ਮੁੰਬਈ- ਦਿੱਲੀ ਤੋਂ ਵਾਸ਼ਿੰਗਟਨ ਲਈ 2 ਜੁਲਾਈ ਨੂੰ ਉਡਾਣ ਭਰਨ ਵਾਲਾ ਏਅਰ ਇੰਡੀਆ ਦਾ ਜਹਾਜ਼ ਵਿਆਨਾ ’ਚ ਈਂਧਨ ਭਰਨ ਲਈ ਨਿਰਧਾਰਤ ਪੜਾਅ ਦੌਰਾਨ ਤਕਨੀਕੀ ਖਰਾਬੀ ਆਉਣ ਆਪਣੀ ਯਾਤਰਾ ਪੂਰੀ ਨਹੀਂ ਕਰ ਸਕਿਆ। ਇਸ ਕਾਰਨ, ਵਾਸ਼ਿੰਗਟਨ ਤੋਂ ਦਿੱਲੀ ਲਈ ਨਿਰਧਾਰਤ ਇਸ ਦੀ ਵਾਪਸੀ ਦੀ ਉਡਾਣ ਵੀ ਰੱਦ ਕਰ ਦਿੱਤੀ ਗਈ। ਏਅਰ ਇੰਡੀਆ ਦੇ ਅਨੁਸਾਰ, ‘‘2 ਜੁਲਾਈ ਨੂੰ ਦਿੱਲੀ ਤੋਂ ਵਾਸ਼ਿੰਗਟਨ ਡੀ. ਸੀ. ਜਾਣ ਵਾਲੀ ਉਡਾਣ ਨੰਬਰ ਏ. ਆਈ. 103 ਨੂੰ ਵਿਆਨਾ ’ਚ ਈਂਧਨ ਭਰਨ ਲਈ ਪਹਿਲਾਂ ਤੋਂ ਨਿਰਧਾਰਤ ਯੋਜਨਾ ਤਹਿਤ ਰੁਕੀ। ਜਹਾਜ਼ ਦੀ ਨਿਯਮਤ ਜਾਂਚ ਦੌਰਾਨ ਇਕ ਵਿਸਥਾਰਤ ਰੱਖ-ਰਖਾਅ ਕੰਮ ਦੀ ਪਛਾਣ ਕੀਤੀ ਗਈ, ਜਿਸ ਨੂੰ ਅਗਲੀ ਉਡਾਣ ਤੋਂ ਪਹਿਲਾਂ ਠੀਕ ਕਰਨ ਦੀ ਲੋੜ ਸੀ। ਇਸ ਤਰ੍ਹਾਂ, ਇਸ ਨੂੰ ਪੂਰਾ ਕਰਨ ਲਈ ਵਾਧੂ ਸਮਾਂ ਚਾਹੀਦਾ ਸੀ।’’
ਏਅਰ ਇੰਡੀਆ ਨੇ ਕਿਹਾ ਕਿ ਕਿਉਂਕਿ ਵਿਆਨਾ ਤੋਂ ਵਾਸ਼ਿੰਗਟਨ ਉਡਾਣ ਰੱਦ ਕਰ ਦਿੱਤੀ ਗਈ ਸੀ, ਇਸ ਲਈ ਫਸੇ ਹੋਏ ਯਾਤਰੀਆਂ ਲਈ ਬਦਲਵੇਂ ਪ੍ਰਬੰਧ ਕੀਤੇ ਗਏ।
ਸਾਬਕਾ ਮੁੱਖ ਮੰਤਰੀ ਦੀ ਵਿਗੜੀ ਸਿਹਤ, ਹਸਪਤਾਲ 'ਚ ਦਾਖ਼ਲ
NEXT STORY