ਹੈਲਥ ਡੈਸਕ- ਕੇਰਲ 'ਚ ਇਕ 9 ਸਾਲਾ ਬੱਚੀ ਦੀ ਮੌਤ ਨੇਗਲੇਰੀਆ ਫਾਊਲੇਰੀ (ਜਿਸ ਨੂੰ ਆਮ ਤੌਰ 'ਤੇ ਦਿਮਾਗ ਖਾਣ ਵਾਲਾ ਅਮੀਬਾ ਕਿਹਾ ਜਾਂਦਾ ਹੈ) ਦੇ ਇੰਫੈਕਸ਼ਨ ਕਾਰਨ ਹੋ ਗਈ। ਕੋਝੀਕੋਡ ਦੀ ਰਹਿਣ ਵਾਲੀ ਇਹ ਬੱਚੀ ਪ੍ਰਾਇਮਰੀ ਅਮੀਬਿਕ ਮੈਨਿੰਗੋਐਂਸੇਫਲਾਈਟਿਸ (PAM) ਨਾਲ ਪੀੜਤ ਸੀ। ਰੋਂਦੀ ਹੋਈ ਬੱਚੀ ਦੀ ਮਾਂ ਨੇ ਕਿਹਾ,"ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮੇਰੀ ਧੀ ਹੁਣ ਇਸ ਦੁਨੀਆ 'ਚ ਨਹੀਂ ਹੈ।"
ਇਹ ਵੀ ਪੜ੍ਹੋ : 9 ਜਾਂ 10 ਅਕਤੂਬਰ, ਕਦੋਂ ਹੈ ਕਰਵਾ ਚੌਥ? ਦੂਰ ਹੋਈ Confusion
ਕੇਰਲ 'ਚ ਵੱਧ ਰਿਹਾ ਹੈ ਖ਼ਤਰਾ
	- ਇਸ ਸਾਲ ਕੇਰਲ 'ਚ ਇਸ ਬੀਮਾਰੀ ਦੇ 70 ਤੋਂ ਵੱਧ ਕੇਸ ਸਾਹਮਣੇ ਆਏ ਹਨ ਅਤੇ ਹਾਲ ਹੀ ਮਹੀਨਿਆਂ 'ਚ 19 ਲੋਕਾਂ ਦੀ ਮੌਤ ਹੋ ਚੁੱਕੀ ਹੈ।
 
	- ਇਹ ਅਮੀਬਾ ਗਰਮ ਮਿੱਠੇ ਪਾਣੀ (ਝੀਲਾਂ, ਤਾਲਾਬਾਂ, ਦਰਿਆਵਾਂ, ਗਲਤ ਤਰੀਕੇ ਨਾਲ ਸੰਭਾਲੇ ਸਵੀਮਿੰਗ ਪੂਲਾਂ) 'ਚ ਮਿਲਦਾ ਹੈ।
 
	- ਇਸ ਨੂੰ ਨਿਗਲਣ ਨਾਲ ਖ਼ਤਰਾ ਨਹੀਂ, ਪਰ ਜਦੋਂ ਪਾਣੀ ਨੱਕ ਰਾਹੀਂ ਦਿਮਾਗ ਤੱਕ ਪਹੁੰਚਦਾ ਹੈ, ਉਦੋਂ ਇਹ ਘਾਤਕ ਇੰਫੈਕਸ਼ਨ ਕਰਦਾ ਹੈ।
 
ਇਹ ਵੀ ਪੜ੍ਹੋ : ਸਾਲ ਦਾ ਆਖਰੀ ਸੂਰਜ ਗ੍ਰਹਿਣ, ਭਾਰਤ 'ਚ ਦਿਖਾਈ ਦੇਵੇਗਾ ਜਾਂ ਨਹੀਂ, ਲੱਗੇਗਾ ਸੂਤਕ ਕਾਲ, ਜਾਣੋ ਹਰ ਸਵਾਲ ਦਾ ਜਵਾਬ
ਲੱਛਣ
	- ਸ਼ੁਰੂ 'ਚ ਬੁਖ਼ਾਰ, ਸਿਰਦਰਦ, ਉਲਟੀ ਅਤੇ ਗਰਦਨ ਵਿਚ ਅਕੜਨ।
 
