ਨਵੀਂ ਦਿੱਲੀ- ਗਲਵਾਨ ਘਾਟੀ ’ਚ ਹਿੰਸਕ ਝੜਪਾਂ ਤੋਂ ਬਾਅਦ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ’ਤੇ ਤੇਜ਼ੀ ਨਾਲ ਨਿਯੁਕਤੀ ਲਈ ਭਾਰਤੀ ਹਵਾਈ ਫੌਜ ਵੱਲੋਂ 68,000 ਤੋਂ ਵੱਧ ਫੌਜੀ, ਲਗਭਗ 90 ਟੈਂਕ ਅਤੇ ਹੋਰ ਹਥਿਆਰ ਪ੍ਰਣਾਲੀਆਂ ਨੂੰ ਦੇਸ਼ ਭਰ ਤੋਂ ਪੂਰਬੀ ਲੱਦਾਖ ’ਚ ਪਹੁੰਚਾਇਆ ਗਿਆ ਸੀ। ਰੱਖਿਆ ਅਤੇ ਸੁਰੱਖਿਆ ਸੰਸਥਾਨ ਦੇ ਸਿਖਰ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਬੀਤੇ ਕੁਝ ਦਹਾਕਿਆਂ ’ਚ ਦੋਵਾਂ ਪੱਖਾਂ ਵਿਚਾਲੇ 15 ਜੂਨ, 2020 ਨੂੰ ਹੋਈਆਂ ਸਭ ਤੋਂ ਵੱਧ ਗੰਭੀਰ ਫੌਜੀ ਝੜਪਾਂ ਦੀ ਪਿੱਠਭੂਮੀ ’ਚ ਭਾਰਤੀ ਹਵਾਈ ਫੌਜ ਨੇ ਲੜਾਕੂ ਜਹਾਜ਼ਾਂ ਦੇ ਕਈ ਸਕੁਐਡਰਨ ਨੂੰ ‘ਤਿਆਰ ਸਥਿਤੀ’ ’ਚ ਰੱਖਣ ਤੋਂ ਇਲਾਵਾ ਦੁਸ਼ਮਣ ਦੇ ਜਮਾਵੜੇ ’ਤੇ 24 ਘੰਟੇ ਨਿਗਰਾਨੀ ਅਤੇ ਖੁਫੀਆ ਜਾਣਕਾਰੀ ਇਕੱਠੀ ਕਰਨ ਲਈ ਆਪਣੇ ਐੱਸ. ਯੂ.-30 ਐੱਮ. ਕੇ. ਆਈ. ਅਤੇ ਜੈਗੁਆਰ ਲੜਾਕੂ ਜਹਾਜ਼ਾਂ ਨੂੰ ਖੇਤਰ ’ਚ ਤਾਇਨਾਤ ਕੀਤਾ।
ਇਹ ਵੀ ਪੜ੍ਹੋ- ਜੈਨੇਰਿਕ ਦਵਾਈਆਂ ਨਾ ਲਿਖਣ ਵਾਲੇ ਡਾਕਟਰਾਂ ’ਤੇ ਹੋਵੇਗੀ ਸਜ਼ਾਯੋਗ ਕਾਰਵਾਈ
ਹਵਾਈ ਫੌਜ ਦੀ ਰਣਨੀਤਕ ਏਅਰਲਿਫਟ ਸਮਰੱਥਾ ਪਿਛਲੇ ਕੁਝ ਸਾਲਾਂ ’ਚ ਕਿਵੇਂ ਵਧੀ ਹੈ, ਇਸ ਦਾ ਜ਼ਿਕਰ ਕਰਦੇ ਹੋਏ ਸੂਤਰਾਂ ਨੇ ਕਿਹਾ ਕਿ ਇਕ ਵਿਸ਼ੇਸ਼ ਮੁਹਿੰਮ ਤਹਿਤ ਐੱਲ. ਏ. ਸੀ. ਦੇ ਨਾਲ ਵੱਖ-ਵੱਖ ਦੂਰ-ਦੂਰਾਡੇ ਦੇ ਖੇਤਰਾਂ ’ਚ ਤੁਰੰਤ ਨਿਯੁਕਤੀ ਲਈ ਹਵਾਈ ਫੌਜ ਦੇ ਟਰਾਂਸਪੋਰਟ ਬੇੜੇ ਵੱਲੋਂ ਫੌਜੀਆਂ ਅਤੇ ਹਥਿਆਰਾਂ ਨੂੰ ਬਹੁਤ ਘੱਟ ਸਮੇਂ ਦੇ ਅੰਦਰ ਪਹੁੰਚਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਵਧਦੇ ਤਣਾਅ ਕਾਰਨ ਹਵਾਈ ਫੌਜ ਨੇ ਚੀਨ ਦੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖਣ ਲਈ ਖੇਤਰ ’ਚ ਵੱਡੀ ਗਿਣਤੀ ’ਚ ਰਿਮੋਟ ਨਾਲ ਚੱਲਣ ਵਾਲੇ ਜਹਾਜ਼ (ਆਰ. ਪੀ. ਏ.) ਵੀ ਤਾਇਨਾਤ ਕੀਤੇ ਸਨ।
ਇਹ ਵੀ ਪੜ੍ਹੋ- ਹਿਮਾਚਲ 'ਚ ਆਸਮਾਨ ਤੋਂ ਵਰ੍ਹ ਰਹੀ ਆਫ਼ਤ, ਬੱਦਲ ਫਟਣ ਨਾਲ 7 ਲੋਕਾਂ ਦੀ ਮੌਤ
ਉਨ੍ਹਾਂ ਕਿਹਾ ਕਿ ਹਵਾਈ ਫੌਜ ਦੇ ਜਹਾਜ਼ਾਂ ਨੇ ਭਾਰਤੀ ਫੌਜ ਦੀਆਂ ਕਈ ਡਵੀਜ਼ਨਾਂ ਨੂੰ ਏਅਰਲਿਫਟ ਕੀਤਾ, ਜਿਸ ’ਚ ਕੁੱਲ 68,000 ਤੋਂ ਵੱਧ ਫੌਜੀ, 90 ਤੋਂ ਵੱਧ ਟੈਂਕ, ਪੈਦਲ ਫੌਜ ਦੇ ਲਗਭਗ 330 ਬੀ. ਐੱਮ. ਪੀ. ਲੜਾਕੂ ਵਾਹਨ, ਰਾਡਾਰ ਪ੍ਰਣਾਲੀ, ਤੋਪਾਂ ਅਤੇ ਕਈ ਹੋਰ ਸਾਜ਼ੋ-ਸਾਮਾਨ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਹਵਾਈ ਫੌਜ ਦੇ ਟਰਾਂਸਪੋਰਟ ਬੇੜੇ ਵੱਲੋਂ ਕੁੱਲ 9,000 ਟਨ ਦੀ ਢੁਆਈ ਕੀਤੀ ਗਈ ਅਤੇ ਇਹ ਹਵਾਈ ਫੌਜ ਦੀਆਂ ਵਧਦੀਆਂ ‘ਰਣਨੀਤਕ ਏਅਰਲਿਫਟ’ ਸਮਰੱਥਾਵਾਂ ਨੂੰ ਪ੍ਰਦਰਸ਼ਿਤ ਕਰਦੀ ਹੈ। ਇਸ ਕਵਾਇਦ ’ਚ ਸੀ-130ਜੇ ਸੁਪਰ ਹਰਕਿਊਲਿਸ ਅਤੇ ਸੀ-17 ਗਲੋਬਮਾਸਟਰ ਜਹਾਜ਼ ਵੀ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਮਾਚਲ 'ਚ ਆਸਮਾਨ ਤੋਂ ਵਰ੍ਹ ਰਹੀ ਆਫ਼ਤ, ਬੱਦਲ ਫਟਣ ਨਾਲ 7 ਲੋਕਾਂ ਦੀ ਮੌਤ
NEXT STORY