ਜੋਧਪੁਰ—ਸਮਾਜ 'ਚ ਲੋਕ ਡਾਕਟਰਾਂ ਨੂੰ 'ਰੱਬ ਦਾ ਰੂਪ ਮੰਨਦੇ ਹਨ, ਕਿਉਂਕਿ ਡਾਕਟਰ ਇਕ ਅਜਿਹਾ ਸ਼ਖਸ ਹੁੰਦਾ ਹੈ, ਜੋ ਕਿਸੇ ਨੂੰ ਮੌਤ ਦੇ ਮੂੰਹ 'ਚ ਜਾਣ ਤੋਂ ਬਚਾ ਸਕਦਾ ਹੈ। ਅਜਿਹਾ ਹੀ ਇਕ ਮਾਮਲਾ ਰਾਜਸਥਾਨ ਤੋਂ ਸਾਹਮਣੇ ਆਇਆ ਹੈ, ਜਿੱਥੇ ਜਨਮ ਤੋਂ ਬਾਅਦ ਆਪਸ 'ਚ ਜੁੜੇ ਹੋਏ ਜੁਡ਼ਵਾਂ ਬੱਚਿਆਂ ਨੂੰ ਡਾਕਟਰਾਂ ਨੇ ਆਪਰੇਸ਼ਨ ਰਾਹੀਂ ਵੱਖਰਾ ਕੀਤਾ ਹੈ। ਦਰਅਸਲ ਇੱਥੇ ਸਫਲਤਾਪੂਰਵਕ ਆਪਰੇਸ਼ਨ ਜੋਧਪੁਰ ਦੇ ਏਮਜ਼ 'ਚ ਸ਼ਨੀਵਾਰ ਨੂੰ ਹੋਇਆ, ਜਿੱਥੇ 6 ਦਿਨ ਦੇ ਜੁੜੇ ਹੋਏ ਜੁਡ਼ਵਾਂ ਬੱਚਿਆਂ ਨੂੰ ਵੱਖਰਾ ਕੀਤਾ ਗਿਆ। ਦੱਸ ਦੇਈਏ ਕਿ ਦੇਸ਼ 'ਚ ਇਸ ਤਰ੍ਹਾਂ ਦਾ ਇਹ ਪਹਿਲਾ ਆਪਰੇਸ਼ਨ ਹੈ, ਜਿਸ 'ਚ 6 ਦਿਨ ਦੇ ਜੁੜੇ ਹੋਏ ਜੁਡ਼ਵਾਂ ਬੱਚਿਆਂ ਨੂੰ 3.30 ਘੰਟਿਆਂ ਤੱਕ ਚੱਲੀ ਜਟਿਲ ਸਰਜਰੀ ਤੋਂ ਬਾਅਦ ਵੱਖ ਕੀਤਾ ਗਿਆ। ਏਮਜ਼ ਵੱਲੋਂ ਇਹ ਫਰੀ ਕੀਤਾ ਗਿਆ ਹੈ। ਇਸ ਦੀ ਕੋਈ ਫੀਸ ਨਹੀਂ ਲਈ ਗਈ ਹੈ ਫਿਲਹਾਲ ਦੋਵੇਂ ਬੱਚੇ ਵੈਂਟੀਲੇਂਟਰ 'ਤੇ ਹਨ, ਜਿੱਥੇ ਹਸਪਤਾਲ ਦੇ ਡਾਕਟਰ ਉਨ੍ਹਾਂ ਦਾ ਧਿਆਨ ਰੱਖ ਰਹੇ ਹਨ।

ਦੱਸਣਯੋਗ ਹੈ ਕਿ ਰਾਜਸਥਾਨ 'ਚ ਪਾਲੀ ਜ਼ਿਲੇ ਦੀ ਰਹਿਣ ਵਾਲੀ ਇਕ ਔਰਤ ਨੇ ਸੋਮਵਾਰ ਜੁੜੇ ਹੋਏ ਬੱਚਿਆਂ ਨੂੰ ਪ੍ਰਾਈਵੇਟ ਹਸਪਤਾਲ 'ਚ ਜਨਮ ਦਿੱਤਾ ਸੀ, ਜਿੱਥੇ ਅਚਾਨਕ ਇਕ ਬੱਚੇ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ। ਉਹ ਬੱਚਿਆਂ ਦਾ ਇਲਾਜ ਕਰਵਾਉਣ ਲਈ ਜੋਧਪੁਰ ਦੇ ਏਮਜ਼ ਆਏ, ਜਿੱਥੇ ਡਾਕਟਰਾਂ ਦੇ ਦੇਖਣ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਦੇ ਹਾਰਟ ਅਤੇ ਲਿਵਰ 'ਚ ਜ਼ਿਆਦਾ ਸਮੱਸਿਆ ਸੀ। ਇਸ ਦੇ ਕਾਰਨ ਦੋਵਾਂ ਨੂੰ ਸਾਹ ਲੈਣ 'ਚ ਸਮੱਸਿਆ ਆ ਰਹੀ ਸੀ। ਜੇਕਰ ਇਕ ਬੱਚੇ ਦੀ ਮੌਤ ਹੋ ਜਾਂਦੀ ਤਾਂ ਦੂਜੇ ਨੂੰ ਸਿਰਫ 30 ਮਿੰਟ 'ਚ ਵੱਖ ਕਰਨਾ ਸੀ, ਜੋ ਬਹੁਤ ਹੀ ਮੁਸ਼ਕਿਲ ਸੀ। ਇਸ ਤੋਂ ਇਲਾਵਾ ਬੱਚਿਆਂ 'ਚ ਹਾਰਟ ਅਤੇ ਫੇਫੜੇ ਸਮੇਤ ਹੋਰ ਬੀਮਾਰੀਆਂ ਵੀ ਸੀ।

ਦਿੱਲੀ ਤੋਂ ਬਾਅਦ ਜੋਧਪੁਰ ਨੇ ਰਚਿਆ ਇਤਿਹਾਸ-
ਏਮਜ਼ ਦੇ ਸੁਪਰਡੈਂਟ ਡਾਕਟਰ ਅਰਵਿੰਦ ਸਿਨਹਾਂ ਨੇ ਤਰੁੰਤ ਬੱਚਿਆਂ ਦੀ ਦੇਖਭਾਲ ਅਤੇ ਆਪਰੇਸ਼ਨ ਲਈ 2 ਟੀਮਾਂ ਬਣਾਈਆਂ। ਇਨ੍ਹਾਂ ਟੀਮਾਂ 'ਚ ਲਗਭਗ 30 ਤੋਂ ਜ਼ਿਆਦਾ ਲੋਕਾਂ ਨੂੰ ਸ਼ਾਮਲ ਕੀਤੇ। ਇਸ ਤੋਂ ਬਾਅਦ ਦੋਵੇਂ ਟੀਮਾਂ ਬੱਚਿਆਂ ਦੇ ਨਾਲ ਆਪਰੇਸ਼ਨ ਥਿਏਟਰ 'ਚ ਲਗਭਗ 3 ਵਜੇ ਦੇ ਨੇੜੇ ਗਏ ਅਤੇ ਸ਼ਾਮ 7 ਵਜੇ ਸਫਲ ਨਤੀਜਾ ਲੈ ਕੇ ਬਾਹਰ ਆ ਗਏ। ਡਾਕਟਰਾਂ ਨੇ ਇਕ-ਦੂਜੇ ਨੂੰ ਇਸ ਸਫਲਤਾ ਅਤੇ ਮਿਹਨਤ 'ਤੇ ਵਧਾਈ ਦਿੱਤੀ। ਉੱਥੇ ਹੀ ਏਮਜ਼ ਜੋਧਪੁਰ ਦੇ ਡਾਇਰੈਕਟਰ ਡਾਂ. ਸੰਜੀਵ ਮਿਸ਼ਰਾ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਏਮਜ਼ ਦਿੱਲੀ ਤੋਂ ਬਾਅਦ ਏਮਜ਼ ਜੋਧਪੁਰ ਦੂਜਾ ਮੈਡੀਕਲ ਸੰਸਥਾ ਹੈ, ਜਿਸ ਨੇ ਦੂਜਾ ਇਹ ਰਿਕਾਰਡ ਪ੍ਰਾਪਤ ਕੀਤਾ ਹੈ।
ਗੁਜਰਾਤ ਦੰਗੇ : 17 ਦੋਸ਼ੀਆਂ ਨੂੰ ਮਿਲੀ ਜ਼ਮਾਨਤ, ਕੋਰਟ ਨੇ ਸਮਾਜ ਸੇਵਾ ਕਰਨ ਲਈ ਕਿਹਾ
NEXT STORY