ਜੈਸਲਮੇਰ - ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਜੈਸਲਮੇਰ ਏਅਰਫੋਰਸ ਸਟੇਸ਼ਨ ਤੋਂ ਸਵਦੇਸ਼ੀ ਲਾਈਟ ਕਾਮਬੈਟ ਹੈਲੀਕਾਪਟਰ (ਐੱਲ. ਸੀ. ਐੱਚ.) ਪ੍ਰਚੰਡ ਵਿਚ ਉਡਾਣ ਭਰੀ। ਉਹ ਇਸ ਹੈਲੀਕਾਪਟਰ ਵਿਚ ਬਤੌਰ ਕੋ-ਪਾਇਲਟ ਉਡਾਣ ਭਰਨ ਵਾਲੀ ਦੇਸ਼ ਦੀ ਪਹਿਲੀ ਰਾਸ਼ਟਰਪਤੀ ਹੈ। ਰਾਸ਼ਟਰਪਤੀ ਨੇ ਉਡਾਣ ਦੌਰਾਨ ਹੈਲੀਕਾਪਟਰ ਦੇ ਕਾਕਪਿਟ ਤੋਂ ਸੈਲੂਟ ਕੀਤਾ। ਰਾਸ਼ਟਰਪਤੀ ਮੁਰਮੂ ਇਸ ਤੋਂ ਪਹਿਲਾਂ ਲੜਾਕੂ ਜਹਾਜ਼ ਸੁਖੋਈ ਅਤੇ ਰਾਫੇਲ ਵਿਚ ਉਡਾਣ ਭਰਨ ਵਾਲੀ ਦੇਸ਼ ਦੀ ਪਹਿਲੀ ਰਾਸ਼ਟਰਪਤੀ ਬਣੀ ਸੀ।
ਰਾਸ਼ਟਰਪਤੀ ਮੁਰਮੂ ਸਵੇਰੇ ਕਰੀਬ 9.15 ਵਜੇ ਜੈਸਲਮੇਰ ਹਵਾਈ ਫੌਜ ਦੇ ਸਟੇਸ਼ਨ ਪਹੁੰਚੀ ਸੀ। ਫੌਜ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਹੈਲੀਕਾਪਟਰ ਬਾਰੇ ਬ੍ਰੀਫਿੰਗ ਦਿੱਤੀ। ਇਸ ਤੋਂ ਬਾਅਦ ਰਾਸ਼ਟਰਪਤੀ ਹੈਲੀਕਾਪਟਰ ਦੇ ਕਾਕਪਿਟ ਵਿਚ ਬੈਠੀ। ਫਿਰ ਸਵੇਰੇ ਕਰੀਬ 10.15 ਵਜੇ ਗਰੁੱਪ ਕੈਪਟਨ ਐੱਨ. ਐੱਸ. ਬਹੁਆ ਦੇ ਨਾਲ ਹੈਲੀਕਾਪਟਰ ਵਿਚ ਉਡਾਣ ਭਰੀ। ਹੈਲੀਕਾਪਟਰ ਵਿਚ 25 ਮਿੰਟ ਦੀ ਉਡਾਣ ਦੌਰਾਨ ਰਾਸ਼ਟਰਪਤੀ ਨੇ ਸਰਹੱਦੀ ਖੇਤਰਾਂ ਅਤੇ ਪੋਕਰਣ ਫੀਲਡ ਫਾਇਰਿੰਗ ਰੇਂਜ ਦਾ ਹਵਾਈ ਜਾਇਜ਼ਾ ਲਿਆ।
ਰਾਜ ਸਭਾ ਚੋਣਾਂ 2026: TMC ਨੇ ਉਤਾਰੇ ਚਾਰ ਦਿੱਗਜ ਚਿਹਰੇ, ਬੰਗਾਲ ਦੀ ਰਾਜਨੀਤੀ 'ਚ ਹਲਚਲ
NEXT STORY