ਨਵੀਂ ਦਿੱਲੀ- ਦੇਸ਼ ਦੇ 12 ਰਾਜਾਂ ਦੇ ਗ੍ਰਾਮੀਣ ਖੇਤਰਾਂ 'ਚ 5 ਹਜ਼ਾਰ ਘਰਾਂ ਨੂੰ ਲੈ ਕੇ ਕੀਤੇ ਗਏ ਇਕ ਸਰਵੇਖਣ 'ਚ ਖੁਲਾਸਾ ਹੋਇਆ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਨੂੰ ਰੋਕਣ ਲਈ ਲਾਗੂ ਬੰਦ ਦਰਮਿਆਨ ਇਨਾਂ ਚੋਂ ਅੱਧੇ ਪਰਿਵਾਰ ਘੱਟ ਖਾਣਾ ਖਾ ਰਹੇ ਹਨ। ਇਸ ਸਰਵੇਖਣ ਦਾ ਨਾਂ 'ਕੋਵਿਡ-19 ਇੰਡਯੂਸਡ ਲਾਕਡਾਊਨ-ਹਾਊ ਇਜ ਹਿੰਟਰਲੈਂਡ ਕੋਪਿੰਗ' ਯਾਨੀ ਕੋਵਿਡ-19 ਕਾਰਨ ਲਾਗੂ ਬੰਦ 'ਚ ਦੂਰ ਦੇ ਇਲਾਕੇ ਕਿਵੇਂ ਜੀਵਨ ਬਿਤਾ ਰਹੇ ਹਨ। ਇਹ ਸਰਵੇਖਣ 47 ਜ਼ਿਲ੍ਹਿਆਂ 'ਚ ਕੀਤਾ ਗਿਆ ਹੈ। ਬੰਦ ਲਾਗੂ ਹੋਣ ਤੋਂ ਬਾਅਦ ਗ੍ਰਾਮੀਣ ਇਲਾਕਿਆਂ 'ਚ 50 ਫੀਸਦੀ ਅਜਿਹੇ ਪਰਿਵਾਰ ਹਨ, ਜੋ ਪਹਿਲੇ ਜਿੰਨੀ ਵਾਰ ਭੋਜਨ ਕਰਦੇ ਸਨ, ਉਸ 'ਚ ਕਟੌਤੀ ਕਰ ਦਿੱਤੀ ਹੈ ਤਾਂ ਕਿ ਜਿੰਨੀਆਂ ਵੀ ਚੀਜ਼ਾਂ ਉਪਲੱਬਧ ਹਨ, ਉਸੇ 'ਚ ਕਿਸੇ ਤਰ੍ਹਾਂ ਨਾਲ ਕੰਮ ਚਲਾਇਆ ਜਾ ਸਕੇ। ਉੱਥੇ ਹੀ 68 ਫੀਸਦੀ ਪਰਿਵਾਰ ਅਜਿਹੇ ਹਨ, ਜਿਨ੍ਹਾਂ ਦੇ ਖਾਣੇ ਦੀਆਂ ਕਿਸਮਾਂ ਨੂੰ ਘੱਟਾ ਦਿੱਤਾ ਹੈ ਯਾਨੀ ਉਨ੍ਹਾਂ ਦੀ ਪਲੇਟ ਵਿਚ ਪਹਿਲਾਂ ਦੇ ਮੁਕਾਬਲੇ ਘੱਟ ਤਰ੍ਹਾਂ ਦੇ ਭੋਜਨ ਹੁੰਦੇ ਹਨ।
ਅਧਿਐਨ ਅਨੁਸਾਰ ਇਨ੍ਹਾਂ 'ਚੋਂ 84 ਫੀਸਦੀ ਅਜਿਹੇ ਪਰਿਵਾਰ ਹਨ, ਜਿਨ੍ਹਾਂ ਨੇ ਜਨਤਕ ਵੰਡ ਪ੍ਰਣਾਲੀ ਰਾਹੀਂ ਖਾਣ ਵਾਲੇ ਪਦਾਰਥ ਹਾਸਲ ਕੀਤੇ ਅਤੇ 37 ਫੀਸਦੀ ਅਜਿਹੇ ਪਰਿਵਾਰ ਹਨ, ਜਿਨਾਂ ਨੂੰ ਰਾਸ਼ਨ ਮਿਲਿਆ। ਉੱਥੇ 24 ਫੀਸਦੀ ਅਜਿਹੇ ਹਨ, ਜਿਨ੍ਹਾਂ ਨੇ ਪਿੰਡਾਂ 'ਚ ਅਨਾਜ ਉਧਾਰ ਲਿਆ ਅਤੇ 12 ਫੀਸਦੀ ਲੋਕਾਂ ਨੂੰ ਮੁਫ਼ਤ 'ਚ ਖਾਣ ਵਾਲੇ ਪਦਾਰਥ ਮਿਲੇ। ਬੁੱਧਵਾਰ ਨੂੰ ਵੇਬਿਨਾਰ 'ਚ ਇਹ ਸਰਵੇਖਣ ਜਾਰੀ ਕੀਤਾ ਗਿਆ। ਅਧਿਐਨ 'ਚ ਇਹ ਖੁਲਾਸਾ ਹੋਇਆ ਕਿ ਇਹ ਪਰਿਵਾਰ ਹਾੜੀ ਦੀ ਤੁਲਨਾ 'ਚ ਸਾਉਣੀ ਭੰਡਾਰ 'ਤੇ ਜ਼ਿਆਦਾ ਨਿਰਭਰ ਹਨ ਪਰ ਇਹ ਭੰਡਾਰ ਵੀ ਹੁਣ ਤੇਜ਼ੀ ਨਾਲ ਖਤਮ ਹੋ ਰਿਹਾ ਹੈ। ਅਧਿਐਨ 'ਚ ਕਿਹਾ ਗਿਆ ਕਿ ਇਹ ਪਰਿਵਾਰ ਹੁਣ ਘੱਟ ਖਾਣਾ ਖਾ ਰਹੇ ਹਨ ਅਤੇ ਪਹਿਲਾਂ ਦੀ ਤੁਲਨਾ 'ਚ ਘੱਟ ਵਾਰ ਖਾ ਰਹੇ ਹਨ ਅਤੇ ਇਨ੍ਹਾਂ ਦੀ ਨਿਰਭਰਤਾ ਪੀ.ਡੀ.ਐੱਸ. ਰਾਹੀਂ ਹਾਸਲ ਕੀਤੇ ਗਏ ਅਨਾਜ 'ਤੇ ਵਧ ਗਈ ਹੈ।
ਸਰਵੇਖਣ 'ਚ ਇਹ ਨਿਕਲ ਕੇ ਸਾਹਮਣੇ ਆਇਆ ਹੈ ਕਿ ਸਾਉਣੀ ਦੀ ਫਸਲ 2020 ਲਈ ਤਿਆਰੀ ਚੰਗੀ ਨਹੀਂ ਹੈ ਅਤੇ ਬੀਜ ਤੇ ਨਕਦੀ ਰਾਸ਼ੀ ਲਈ ਮਦਦ ਦੀ ਲੋੜ ਹੈ। ਅਧਿਐਨ 'ਚ ਕਿਹਾ ਗਿਆ ਹੈ ਕਿ ਬੰਦ ਅਤੇ ਅਫਵਾਹ ਕਾਰਨ ਡੇਅਰੀ ਅਤੇ ਪੋਲਟਰੀ ਖੇਤਰ 'ਚ ਉਲਟ ਪ੍ਰਭਾਵ ਪਿਆ ਹੈ। ਲੋਕ ਆਪਣੇ ਖਾਣੇ ਦੀਆਂ ਆਦਤਾਂ 'ਚ ਤਬਦੀਲੀ ਕਰ ਰਹੇ ਹਨ ਅਤੇ ਖਰਚੇ ਘੱਟ ਕਰ ਰਹੇ ਹਨ। ਇਹ ਅਧਿਐਨ ਆਸਾਮ, ਬਿਹਾਰ, ਛੱਤੀਸਗੜ੍ਹ, ਗੁਜਰਾਤ, ਝਾਰਖੰਡ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਓਡੀਸ਼ਾ, ਰਾਜਸਥਾਨ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ 'ਚ ਕੀਤਾ ਗਿਆ ਹੈ। ਇਹ ਅਧਿਐਨ ਨਾਗਰਿਕ ਸੰਗਠਨ ਪ੍ਰਦਾਨ, ਐਕਸ਼ਨ ਫਾਰ ਸੋਸ਼ਲ ਐਡਵਾਂਸਮੈਂਟ, ਬੀ.ਏ.ਆਈ.ਐੱਫ., ਟਰਾਂਸਫਾਰਮ ਰੂਰਲ ਇੰਡੀਆ ਫਾਊਂਡੇਸ਼ਨ, ਗ੍ਰਾਮੀਣ ਸਹਾਰਾ, ਸਾਥੀ-ਯੂ.ਪੀ. ਅਤੇ ਆਗਾ ਖਾਨ ਰੂਰਲ ਸਪੋਰਟ ਪ੍ਰੋਗਰਾਮ ਨੇ ਕੀਤਾ ਹੈ।
KSRTC ਦੇ ਕਰਮਚਾਰੀਆਂ ਨੇ ਮੁੱਖ ਮੰਤਰੀ ਰਾਹਤ ਫੰਡ 'ਚ ਦਿੱਤੇ 9.85 ਕਰੋੜ ਰੁਪਏ
NEXT STORY