	- ਕੁਝ ਹੀ ਦਿਨਾਂ 'ਚ ਦੌਰੇ ਪੈਣਾ, ਕੋਮਾ ਅਤੇ ਅਕਸਰ ਇਕ-ਦੋ ਹਫ਼ਤਿਆਂ 'ਚ ਮੌਤ।
 
	- ਡਾਕਟਰਾਂ ਦੇ ਅਨੁਸਾਰ, ਬਹੁਤ ਵਾਰ ਇਸ ਨੂੰ ਬੈਕਟੀਰੀਅਲ ਮੈਨਿੰਜਾਈਟਿਸ ਸਮਝ ਲਿਆ ਜਾਂਦਾ ਹੈ, ਜਿਸ ਕਰਕੇ ਇਲਾਜ ਦੇਰ ਨਾਲ ਹੁੰਦਾ ਹੈ।
 
ਇਲਾਜ
	- ਇਸ ਦਾ ਇਲਾਜ ਬਹੁਤ ਮੁਸ਼ਕਲ ਹੈ, ਕੋਈ ਇਕੱਲੀ ਦਵਾਈ ਕਾਰਗਰ ਨਹੀਂ।
 
	- ਕੁਝ ਬਚੇ ਹੋਏ ਮਰੀਜ਼ਾਂ ਨੂੰ ਐਮਫੋਟੇਰਿਸਿਨ-B, ਮਿਲਟੇਫੋਸਿਨ ਅਤੇ ਰਿਫੈਮਪਿਸਿਨ ਵਰਗੀਆਂ ਸ਼ਕਤੀਸ਼ਾਲੀ ਦਵਾਈਆਂ ਦੇ ਸੰਯੋਗ ਨਾਲ ਇਲਾਜ ਕੀਤਾ ਗਿਆ।
 
	- ਨਾਲ ਹੀ ਦਿਮਾਗ ਦੀ ਸੋਜ ਘਟਾਉਣ ਲਈ ਵਿਸ਼ੇਸ਼ ਇਲਾਜ ਕੀਤਾ ਜਾਂਦਾ ਹੈ।
 
ਬਚਾਅ ਦੇ ਤਰੀਕੇ
	- ਡਾਕਟਰਾਂ ਨੇ ਕਿਹਾ ਕਿ ਰੋਕਥਾਮ ਹੀ ਸਭ ਤੋਂ ਵਧੀਆ ਹੱਲ ਹੈ:
 
	- ਗਰਮੀਆਂ 'ਚ ਗੰਦੇ ਜਾਂ ਖੜ੍ਹੇ ਮਿੱਠੇ ਪਾਣੀ 'ਚ ਤੈਰਣ ਤੋਂ ਬਚੋ।
 
	- ਜੇ ਤੈਰਣਾ ਜ਼ਰੂਰੀ ਹੋਵੇ ਤਾਂ ਨੱਕ 'ਚ ਕਲਿੱਪ ਲਗਾਓ। ਜਿਸ ਨਾਲ ਪਾਣੀ ਦੇ ਨੱਕ 'ਚ ਜਾਣ ਦਾ ਖ਼ਤਰਾ ਘੱਟ ਹੋ ਸਕਦਾ ਹੈ।
 
	- ਬੱਚਿਆਂ ਨੂੰ ਹੋਜ਼ ਜਾਂ ਸਪ੍ਰਿੰਕਲਰ ਨਾਲ ਖੇਡਣ ਤੋਂ ਰੋਕੋ।
 
	- ਸਵੀਮਿੰਗ ਪੂਲ ਦੀ ਸਹੀ ਤਰ੍ਹਾਂ ਕਲੋਰੀਨੇਸ਼ਨ ਅਤੇ ਸਾਫ਼-ਸਫ਼ਾਈ ਕਰੋ।
 
	- ਨੱਕ ਧੋਣ ਲਈ ਸਿਰਫ਼ ਉਬਲੇ ਜਾਂ ਫਿਲਟਰ ਕੀਤੇ ਪਾਣੀ ਦਾ ਹੀ ਪ੍ਰਯੋਗ ਕਰੋ।
 
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
"ਚੋਣਾਂ ਦਾ ਚੌਕੀਦਾਰ ਜਾਗਦਾ ਰਿਹਾ, ਚੋਰੀ ਦੇਖ ਰਿਹਾ..." ਰਾਹੁਲ ਗਾਂਧੀ ਨੇ ਮੁੜ ਚੋਣ ਕਮਿਸ਼ਨ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY