ਈਟਾਨਗਰ - ਹਵਾਈ ਫੌਜ ਦਾ Mi-17 ਹੈਲੀਕਾਪਟਰ ਅਰੁਣਾਚਲ ਪ੍ਰਦੇਸ਼ ਵਿੱਚ ਵੀਰਵਾਰ ਨੂੰ ਹਾਦਸਾਗ੍ਰਸਤ ਹੋ ਗਿਆ। ਹਾਦਸਾਗ੍ਰਸਤ ਹੈਲੀਕਾਪਟਰ ਵਿੱਚ 3 ਪਾਇਲਟ ਅਤੇ 3 ਕਰੂ ਮੈਂਬਰ ਸਨ। ਹਵਾਈ ਫੌਜ ਦਾ ਇਹ ਹੈਲੀਕਾਪਟਰ ਪੂਰਬੀ ਅਰੁਣਾਚਲ ਪ੍ਰਦੇਸ਼ ਵਿੱਚ ਮੇਨਟੇਨੈਂਸ ਉਡਾਣ 'ਤੇ ਸੀ। ਇਸ ਦੌਰਾਨ ਇਹ ਹਾਦਸਾਗ੍ਰਸਤ ਹੋ ਗਿਆ। ਸੂਤਰਾਂ ਨੇ ਕਿਹਾ ਹੈ ਕਿ ਹਾਦਸੇ ਦੀ ਜਾਂਚ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਜਾ ਸਕਦੇ ਹਨ। ਸੂਤਰਾਂ ਨੇ ਕਿਹਾ ਹੈ ਕਿ ਹੈਲੀਕਾਪਟਰ ਦੇ ਦੋਨਾਂ ਪਾਇਲਟ ਅਤੇ 3 ਕਰੂ ਮੈਂਬਰ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਸਤੰਬਰ ਵਿੱਚ ਫੌਜ ਦਾ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿੱਚ ਦੋ ਪਾਇਲਟਾਂ ਦੀ ਮੌਤ ਹੋ ਗਈ ਸੀ। ਇਹ ਹੈਲੀਕਾਪਟਰ ਜੰਮੂ-ਕਸ਼ਮੀਰ ਦੇ ਊਧਮਪੁਰ ਜਲ 'ਚ ਸਥਿਤ ਪਟਨੀਟੋਪ ਟੂਰਿਸਟ ਰਿਜ਼ੋਰਟ ਨੇੜੇ ਸ਼ਿਵ ਗੜ੍ਹ ਧਾਰ ਖੇਤਰ 'ਚ ਹਾਦਸਾਗ੍ਰਸਤ ਹੋ ਗਿਆ।
ਇਸ ਦੇ ਨਾਲ ਹੀ ਅਗਸਤ 'ਚ ਵੀ ਫੌਜ ਦੇ ਹੈਲੀਕਾਪਟਰ ਦੀ ਕਰੈਸ਼ ਲੈਂਡਿੰਗ ਹੋਈ ਸੀ। ਇਹ ਹੈਲੀਕਾਪਟਰ ਪਠਾਨਕੋਟ ਨੇੜੇ ਸਥਿਤ ਰਣਜੀਤ ਸਾਗਰ ਡੈਮ ਵਿੱਚ ਡਿੱਗਿਆ ਸੀ। ਜਹਾਜ਼ ਵਿਚ ਸਵਾਰ ਦੋ ਪਾਇਲਟ ਮਾਰੇ ਗਏ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਆਜ਼ਾਦ ਨੇ ਹੈਦਰਪੋਰਾ ਮੁਕਾਬਲੇ ਦੀ ਕਾਨੂੰਨੀ ਜਾਂਚ ਦੀ ਮੰਗ ਕੀਤੀ
NEXT STORY