ਸਪੋਰਟਸ ਡੈਸਕ- ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਦਿੱਲੀ ਸਕੱਤਰੇਤ ਵਿਖੇ 'ਵਰਲਡ ਅਥਲੈਟਿਕਸ ਗੋਲਡ ਲੇਬਲ ਰੇਸ' - ਵੇਦਾਂਤਾ ਦਿੱਲੀ ਹਾਫ਼ ਮੈਰਾਥਨ ਦੇ 21ਵੇਂ ਸੰਸਕਰਣ ਲਈ ਵਿਸ਼ੇਸ਼ 'ਫ਼ਿਨਿਸ਼ਰ ਮੈਡਲ' (Finisher Medal) ਦੀ ਖੁੰਡ ਚੁੱਕਾਈ ਕੀਤੀ ਹੈ। ਇਹ ਹਾਫ਼ ਮੈਰਾਥਨ ਐਤਵਾਰ, 18 ਅਕਤੂਬਰ ਨੂੰ ਪ੍ਰਸਿੱਧ ਜਵਾਹਰ ਲਾਲ ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋਵੇਗੀ, ਜਿਸ ਵਿੱਚ ਭਾਰਤ ਅਤੇ ਦੁਨੀਆ ਭਰ ਤੋਂ ਹਜ਼ਾਰਾਂ ਧਾਵਕ ਹਿੱਸਾ ਲੈਣਗੇ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਸਿਹਤ, ਫਿਟਨੈਸ, ਔਰਤਾਂ ਦੀ ਵੱਧ-ਚੜ੍ਹ ਕੇ ਭਾਗੀਦਾਰੀ ਅਤੇ ਸਮਾਜਿਕ-ਆਰਥਿਕ ਪ੍ਰਭਾਵ 'ਤੇ ਕੇਂਦਰਿਤ ਇਹ ਮੈਰਾਥਨ ਰਾਜਧਾਨੀ ਲਈ ਇੱਕ ਮਹੱਤਵਪੂਰਨ ਪਹਿਲਕਦਮੀ ਹੈ ਅਤੇ ਦਿੱਲੀ ਸਰਕਾਰ ਇਸ ਨੂੰ ਸਫ਼ਲ ਬਣਾਉਣ ਲਈ ਪੂਰੀ ਤਰ੍ਹਾਂ ਨਾਲ ਨਾਲ ਖੜ੍ਹੀ ਹੈ। ਪਿਛਲੇ ਦੋ ਦਹਾਕਿਆਂ ਤੋਂ ਸ਼ਹਿਰ ਦੀ ਖੇਡ ਪਛਾਣ ਦਾ ਅਹਿਮ ਹਿੱਸਾ ਬਣੀ ਇਹ ਮੈਰਾਥਨ ਪ੍ਰਧਾਨ ਮੰਤਰੀ ਦੇ 'ਫਿੱਟ ਇੰਡੀਆ ਮੂਵਮੈਂਟ' ਦੇ ਵਿਜ਼ਨ ਨੂੰ ਵੀ ਦਰਸਾਉਂਦੀ ਹੈ।
ਇਸ ਵਾਰ ਦਾ 'ਵੇਦਾਂਤਾ ਮੈਟਲ ਫ਼ਿਨਿਸ਼ਰ ਮੈਡਲ' 'ਮੇਡ ਇਨ ਇੰਡੀਆ' ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਉਦੈਪੁਰ ਦੀਆਂ ਇਤਿਹਾਸਕ 'ਜ਼ਾਵਰ ਮਾਈਨਜ਼' ਤੋਂ ਮਿਲੇ ਉੱਚ-ਗੁਣਵੱਤਾ ਵਾਲੇ ਜ਼ਿੰਕ ਤੋਂ ਬਣਾਇਆ ਗਿਆ ਹੈ, ਜਿਸ ਨੂੰ ਵੇਦਾਂਤਾ ਗਰੁੱਪ ਦੀ ਕੰਪਨੀ 'ਹਿੰਦੁਸਤਾਨ ਜ਼ਿੰਕ ਲਿਮਟਿਡ' ਦੁਆਰਾ ਤਿਆਰ ਕੀਤਾ ਗਿਆ ਹੈ। ਇਹ ਮੈਡਲ ਹਰ ਧਾਵਕ ਦੀ ਮਿਹਨਤ, ਦ੍ਰਿੜ ਇਰਾਦੇ ਅਤੇ ਨਿੱਜੀ ਜਿੱਤ ਦਾ ਪ੍ਰਤੀਕ ਹੈ। ਇਸ ਆਯੋਜਨ ਨੂੰ ਲੈ ਕੇ ਦਿੱਲੀ ਵਾਸੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਚੱਲਦਿਆਂ ਹਾਫ਼ ਮੈਰਾਥਨ ਦੀ ਰਜਿਸਟ੍ਰੇਸ਼ਨ ਮਹਿਜ਼ 100 ਘੰਟਿਆਂ ਦੇ ਅੰਦਰ ਹੀ ਬੰਦ ਹੋ ਗਈ, ਜੋ ਇਸ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ੀ ਨਾਲ ਰਜਿਸਟ੍ਰੇਸ਼ਨ ਪੂਰੀ ਹੋਣ ਦਾ ਰਿਕਾਰਡ ਹੈ। ਇਸ ਤੋਂ ਇਲਾਵਾ 'ਦਿ ਗ੍ਰੇਟ ਦਿੱਲੀ ਰਨ', 'ਚੈਂਪੀਅਨਜ਼ ਵਿਦ ਡਿਸਏਬਿਲਟੀ' ਅਤੇ 'ਸੀਨੀਅਰ ਸਿਟੀਜ਼ਨ ਰਨ' ਨੂੰ ਵੀ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ।
ਏਸ਼ੀਆਈ ਖੇਡਾਂ ਦੇ ਮੈਡਲ ਜੇਤੂ ਮੁੱਕੇਬਾਜ਼ਾਂ ਨੂੰ ਓਲੰਪਿਕ ਕੁਆਲੀਫਾਇਰ ਲਈ ਮਿਲੇਗੀ ਐਂਟਰੀ
NEXT STORY