ਨਵੀਂ ਦਿੱਲੀ-ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਅਹਿਮ ਭੂਮਿਕਾ ਨਿਭਾ ਰਹੇ ਏਅਰ ਇੰਡੀਆ ਦੇ ਕੈਬਿਨ ਕਰੂ ਮੈਂਬਰ ਹੁਣ ਕੋਰੋਨਾ ਪਾਜ਼ੇਟਿਵ ਮਿਲੇ ਹਨ, ਹਾਲਾਂਕਿ ਇਹ ਪਾਜ਼ੇਟਿਵ ਦੀ ਪਛਾਣ ਪ੍ਰੀ ਫਲਾਈਟ ਟੈਸਟ ਦੇ ਦੌਰਾਨ ਹੋ ਗਈ ਸੀ। ਦੂਜੇ ਪਾਸੇ ਸੈਂਟੋਰ ਹੋਟਲ ਜਿੱਥੇ ਉਹ ਲੋਕ ਰੁਕੇ ਹੋਏ ਸੀ, ਹੁਣ ਉਸ ਨੂੰ ਸੀਲ ਕਰਨ ਤੋਂ ਬਾਅਦ ਸੈਨੇਟਾਈਜ਼ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਏਅਰ ਇੰਡੀਆ ਦੇ 5 ਪਾਇਲਟ ਕੋਰੋਨਾ ਪਾਜ਼ੇਟਿਵ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਪਰ ਇਸ ਦੌਰਾਨ ਰਾਹਤ ਭਰੀ ਗੱਲ ਇਹ ਹੈ ਕਿ ਜਿੱਥੇ ਪਹਿਲਾ ਰਿਪੋਰਟ ਪਾਜ਼ੇਟਿਵ ਆਈ ਸੀ, ਦੁਬਾਰਾ ਜਾਂਚ ਦੌਰਾਨ ਰਿਪੋਰਟ ਨੈਗੇਟਿਵ ਆਈ ਸੀ। ਹਾਲਾਂਕਿ ਕੋਰੋਨਾ ਟੈਸਟ 'ਤੇ ਵੀ ਕਈ ਲੋਕਾਂ ਨੇ ਸਵਾਲ ਚੁੱਕੇ ਸੀ।
ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਕੇਂਦਰ ਸਰਕਾਰ ਨੇ ਹਾਲ ਹੀ ਦੌਰਾਨ ਫੈਸਲਾ ਕੀਤਾ ਸੀ ਕਿ ਦੂਜੇ ਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸਪੈਸ਼ਲ ਜਹਾਜ਼ ਚਲਾਏ ਜਾਣਗੇ। ਜਿਸ ਦੇ ਤਹਿਤ 7 ਮਈ ਤੋਂ ਲਗਾਤਾਰ ਏਅਰ ਇੰਡੀਆ ਇਸ ਮੁਹਿੰਮ 'ਚ ਜੁੜ ਗਈ ਹੈ। ਏਅਰ ਇੰਡੀਆ ਹੁਣ ਤੱਕ 14000 ਤੋਂ ਜ਼ਿਆਦਾ ਭਾਰਤ ਵਾਸੀਆਂ ਨੂੰ ਵਾਪਸ ਲਿਆ ਚੁੱਕਾ ਹੈ। ਇਸ ਦੇ ਲਈ ਏਅਰ ਇੰਡੀਆ ਨੇ 64 ਉਡਾਣਾਂ ਭਰੀਆਂ ਹਨ। ਏਅਰ ਇੰਡੀਆ ਨੇ ਇਸ ਮੁਹਿੰਮ ਨੂੰ 'ਵੰਦੇ ਭਾਰਤ ਮਿਸ਼ਨ' ਦਾ ਨਾਂ ਦਿੱਤਾ ਗਿਆ ਹੈ।
ਕੋਵਿਡ-19 ਬੰਦ : ਗ੍ਰਾਮੀਣ ਭਾਰਤ 'ਚ 50 ਫੀਸਦੀ ਪਰਿਵਾਰ ਨਹੀਂ ਖਾ ਰਹੇ ਢਿੱਡ ਭਰ ਕੇ ਰੋਟੀ
NEXT STORY