਅਦ, ਉਹ ਪੂਜਾ ਕਰਨ ਲਈ ਸ਼ਿਰਡੀ ਅਤੇ ਸ਼ਨੀ ਸ਼ਿੰਗਣਾਪੁਰ ਜਾਣ ਲੱਗਾ।
ਇਹ ਵੀ ਪੜ੍ਹੋ : SSP ਦੀ ਬੀਮਾਰ ਹੋਈ ਮਾਂ, ਡਾਕਟਰ ਨੂੰ ਐਮਰਜੈਂਸੀ ਤੋਂ ਚੁੱਕ ਲੈ ਗਈ ਪੁਲਸ ਤੇ ਫਿਰ...
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
Delhi Riots : ਉਮਰ ਖਾਲਿਦ ਤੇ ਸ਼ਰਜੀਲ ਇਮਾਮ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਮੁਲਤਵੀ
NEXT STORY