ਨੈਸ਼ਨਲ ਡੈਸਕ-ਏਅਰ ਇੰਡੀਆ ਰੂਸ ਦੇ ਹਮਲੇ ਦੇ ਚੱਲਦੇ ਯੂਕ੍ਰੇਨ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਆਪਣੀਆਂ ਦੋ ਉਡਾਣਾਂ ਅੱਜ ਰਾਤ (ਸ਼ੁੱਕਰਵਾਰ) ਰੋਮਾਨੀਆ ਦੀ ਰਾਜਧਾਨੀ ਬੁਖ਼ਾਰੈਸਟ ਭੇਜੇਗਾ। ਸੀਨੀਅਰ ਸਰਕਾਰੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਜੋ ਵੀ ਭਾਰਤੀ ਨਾਗਰਿਕ ਸੜਕ ਮਾਰਗ ਤੋਂ ਯੂਕ੍ਰੇਨ-ਰੋਮਾਨੀਆ ਸਰਹੱਦ 'ਤੇ ਪਹੁੰਚ ਗਏ ਹਨ, ਉਨ੍ਹਾਂ ਨੂੰ ਭਾਰਤ ਸਰਕਾਰ ਦੇ ਅਧਿਕਾਰੀ ਬੁਖ਼ਾਰੈਸਟ ਲੈ ਜਾਣਗੇ ਤਾਂ ਕਿ ਉਨ੍ਹਾਂ ਨੂੰ ਏਅਰ ਇੰਡੀਆ ਦੀਆਂ ਇਨ੍ਹਾਂ ਦੋ ਉਡਾਣਾਂ ਰਾਹੀਂ ਵਾਪਸ ਦੇਸ਼ ਲਿਆਂਦਾ ਜਾ ਸਕੇ।
ਇਹ ਵੀ ਪੜ੍ਹੋ :Ukraine-Russia War : ਜਾਨ ਬਚਾਉਣ ਲਈ 40 ਭਾਰਤੀ ਵਿਦਿਆਰਥੀਆਂ ਨੇ ਚੁੱਕਿਆ ਇਹ ਕਦਮ
ਜ਼ਿਕਰਯੋਗ ਹੈ ਕਿ ਯੂਕ੍ਰੇਨ ਦੇ ਅਧਿਕਾਰੀਆਂ ਨੇ ਯਾਤਰੀ ਜਹਾਜ਼ਾਂ ਦੇ ਸੰਚਾਲਨ ਲਈ ਆਪਣੇ ਦੇਸ਼ ਦਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ, ਇਸ ਲਈ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਇਹ ਉਡਾਣਾਂ ਬੁਖ਼ਾਰੈਸਟ ਤੋਂ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਏਅਰ ਇੰਡੀਆ ਦੀ ਇਕ ਉਡਾਣ 9 ਵਜੇ ਰਵਾਨਾ ਹੋਵੇਗੀ ਜਦਕਿ ਦੂਜੀ ਉਡਾਣ 10:25 'ਤੇ ਰਵਾਨਾ ਹੋਵੇਗੀ। ਹਾਲਾਂਕਿ ਏਅਰ ਇੰਡੀਆ ਨੇ ਇਸ ਸਬੰਧ 'ਚ ਟਿੱਪਣੀ ਕਰਨ ਲਈ ਪੀ.ਆਈ.ਟੀ.-ਭਾਸ਼ਾ ਦੇ ਅਨੁਰੋਧ ਦਾ ਕੋਈ ਜਵਾਬ ਨਹੀਂ ਦਿੱਤਾ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਸ਼ੁਰੂ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਵੱਡੀਆਂ ਖ਼ਬਰਾਂ
NEXT STORY