ਨੈਸ਼ਨਲ ਡੈਸਕ- ਗੁਜਰਾਤ ਦੇ ਅਹਿਮਦਾਬਾਦ ਵਿੱਚ ਵੀਰਵਾਰ ਨੂੰ ਏਅਰ ਇੰਡੀਆ ਦਾ ਜਹਾਜ਼ AI-171 ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 241 ਦੀ ਮੌਤ ਹੋ ਗਈ ਹੈ। ਇਸ ਹਾਦਸੇ ਦੀ ਲਾਈਵ ਵੀਡੀਓ 17 ਸਾਲਾ ਆਰੀਅਨ ਨੇ ਰਿਕਾਰਡ ਕੀਤਾ ਸੀ। ਆਰੀਅਨ ਮੇਘਾਨੀਨਗਰ ਵਿੱਚ ਹੀ ਰਹਿੰਦਾ ਹੈ। ਉਸਨੇ ਇਹ ਵੀਡੀਓ ਆਪਣੇ ਮੋਬਾਈਲ 'ਚ ਰਿਕਾਰਡ ਕੀਤੀ ਸੀ। 17 ਸਾਲਾ ਆਰੀਅਨ 12ਵੀਂ ਜਮਾਤ ਵਿੱਚ ਪੜ੍ਹਦਾ ਹੈ। ਆਰੀਅਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਇਸ ਹਾਦਸੇ ਨੂੰ ਦੇਖ ਕੇ ਬਹੁਤ ਡਰ ਗਿਆ ਹੈ ਅਤੇ ਕਦੇ ਵੀ ਜਹਾਜ਼ ਵਿੱਚ ਨਹੀਂ ਬੈਠੇਗਾ।
ਆਰੀਅਨ ਨੇ ਵੀਰਵਾਰ ਦੁਪਹਿਰ 1:39 ਵਜੇ ਹਾਦਸੇ ਦੀ ਵੀਡੀਓ ਬਣਾਈ ਸੀ ਕਿਉਂਕਿ ਇਹ ਉਸਦੇ ਮੋਬਾਈਲ ਵਿੱਚ ਵੀਡੀਓ ਦਾ ਸਮਾਂ ਹੈ। ਆਰੀਅਨ ਨੇ ਕਿਹਾ ਕਿ ਉਸਨੇ ਇਹ ਵੀਡੀਓ ਆਪਣੇ ਪਿਤਾ ਨੂੰ ਭੇਜੀ ਹੈ। ਸ਼ਾਇਦ ਉਸਨੇ ਇਹ ਵੀਡੀਓ ਕਿਸੇ ਹੋਰ ਨੂੰ ਭੇਜੀ ਹੋਵੇਗੀ।
ਉਥੇ ਹੀ ਆਰੀਅਨ ਦੀ ਭੈਣ ਨੇ ਕਿਹਾ ਕਿ ਮੇਰਾ ਭਰਾ ਪਹਿਲੀ ਵਾਰ ਇੱਥੇ ਆਇਆ ਸੀ, ਉਹ ਪਿੰਡ ਵਿੱਚ ਰਹਿੰਦਾ ਹੈ। ਜਦੋਂ ਆਰੀਅਨ ਨੇ ਪਹਿਲੀ ਵਾਰ ਜਹਾਜ਼ ਨੂੰ ਇੰਨਾ ਨੀਵਾਂ ਦੇਖਿਆ ਤਾਂ ਉਸਨੇ ਆਪਣੇ ਫੋਨ ਵਿੱਚ ਵੀਡੀਓ ਰਿਕਾਰਡ ਕਰ ਲਈ, ਤਾਂ ਜੋ ਉਹ ਪਿੰਡ ਜਾ ਕੇ ਆਪਣੇ ਦੋਸਤਾਂ ਨੂੰ ਦਿਖਾ ਸਕੇ ਕਿ ਜਹਾਜ਼ ਮੇਘਾਨੀਨਗਰ ਵਿੱਚ ਉਸਦੇ ਘਰ ਦੇ ਇੰਨੇ ਨੇੜੇ ਉੱਡਦੇ ਹਨ। ਆਰੀਅਨ ਦੀ ਭੈਣ ਨੇ ਕਿਹਾ ਕਿ ਮੇਰਾ ਭਰਾ ਸਾਧਾਰਣ ਤੌਰ 'ਤੇ ਵੀਡੀਓ ਬਣਾ ਰਿਹਾ ਸੀ ਪਰ ਬਦਕਿਸਮਤੀ ਨਾਲ ਇਹ ਹਾਦਸਾਗ੍ਰਸਤ ਹੋ ਗਿਆ। ਆਰੀਅਨ ਨੇ ਕਦੇ ਵੀ ਜਹਾਜ਼ ਨੂੰ ਇੰਨੀ ਨੇੜਿਓਂ ਨਹੀਂ ਦੇਖਿਆ ਸੀ।
'ਮੇਰੀ ਪਾਪਾ ਨਾਲ ਗੱਲ ਕਰਵਾਓ..' ਜਹਾਜ਼ ਹਾਦਸੇ 'ਚ ਮ੍ਰਿਤਕ ਦੇ 8 ਸਾਲਾ ਪੁੱਤ ਦਾ ਛਲਕਿਆ ਦਰਦ
NEXT STORY