ਵੈੱਬ ਡੈਸਕ- ਭਾਰਤ ਤੇ ਪਾਕਿਸਤਾਨ ਵਿਚਾਲੇ ਹੋਈ ਫ਼ੌਜੀ ਕਾਰਵਾਈ ਬਾਰੇ ਜਾਣਕਾਰੀ ਦੇਣ ਲਈ ਤਿੰਨਾਂ ਫ਼ੌਜੀਆਂ ਦੇ ਮੁਖੀਆਂ ਵੱਲੋਂ ਪ੍ਰੈੱਸ ਬ੍ਰੀਫਿੰਗ ਕਰ ਰਹੇ ਹਨ। ਇਸ ਦੌਰਾਨ ਭਾਰਤੀ ਹਵਾਈ ਸੈਨਾ ਦੇ ਮੁਖੀ ਏ.ਕੇ. ਭਾਰਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੀ ਲੜਾਈ ਅੱਤਵਾਦ ਨਾਲ ਹੈ, ਪਾਕਿਸਤਾਨ ਨਾਲ ਨਹੀਂ। ਇਸੇ ਵਿਚਾਲੇ ਉਨ੍ਹਾਂ ਨੇ ਇਕ ਕਵਿਤਾ ਰਾਹੀਂ ਪਾਕਿਸਤਾਨ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਵੀ ਕੀਤੀ।
ਪ੍ਰੈੱਸ ਬ੍ਰੀਫਿੰਗ ਦੌਰਾਨ ਏਅਰ ਮਾਰਸ਼ਲ ਭਾਰਤੀ ਨੂੰ ਪਾਕਿਸਤਾਨ ਨੂੰ ਕੋਈ ਸੁਨੇਹਾ ਦੇਣ ਲਈ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਦੌਰਾਨ ਰਾਮਧਾਰੀ ਸਿੰਘ ਦਿਨਕਰ ਦੀ ਇਕ ਕਵਿਤਾ ਦੀਆਂ ਪੰਗਤੀਆਂ 'बिनय न मानत जलधि जड़ गए तीनि दिन बीति। बोले राम सकोप तब भय बिनु होइ न प्रीति॥57॥' ਆਖ ਦਿੱਤੀਆਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਮਝਦਾਰ ਲਈ ਇਸ਼ਾਰਾ ਹੀ ਕਾਫੀ ਹੈ।
ਇਸ ਦੌਰਾਨ ਏਅਰ ਮਾਰਸ਼ਲ ਭਾਰਤ ਨੇ ਕਿਹਾ ਕਿ ਭਾਰਤ ਨੇ ਅੱਤਵਾਦੀਆਂ ਖ਼ਿਲਾਫ਼ ਲੜਾਈ ਲਈ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ ਤੇ ਪਾਕਿਸਤਾਨ ਤੇ ਪੀ.ਓ.ਕੇ. 'ਚ ਸਥਿਤ ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ, ਪਰ ਅਫਸੋਸ ਦੀ ਗੱਲ ਹੈ ਕਿ ਅੱਤਵਾਦ ਖ਼ਿਲਾਫ਼ ਲੜਾਈ 'ਚ ਸਾਥ ਦੇਣ ਦੀ ਬਜਾਏ ਪਾਕਿਸਤਾਨੀ ਫੌਜ ਭਾਰਤ ਦੇ ਖ਼ਿਲਾਫ਼ ਹੀ ਆ ਖੜੀ ਹੋਈ, ਜਿਸ ਮਗਰੋਂ ਭਾਰਤੀ ਹਮਲੇ ਕਾਰਨ ਪਾਕਿਸਤਾਨ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ। ਇਹ ਨੁਕਸਾਨ ਉਨ੍ਹਾਂ ਨੂੰ ਅੱਤਵਾਦੀਆਂ ਦਾ ਸਾਥ ਦੇਣ ਦੀ ਗ਼ਲਤੀ ਕਾਰਨ ਉਠਾਉਣਾ ਪਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਭਾਰਤੀ ਫ਼ੌਜ ਚੱਟਾਨ ਵਾਂਗ ਖੜ੍ਹੀ ਰਹੀ ਤੇ ਪਾਕਿਸਤਾਨ ਦੇ ਇਕ ਵੀ ਹਮਲੇ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਗਿਆ। ਭਾਵੇਂ ਕਿ ਪਾਕਿਸਤਾਨ ਦੇ ਹਥਿਆਰ ਆਧੁਨਿਕ ਤਕਨੀਕ ਦੇ ਸਨ, ਪਰ ਭਾਰਤ ਦੇ ਪੁਰਾਣੇ ਏਅਰ ਡਿਫੈਂਸ , ਜਿਵੇਂ ਕਿ ਪਿਚੋਰਾ ਨੂੰ ਵੀ ਉਨ੍ਹਾਂ ਦੇ ਹਥਿਆਰ ਕੋਈ ਨੁਕਸਾਨ ਨਹੀਂ ਪਹੁੰਚਾ ਸਕੇ। ਇਸ ਗੱਲ ਤੋਂ ਭਾਰਤੀ ਫੌਜ ਦੀ ਤਾਕਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਇਸ ਮਗਰੋਂ ਅਧਿਕਾਰੀਆਂ ਨੇ ਦੱਸਿਆ ਕਿ ਅਸੀਂ ਲੇਜ਼ਰ ਗੰਨ ਰਾਹੀਂ ਪਾਕਿਸਤਾਨੀ ਡਰੋਨ ਢੇਰ ਕੀਤੇ ਸਨ। ਫ਼ੌਜ ਨੇ 9 ਅਤੇ 10 ਮਈ ਨੂੰ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲਿਆਂ ਨੂੰ ਨਾਕਾਮ ਕੀਤਾ ਸੀ। ਅਸੀਂ ਸਰਹੱਦ ਪਾਰ ਕੀਤੇ ਬਗ਼ੈਰ ਪਾਕਿਸਤਾਨ 'ਚ ਸਥਿਤ ਅੱਤਵਾਦੀ ਟਿਕਾਣਿਆਂ 'ਤੇ ਸਟੀਕ ਹਮਲੇ ਕੀਤੇ। ਸਾਡਾ ਏਅਰ ਡਿਫੈਂਸ ਮਲਟੀ ਲੇਅਰਡ, ਜਿਸ ਕਾਰਨ ਪਾਕਿਸਤਾਨ ਦੀ ਕੋਈ ਵੀ ਹਵਾਈ ਹਮਲੇ ਦੀ ਕੋਸ਼ਿਸ਼ ਸਫ਼ਲ ਨਹੀਂ ਹੋ ਸਕੀ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਸ਼ਾਨਦਾਰ ਏਅਰ ਡਿਫੈਂਸ ਸਿਸਟਮ ਕਾਰਨ ਸਾਡੇ ਫ਼ੌਜੀ ਟਿਕਾਣਿਆਂ 'ਤੇ ਹਮਲਾ ਨਾਮੁਮਕਿਨ ਸੀ, ਜਿਸ ਕਾਰਨ ਸਾਡੇ ਸਾਰੇ ਏਅਰ ਬੇਸ, ਫ਼ੌਜੀ ਬੇਸ ਤੇ ਹਥਿਆਰ ਪੂਰੀ ਤਰ੍ਹਾਂ ਨਾਲ ਆਪਰੇਸ਼ਨਲ ਹਾਲਤ 'ਚ ਹਨ ਤੇ ਅਸੀਂ ਅੱਗੇ ਜੇਕਰ ