ਨਵੀਂ ਦਿੱਲੀ - ਹਥਿਆਰਬੰਦ ਬਲਾਂ ਵਿਚਾਲੇ ਸੰਟਾਰ ਨੈੱਟਵਰਕ ਨੂੰ ਸੁਰੱਖਿਅਤ ਅਤੇ ਮਜ਼ਬੂਤ ਬਣਾਉਣ ਲਈ ਹਵਾਈ ਫੌਜ ਲਈ 2,236 ਕਰੋੜ ਰੁਪਏ ਦੀ ਲਾਗਤ ਨਾਲ ਦੇਸ਼ ਵਿੱਚ ਹੀ ਬਣੇ ਜੀਸੈੱਟ-7 ਸੀ ਉਪਗ੍ਰਹਿ ਦੀ ਖਰੀਦ ਨੂੰ ਮੰਗਲਵਾਰ ਨੂੰ ਮਨਜ਼ੂਰੀ ਦਿੱਤੀ ਗਈ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਿੱਚ ਅੱਜ ਹੋਈ ਰੱਖਿਆ ਖਰੀਦ ਪ੍ਰੀਸ਼ਦ ਦੀ ਬੈਠਕ ਵਿੱਚ ਇਸ ਸਬੰਧੀ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਇਸ ਪ੍ਰਸਤਾਵ ਨੂੰ ਜ਼ਰੂਰਤ ਦੇ ਆਧਾਰ 'ਤੇ ਖਰੀਦ ਦੀ ਸ਼੍ਰੇਣੀ ਵਿੱਚ ਮੇਕ ਇਨ ਇੰਡੀਆ ਦੇ ਤਹਿਤ ਮਨਜ਼ੂਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ - ਸਿੱਖਾਂ 'ਤੇ ਵਿਵਾਦਿਤ ਬਿਆਨ ਦੇਣ ਦੇ ਮਾਮਲੇ 'ਚ ਕੰਗਨਾ ਰਣੌਤ ਖ਼ਿਲਾਫ਼ FIR ਦਰਜ
ਹਵਾਈ ਫੌਜ ਦੇ ਆਧੁਨਿਕੀਕਰਨ ਅਤੇ ਸੰਚਾਲਨ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫ਼ੈਸਲਾ ਲਿਆ ਗਿਆ ਹੈ ਅਤੇ ਇਸ ਦੀ ਅਨੁਮਾਨਿਤ ਲਾਗਤ 2,236 ਕਰੋੜ ਰੁਪਏ ਹੈ। ਸਾਫਟਵੇਅਰ ਡਿਫਾਇੰਡ ਰੇਡੀਓ ਲਈ ਇਸ ਉਪਗ੍ਰਹਿ ਦਾ ਪੂਰਾ ਡਿਜ਼ਾਈਨ, ਵਿਕਾਸ ਅਤੇ ਲਾਂਚਿੰਗ ਦੇਸ਼ ਵਿੱਚ ਹੀ ਕੀਤਾ ਜਾਵੇਗਾ। ਇਸ ਦੀ ਬਦੌਲਤ ਸਾਡੀਆਂ ਹਥਿਆਰਬੰਦ ਬਲਾਂ ਇੱਕ ਦੂਜੇ ਨਾਲ ਹਰ ਤਰ੍ਹਾਂ ਦੀਆਂ ਸਥਿਤੀਆਂ ਵਿੱਚ ਪੂਰੀ ਸੁਰੱਖਿਆ ਨਾਲ ਦ੍ਰਿਸ਼ਟੀ ਦੀ ਸੀਮਾ ਤੋਂ ਅੱਗੇ ਤੱਕ ਸੰਪਰਕ ਕਰਨ ਦੇ ਯੋਗ ਹੋ ਜਾਣਗੀਆਂ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਿੱਖਾਂ 'ਤੇ ਵਿਵਾਦਿਤ ਬਿਆਨ ਦੇਣ ਦੇ ਮਾਮਲੇ 'ਚ ਕੰਗਨਾ ਰਣੌਤ ਖ਼ਿਲਾਫ਼ FIR ਦਰਜ
NEXT STORY