ਨਵੀਂ ਦਿੱਲੀ - ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ (IGI) ਹਵਾਈ ਅੱਡੇ 'ਤੇ ਏਅਰ ਇੰਡੀਆ ਦੇ ਪਾਇਲਟ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਿਮਾਨਿਲ ਕੁਮਾਰ ਵਜੋਂ ਹੋਈ ਹੈ। 30 ਸਾਲਾ ਹਿਮਾਨਿਲ ਕੁਮਾਰ ਹਵਾਈ ਅੱਡੇ ਦੇ ਟਰਮੀਨਲ 3 'ਤੇ ਏਅਰ ਇੰਡੀਆ ਦੇ ਸੰਚਾਲਨ ਵਿਭਾਗ 'ਚ ਸਿਖਲਾਈ ਸੈਸ਼ਨ 'ਚ ਸੀ। ਅਚਾਨਕ ਉਸ 'ਚ ਘਬਰਾਹਟ ਦੇ ਲੱਛਣ ਦਿਸਣੇ ਸ਼ੁਰੂ ਹੋ ਗਏ, ਜਿਸ ਦੌਰਾਨ ਸਾਥੀਆਂ ਨੇ ਉਸ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ। ਕੁਮਾਰ ਨੂੰ ਫਿਰ ਹਵਾਈ ਅੱਡੇ 'ਤੇ ਹਸਪਤਾਲ ਲਿਜਾਇਆ ਗਿਆ ਪਰ ਪੂਰੀ ਕੋਸ਼ਿਸ਼ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਇਹ ਵੀ ਪੜ੍ਹੋ - ਤਿਉਹਾਰੀ ਸੀਜ਼ਨ 'ਚ ਹਵਾਈ ਯਾਤਰਾ ਨੇ ਫੜੀ ਰਫ਼ਤਾਰ, 1.26 ਕਰੋੜ ਲੋਕਾਂ ਨੇ ਭਰੀ ਉਡਾਣ
ਸੀਨੀਅਰ ਕਮਾਂਡਰ ਕੁਮਾਰ ਟਰੇਨਿੰਗ ਸੈਸ਼ਨ 'ਤੇ ਸਨ, ਜਿਸ ਦੇ ਤਹਿਤ ਸਿੰਗਲ-ਸੀਟ ਜਹਾਜ਼ ਉਡਾਉਣ ਵਾਲੇ ਪਾਇਲਟਾਂ ਨੂੰ ਵੱਡੇ ਜਹਾਜ਼ਾਂ ਨੂੰ ਚਲਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਏਅਰ ਇੰਡੀਆ ਦੇ ਅਧਿਕਾਰੀ ਨੇ ਕਿਹਾ, "ਏ320 ਜਹਾਜ਼ ਦੇ ਸੰਚਾਲਨ ਤੋਂ ਬੋਇੰਗ 777 ਜਹਾਜ਼ ਵਿੱਚ ਤਬਦੀਲੀ ਲਈ 3 ਅਕਤੂਬਰ ਨੂੰ ਸਿਖਲਾਈ ਸ਼ੁਰੂ ਕਰਦੇ ਹੋਏ ਉਹਨਾਂ ਨੇ 23 ਅਗਸਤ ਨੂੰ ਆਪਣੀ ਡਾਕਟਰੀ ਜਾਂਚ ਪ੍ਰੀਖਿਆ ਪਾਸ ਕੀਤੀ ਸੀ। ਇਸੇ ਆਧਾਰ 'ਤੇ ਉਸ ਨੂੰ ਫਿੱਟ ਮੰਨਿਆ ਗਿਆ। ਉਨ੍ਹਾਂ ਦੇ ਫਲਾਇੰਗ ਡਿਊਟੀਆਂ ਦੇ ਸਬੰਧ ਵਿੱਚ ਥਕਾਵਟ ਨਾਲ ਸਬੰਧਤ ਚਿੰਤਾਵਾਂ ਦੀ ਕੋਈ ਰਿਪੋਰਟ ਨਹੀਂ ਸੀ। ਛੁੱਟੀ ਤੋਂ ਪਰਤਣ ਤੋਂ ਬਾਅਦ ਕੁਮਾਰ ਨੇ ਘਟਨਾ ਵਾਲੇ ਦਿਨ ਦੁਬਾਰਾ ਸਿਖਲਾਈ ਸ਼ੁਰੂ ਕਰ ਦਿੱਤੀ ਸੀ।
ਇਹ ਵੀ ਪੜ੍ਹੋ - ਸ਼ੇਅਰ ਬਾਜ਼ਾਰ 'ਚ ਪਿਆ ਘਾਟਾ, ਪਰੇਸ਼ਾਨ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ
ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ, "ਅਸੀਂ ਆਪਣੇ ਸਹਿਯੋਗੀ ਕੈਪਟਨ ਹਿਮਾਨਿਲ ਕੁਮਾਰ ਦੇ ਦੇਹਾਂਤ 'ਤੇ ਦੁੱਖੀ ਹਾਂ। ਕੈਪਟਨ ਕੁਮਾਰ ਇੱਕ ਸੀਨੀਅਰ ਕਮਾਂਡਰ ਸਨ, ਜੋ ਇੱਕ ਰੁਟੀਨ ਪ੍ਰਕਿਰਿਆ ਦੇ ਤੌਰ 'ਤੇ T3 ਦਿੱਲੀ ਹਵਾਈ ਅੱਡੇ 'ਤੇ ਸਾਡੇ ਸੰਚਾਲਨ ਦਫ਼ਤਰ ਆਏ ਸਨ।" ਦਫ਼ਤਰ ਵਿਚ ਅਚਾਨਕ ਉਸ ਨੂੰ ਬੇਚੈਨੀ ਮਹਿਸੂਸ ਹੋਈ। ਸਾਥੀਆਂ ਨੇ ਤੁਰੰਤ ਉਸਦੀ ਮਦਦ ਕੀਤੀ। ਫਿਰ ਉਸ ਨੂੰ ਹਵਾਈ ਅੱਡੇ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਮੌਤ ਹੋ ਗਈ। ਏਅਰ ਇੰਡੀਆ ਦੀ ਟੀਮ ਕੈਪਟਨ ਕੁਮਾਰ ਦੇ ਪਰਿਵਾਰ ਨਾਲ ਦੁੱਖ ਵਿੱਚ ਖੜ੍ਹੀ ਹੈ।
ਇਹ ਵੀ ਪੜ੍ਹੋ - ਮੁੜ ਵਧਣ ਲੱਗੀਆਂ ਕੀਮਤੀ ਧਾਤੂਆਂ ਦੀਆਂ ਕੀਮਤਾਂ, 60 ਹਜ਼ਾਰ ਤੋਂ ਪਾਰ ਹੋਇਆ ਸੋਨਾ
ਦੱਸ ਦੇਈਏ ਕਿ ਏਅਰਪੋਰਟ 'ਤੇ ਦਿਲ ਦਾ ਦੌਰਾ ਪੈਣ ਕਾਰਨ ਪਾਇਲਟ ਦੀ ਹੋਈ ਮੌਤ ਦੀ ਇਹ ਤੀਜੀ ਘਟਨਾ ਹੈ। ਅਗਸਤ ਦੇ ਮਹੀਨੇ ਇੱਕ ਇੰਡੀਗੋ ਪਾਇਲਟ ਪੁਣੇ ਲਈ ਉਡਾਣ ਭਰਨ ਦੀ ਤਿਆਰੀ ਕਰਦੇ ਸਮੇਂ ਨਾਗਪੁਰ ਹਵਾਈ ਅੱਡੇ ਦੇ ਬੋਰਡਿੰਗ ਗੇਟ 'ਤੇ ਡਿੱਗ ਗਿਆ ਸੀ। ਮੁੱਢਲੀ ਸਹਾਇਤਾ ਦੇਣ ਅਤੇ ਤੁਰੰਤ ਹਸਪਤਾਲ ਲਿਜਾਣ ਦੇ ਬਾਵਜੂਦ ਉਸ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਸਪਾਈਸਜੈੱਟ ਦੇ ਇੱਕ ਸਾਬਕਾ ਕਪਤਾਨ ਦੀ ਦਿੱਲੀ ਤੋਂ ਦੋਹਾ ਜਾਣ ਵਾਲੇ ਯਾਤਰੀ ਦੇ ਰੂਪ ਵਿੱਚ ਸਫ਼ਰ ਕਰਦੇ ਸਮੇਂ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ - ਕੇਂਦਰ ਸਰਕਾਰ ਦਾ ਵੱਡਾ ਤੋਹਫ਼ਾ, ਕਰੋੜਾਂ ਕਿਸਾਨਾਂ ਦੇ ਖਾਤਿਆਂ 'ਚ ਪਾਏ 2-2 ਹਜ਼ਾਰ ਰੁਪਏ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5 ਸਾਲਾਂ ’ਚ 3000 ਨਵੀਆਂ ਟਰੇਨਾਂ ਸ਼ੁਰੂ ਕਰੇਗਾ ਰੇਲਵੇ, ਖ਼ਤਮ ਹੋ ਜਾਵੇਗਾ ਵੇਟਿੰਗ ਟਿਕਟ ਦਾ ਝੰਝਟ
NEXT STORY