ਨਵੀਂ ਦਿੱਲੀ (ਭਾਸ਼ਾ)— ਪੱਛਮੀ ਬੰਗਾਲ 'ਚ ਦੋ ਜੂਨੀਅਰ ਡਾਕਟਰਾਂ 'ਤੇ ਹਮਲੇ ਦੀ ਘਟਨਾ ਦਾ ਰੋਸ ਦੇਸ਼ ਭਰ 'ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਹਮਲੇ ਦੇ ਵਿਰੋਧ ਵਿਚ ਪੱਛਮੀ ਬੰਗਾਲ ਤੋਂ ਸ਼ੁਰੂ ਹੋਈ ਜੂਨੀਅਰ ਡਾਕਟਰਾਂ ਦੀ ਹੜਤਾਲ ਨੂੰ ਦੇਸ਼ ਭਰ ਦੇ ਡਾਕਟਰਾਂ ਦਾ ਸਮਰਥਨ ਮਿਲ ਰਿਹਾ ਹੈ। ਏਮਜ਼ ਦਿੱਲੀ ਦੇ ਡਾਕਟਰ ਵੀ ਹੜਤਾਲ 'ਤੇ ਹਨ। ਏਮਜ਼ ਅਤੇ ਸਫਦਰਜੰਗ ਹਸਪਤਾਲ ਦੇ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ (ਆਰ. ਡੀ. ਏ.) ਦੇ ਡਾਕਟਰਾਂ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਸੂਬੇ ਦੇ ਅੰਦੋਲਨਕਾਰੀ ਡਾਕਟਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਜਿਹਾ ਨਾ ਹੋਣ ਦੀ ਸੂਰਤ 'ਚ ਉਹ ਅਣਮਿੱਥੇ ਸਮੇਂ ਲਈ ਹੜਤਾਲ 'ਤੇ ਜਾਣਗੇ। ਇੱਥੇ ਦੱਸ ਦੇਈਏ ਕਿ ਅਖਿਲ ਭਾਰਤੀ ਆਯੁਵਿਗਿਆਨ ਸੰਸਥਾ (ਏਮਜ਼) ਅਤੇ ਸਫਦਰਜੰਗ ਹਸਪਤਾਲਾਂ ਦੇ ਡਾਕਟਰਾਂ ਨੇ ਕੋਲਕਾਤਾ 'ਚ ਡਾਕਟਰਾਂ 'ਤੇ ਹਮਲੇ ਦੇ ਵਿਰੋਧ ਵਿਚ ਸ਼ੁੱਕਰਵਾਰ ਨੂੰ ਕੰਮ ਦਾ ਬਾਈਕਾਟ ਕੀਤਾ। ਏਮਜ਼ ਦਿੱਲੀ ਦੇ ਡਾਕਟਰਾਂ ਨੇ ਕਿਹਾ ਕਿ ਵਿਰੋਧ ਦੇ ਰੂਪ ਵਿਚ ਅਸੀਂ ਲਾਲ ਦਾਗ ਵਾਲੀਆਂ ਪੱਟੀਆਂ ਅਤੇ ਹੈਲਮੇਟ ਪਹਿਨਣਾ ਜਾਰੀ ਰੱਖਾਂਗੇ। ਇਨ੍ਹਾਂ ਡਾਕਟਰਾਂ ਦਾ ਕਹਿਣਾ ਹੈ ਕਿ ਅਸੀਂ ਪੱਛਮੀ ਬੰਗਾਲ ਸਰਕਾਰ ਦੇ ਅੜੀਅਲ ਰਵੱਈਏ ਦੀ ਨਿੰਦਾ ਕਰਦੇ ਹਾਂ। ਏਮਜ਼, ਨਵੀਂ ਦਿੱਲੀ ਵਿਚ ਸਾਡਾ ਵਿਰੋਧੀ ਉਦੋਂ ਤਕ ਜਾਰੀ ਰਹੇਗਾ, ਜਦੋਂ ਤਕ ਨਿਆਂ ਨਹੀਂ ਮਿਲ ਜਾਂਦਾ।
