ਨਵੀਂ ਦਿੱਲੀ— ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੋਮਵਾਰ ਸਵੇਰੇ ਇਕ ਏਅਰ ਹੋਸਟੇਸ ਨੂੰ 80 ਹਜ਼ਾਰ ਡਾਲਰ ਭਾਵ 3.21 ਕਰੋੜ ਰੁਪਏ ਦੀ ਨਕਦ ਨਾਲ ਸਣੇ ਗ੍ਰਿਫਤਾਰ ਕੀਤਾ ਗਿਆ। ਡੀ.ਆਰ.ਆਈ. ਨੂੰ ਇਸ ਸੰਬੰਧ 'ਚ ਇੰਟੈਲੀਜੈਂਸ ਏਜੰਸੀਆਂ ਤੋਂ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਦਿੱਲੀ 'ਚ ਹਾਂਗਕਾਂਗ ਜਾਣ ਵਾਲੀ ਜੈਟ ਏਅਰਵੇਜ਼ ਦੀ ਫਲਾਇਟ 'ਚ ਛਾਪਾ ਮਾਰ ਕੇ ਪੁਲਸ ਨੇ ਏਅਰ ਹੋਸਟੇਸ ਨੂੰ ਗ੍ਰਿਫਤਾਰ ਕੀਤਾ। ਜਾਂਚ ਅਧਿਕਾਰੀ ਮੁਤਾਬਕ ਏਅਰ ਹੋਸਟੇਸ ਇਕ ਬੈਗ 'ਚ ਲੁਕਾ ਕੇ ਪੂਰੀ ਰਕਮ ਲਿਜਾ ਰਹੀ ਸੀ। ਉਸ ਨੇ ਨੋਟਾਂ ਦੇ ਬੰਡਲ ਨੂੰ ਐਲੁਮੀਨੀਅਮ ਫਾਇਲ ਨਾਲ ਇੰਝ ਲਪੇਟਿਆ ਸੀ ਤਾਂ ਜੋ ਉਹ ਇਕ ਖਾਦ ਪਦਾਰਥ ਵਾਂਗ ਦਿੱਸਣ।
ਗ੍ਰਿਫਤਾਰ ਏਅਰ ਹੋਸਟੇਸ ਹਵਾਲਾ ਦੇ ਜ਼ਰੀਏ ਵਿਦੇਸ਼ੀ ਕਰੰਸੀ ਬਾਹਰ ਭੇਜਦੀ ਸੀ। ਉਹ ਕਰੀਬ 2 ਮਹੀਨੇ ਲਗਾਤਾਰ ਫਲਾਇਟ ਦੇ ਜ਼ਰੀਏ ਪੈਸਾ ਭੇਜ ਰਹੀ ਸੀ। ਜਾਣਕਾਰੀ ਮੁਤਾਬਕ ਜਿੰਨਾ ਪੈਸਾ ਬਾਹਰ ਭੇਜਿਆਂ ਜਾਂਦਾ ਸੀ, ਉਸ ਦੀ ਅੱਧੀ ਰਕਮ ਖੁਦ ਏਅਰ ਹੋਸਟੇਸ ਰੱਖਦੀ ਸੀ। ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਏਅਰ ਹੋਸਟੇਸ ਦੇ ਜ਼ਰੀਏ ਵਿਦੇਸ਼ੀ ਕਰੰਸੀ ਬਾਹਰ ਭੇਜਣ ਵਾਲੇ ਨੈੱਟਵਰਕ ਤੇ ਟਿਕਾਣਿਆਂ ਦਾ ਪਤਾ ਲਗਾਉਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਨੇ ਦੋਸ਼ੀ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਖਿਲਾਫ ਕਾਰਾਵਾਈ ਕੀਤੀ ਜਾ ਰਹੀ ਹੈ।
ਅਗਸਤਾ ਵੇਸਟਲੈਂਡ ਮਾਮਲੇ 'ਚ ਭਾਰਤ ਨੂੰ ਵੱਡਾ ਝਟਕਾ
NEXT STORY