ਨਵੀਂ ਦਿੱਲੀ — ਰੱਖਿਆ ਖੋਜ ਅਤੇ ਵਿਕਾਸ ਸੰਗਠਨ ਨੇ ਸੋਮਵਾਰ ਨੂੰ ਓਡੀਸ਼ਾ ਤੱਟ 'ਤੇ ਜ਼ਮੀਨ 'ਤੇ ਮਾਰ ਕਰਨ ਵਾਲੀ ਬ੍ਰਾਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਇਲ ਦਾ ਸਫਲ ਪ੍ਰੀਖਣ ਕੀਤਾ। ਦੱਸ ਦਈਏ ਕਿ 8.4 ਮੀਟਰ ਲੰਬੀ ਅਤੇ 0.6 ਮੀਟਰ ਚੌੜੀ ਇਹ ਮਿਜ਼ਾਇਲ 300 ਕਿਲੋਗ੍ਰਾਮ ਭਾਰ ਤਕ ਧਮਾਕਾਖੇਜ ਸਮੱਗਰੀ ਲਿਜਾਣ 'ਚ ਸਮਰੱਥ ਹੈ। ਮਿਜ਼ਾਇਲ ਦਾ ਭਾਰ ਤਿੰਨ ਹਜ਼ਾਰ ਕਿਲੋਗ੍ਰਾਮ ਹੈ ਅਤੇ 300 ਕਿਲੋਗ੍ਰਾਂ ਤਕ ਮਾਰ ਕਰਨ 'ਚ ਸਮਰੱਥ ਹੈ।
ਇਹ ਆਵਾਜ਼ ਦੀ ਗਤੀ ਤੋਂ ਵੀ 2.8 ਗੁਣਾ ਤੇਜ਼ ਗਤੀ ਨਾਲ ਹਮਲਾ ਕਰਦੀ ਹੈ। ਬ੍ਰਾਹਮੋਸ ਸੁਪਰਸੋਨਿਕ ਰਡਾਰ ਨੂੰ ਚਕਮਾ ਦੇਣ 'ਚ ਵੀ ਸਫਲ ਹੈ। ਜ਼ਮੀਨ ਹਵਾ ਅਤੇ ਪਾਣੀ ਨਾਲ ਹਮਲਾ ਕਰਨ 'ਚ ਸਮਰੱਥ ਹੈ। ਭਾਰਤੀ ਹਵਾਈ ਫੌਜ ਬ੍ਰਾਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਇਲ ਦੇ ਅਭਿਆਸ 'ਚ 300 ਕਿਲੋਮੀਟਰ ਦੂਰ ਟੀਚੇ ਨੂੰ ਨਿਸ਼ਾਨਾ ਬਣਾਇਆ। ਅਭਿਆਸ ਅੰਡੇਮਾਨ ਨਿਕੋਬਾਰ 'ਚ ਕੀਤਾ ਗਿਆ।
J&K : ਅੱਤਵਾਦੀਆਂ ਦੀ ਗੋਲੀਬਾਰੀ 'ਚ ਫੌਜ ਦਾ ਜਵਾਨ ਸ਼ਹੀਦ
NEXT STORY