ਏਮਜ਼ ਦਿੱਲੀ ਦੇ ਡਾਕਟਰਾਂ ਤੋਂ ਇਲਾਵਾ ਮਹਾਰਾਸ਼ਟਰ, ਕਰਨਾਟਕ, ਓਡੀਸ਼ਾ, ਆਂਧਰਾ ਪ੍ਰਦੇਸ਼, ਤੇਲੰਗਾਨਾ ਦੇ ਡਾਕਟਰਾਂ ਨੇ ਪੱਛਮੀ ਬੰਗਾਲ ਦੇ ਹੜਤਾਲੀ ਡਾਕਟਰਾਂ ਨਾਲ ਇਕਜੁਟਤਾ ਨਾਲ ਹੜਤਾਲ ਕੀਤੀ ਅਤੇ ਡਾਕਟਰਾਂ ਲਈ ਸੁਰੱਖਿਅਤ ਵਾਤਾਵਰਣ ਦੀ ਮੰਗ ਕੀਤੀ। ਏਮਜ਼ ਆਰ. ਡੀ. ਏ. ਨੇ ਇਕ ਬਿਆਨ ਵਿਚ ਕਿਹਾ ਕਿ 14 ਜੂਨ ਨੂੰ ਹੋਈ ਆਮ ਸਭਾ ਦੀ ਬੈਠਕ 'ਚ ਲਈ ਗਏ ਫੈਸਲੇ ਮੁਤਾਬਕ ਪੱਛਮੀ ਬੰਗਾਲ ਸਰਕਾਰ ਨੂੰ ਹੜਤਾਲੀ ਡਾਕਟਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ 48 ਘੰਟਿਆਂ ਦਾ ਅਲਟੀਮੇਟਮ ਦਿੰਦੀ ਹੈ। ਸਾਨੂੰ ਉਮੀਦ ਹੈ ਕਿ ਦੇਸ਼ ਭਰ ਵਿਚ ਸਾਡੇ ਸਹਿਯੋਗੀ ਜ਼ਰੂਰਤ ਦੀ ਇਸ ਘੜੀ 'ਚ ਸਾਡੇ ਨਾਲ ਜੁੜਨਗੇ। ਦਿੱਲੀ ਦੇ ਡਾਕਟਰਾਂ ਨੇ ਇਹ ਕਦਮ ਅਜਿਹੇ ਸਮੇਂ ਚੁੱਕਿਆ ਹੈ, ਜਦੋਂ ਮਮਤਾ ਬੈਨਰਜੀ ਨੇ ਕੁਝ ਦਿਨ ਪਹਿਲਾਂ ਆਪਣੇ ਸੂਬੇ 'ਚ ਹੜਤਾਲੀ ਡਾਕਟਰਾਂ ਨੂੰ ਹੜਤਾਲ ਵਾਪਸ ਲੈਣ ਜਾਂ ਹੋਸਟਲ ਖਾਲੀ ਕਰਨ ਲਈ 4 ਘੰਟੇ ਦਾ ਅਲਟੀਮੇਟਮ ਦਿੱਤਾ ਸੀ। ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ 17 ਜੂਨ ਨੂੰ ਦੇਸ਼ ਭਰ 'ਚ ਹੜਤਾਲ ਲਈ ਕਿਹਾ ਹੈ। ਉਨ੍ਹਾਂ ਨੇ ਡਾਕਟਰਾਂ ਲਈ ਸੁਰੱਖਿਅਤ ਕੰਮਕਾਜੀ ਹਾਲਤਾਂ ਦੀ ਮੰਗ ਕੀਤੀ ਹੈ।
60 ਸਾਲ ਦੇ ਸਾਰੇ ਬਜ਼ੁਰਗਾਂ ਨੂੰ ਪੈਨਸ਼ਨ ਦੇਣ ਵਾਲਾ ਪਹਿਲਾ ਰਾਜ ਬਣਿਆ ਬਿਹਾਰ
NEXT STORY