ਕੋਲਕਾਤਾ- ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਅਹਿਮਦਾਬਾਦ ਹਵਾਈ ਅੱਡੇ ਨੇੜੇ ਏਅਰ ਇੰਡੀਆ ਜਹਾਜ਼ ਹਾਦਸੇ 'ਤੇ ਡੂੰਘਾ ਦੁੱਖ ਜ਼ਾਹਰ ਕੀਤਾ। ਪੁਲਸ ਨੇ ਦੱਸਿਆ ਕਿ ਲੰਡਨ ਜਾਣ ਵਾਲੀ ਉਡਾਣ ਵਿਚ 242 ਯਾਤਰੀ ਸਵਾਰ ਸਨ। ਬੈਨਰਜੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਵਿਚ ਕਿਹਾ, "ਅੱਜ ਅਹਿਮਦਾਬਾਦ ਵਿਚ ਏਅਰ ਇੰਡੀਆ ਦੇ ਜਹਾਜ਼ ਦੇ ਦੁਖਦਾਈ ਹਾਦਸੇ ਬਾਰੇ ਜਾਣ ਕੇ ਮੈਂ ਹੈਰਾਨ ਅਤੇ ਬਹੁਤ ਦੁਖੀ ਹਾਂ। ਇਹ ਸਾਡੇ ਸਾਰਿਆਂ ਲਈ ਬਹੁਤ ਦੁਖਦਾਈ ਖ਼ਬਰ ਹੈ, ਅਸੀਂ ਬਚੇ ਲੋਕਾਂ ਦੇ ਵੇਰਵਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਅਤੇ ਸਾਰਿਆਂ ਦੇ ਬਚਣ ਲਈ ਪ੍ਰਾਰਥਨਾ ਕਰ ਰਹੇ ਹਾਂ।''
ਲੰਡਨ ਜਾਣ ਵਾਲੀ ਜਹਾਜ਼ ਦੇ ਉਡਾਣ ਭਰਨ ਦੌਰਾਨ ਹੋਏ ਹਾਦਸੇ ਨੇ ਮੈਨੂੰ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਹਾਲਾਂਕਿ ਸਾਨੂੰ ਸਟੀਕ ਅੰਕੜੇ ਨਹੀਂ ਪਤਾ ਹਨ ਪਰ ਮੀਡੀਆ ਖ਼ਬਰਾਂ ਤੋਂ ਪਤਾ ਲੱਗਦਾ ਹੈ ਕਿ ਜਹਾਜ਼ ਵਿਚ 242 ਯਾਤਰੀ ਸਵਾਰ ਸਨ। ਮੈਂ ਇਸ ਸਮੇਂ ਭਗਵਾਨ ਨੂੰ ਪ੍ਰਾਰਥਨਾ ਕਰ ਰਹੀ ਹਾਂ। ਪੁਲਸ ਨੇ ਦੱਸਿਆ ਕਿ ਜਹਾਜ਼ ਦੁਪਹਿਰ ਕਰੀਬ ਦੋ ਵਜੇ ਅਹਿਮਦਾਬਾਦ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਭਰਨ ਦੇ ਤੁਰੰਤ ਬਾਅਦ ਹਾਦਸੇ ਦਾ ਸ਼ਿਕਾਰ ਹੋ ਗਿਆ।
ਧੀ ਬਣਾ ਕੇ ਕਰਨਾ ਚਾਹੁੰਦਾ ਸੀ ਵਿਧਵਾ ਨੂੰਹ ਦਾ ਕੰਨਿਆਦਾਨ, ਨਾ ਮੰਨੀ ਤਾਂ ਸਹੁਰੇ ਨੇ...
NEXT STORY