ਨੈਸ਼ਨਲ ਡੈਸਕ : ਭਾਰਤੀ ਹਵਾਈ ਫੌਜ ਦੀ ‘ਸੂਰਿਆ ਕਿਰਨ’ ਏਅਰੋਬੈਟਿਕ ਟੀਮ ਨੇ ਮੇਰਠ ’ਚ ਪਹਿਲੀ ਵਾਰ ਹਵਾਈ ਕਰਤੱਬਾਂ ਦਾ ਐਤਵਾਰ ਪ੍ਰਦਰਸ਼ਨ ਕੀਤਾ। 2 ਦਿਨਾਂ ਦੇ ਏਅਰ ਸ਼ੋਅ ਨੂੰ ਇਕ ਲੱਖ ਤੋਂ ਵੱਧ ਲੋਕਾਂ ਨੇ ਵੇਖਿਆ। ਇਨ੍ਹਾਂ ’ਚ ਵਿਦਿਆਰਥੀ, ਐੱਨ. ਸੀ. ਸੀ. ਕੈਡੇਟ ਤੇ ਐੱਨ. ਐੱਸ. ਐੱਸ. ਵਲੰਟੀਅਰ ਵੀ ਸ਼ਾਮਲ ਹੋਏ। ‘ਸੂਰਿਆ ਕਿਰਨ’ ਟੀਮ ਨੇ ਲਾਲ ਤੇ ਚਿੱਟੇ ਹਾਕ-132 ਕਿਸਮ ਦੇ 9 ਜਹਾਜ਼ਾਂ ਦੀ ਵਰਤੋਂ ਕਰਦੇ ਹੋਏ ਲੂਪਸ, ਬੈਰਲ ਰੋਲ, ਉਲਟੀਆਂ ਉਡਾਣਾਂ ਅਤੇ ਡੀ. ਐੱਨ. ਏ. ਵਰਗੇ ਸਟੰਟ ਕੀਤੇ। ਜਹਾਜ਼ਾਂ ਦਰਮਿਅਾਨ ਦੂਰੀ 5 ਮੀਟਰ ਤੋਂ ਵੀ ਘੱਟ ਸੀ। ਜਹਾਜ਼ਾਂ ਨੇ ਭਗਵਾ, ਚਿੱਟਾ ਤੇ ਹਰਾ ਧੂੰਆਂ ਛੱਡਿਆ ਜਿਸ ਨਾਲ ਅਸਮਾਨ ’ਚ ਤਿਰੰਗੇ ਦਾ ਦ੍ਰਿਸ਼ ਬਣ ਗਿਆ।
ਇਹ ਵੀ ਪੜ੍ਹੋ : ਰਾਹੁਲ ਨੂੰ ਪਾਰਟੀ ਛੱਡ ਕੇ 'ਸਟੈਂਡ-ਅੱਪ ਕਾਮੇਡੀਅਨ' ਬਣ ਜਾਣਾ ਚਾਹੀਦਾ ਹੈ : CM ਫੜਨਵੀਸ
ਟੀਮ ਦੇ 3 ਮੈਂਬਰ, ਜਿਨ੍ਹਾਂ ’ਚ ਸਟੰਟ ਕਰ ਰਹੇ 2 ਪਾਇਲਟ ਵੀ ਸ਼ਾਮਲ ਹਨ, ਮੇਰਠ ਦੇ ਹਨ। ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ 20 ਸਤੰਬਰ ਨੂੰ ਏਅਰ ਸ਼ੋਅ ਵੇਖਿਆ। ਉਨ੍ਹਾਂ ਇਸ ਨੂੰ ਅਨੁਸ਼ਾਸਨ, ਸ਼ੁੱਧਤਾ, ਟੀਮ ਵਰਕ ਤੇ ਪੇਸ਼ੇਵਰ ਸਮਰੱਥਾ ਦਾ ਪ੍ਰਦਰਸ਼ਨ ਦੱਸਿਆ। ਉਨ੍ਹਾਂ ਕਿਹਾ ਕਿ ‘ਸੂਰਿਆ ਕਿਰਨ’ ਨੇ ਆਪਣੇ 30 ਸਾਲਾਂ ਦੇ ਸਫ਼ਰ ਦੌਰਾਨ ਭਾਰਤ ਤੇ ਵਿਦੇਸ਼ਾਂ ’ਚ 800 ਤੋਂ ਵੱਧ ਏਅਰ ਸ਼ੋਅ ’ਚ ਹਿੱਸਾ ਲਿਆ ਹੈ। ‘ਸੂਰਿਆ ਕਿਰਨ’ ਏਅਰੋਬੈਟਿਕ ਟੀਮ ਦੀ ਸਥਾਪਨਾ 1996 ’ਚ ਕੀਤੀ ਗਈ ਸੀ। ਇਹ ਏਸ਼ੀਆ ਦੀ ਇਕਲੌਤੀ ਏਅਰੋਬੈਟਿਕ ਟੀਮ ਹੈ ਜਿਸ ਕੋਲ 9 ਜਹਾਜ਼ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
2029 ਤੱਕ ਭਾਰਤ ਹੋਵੇਗਾ 'ਨਸ਼ਾ ਮੁਕਤ': ਕੇਂਦਰ ਵੱਲੋਂ 3 ਸਾਲਾ ਮਾਸਟਰ ਪਲਾਨ ਤਿਆਰ, ਲਾਗੂ ਹੋਣਗੇ 200 ਤੋਂ ਵੱਧ ਫ਼ੈਸਲੇ
NEXT STORY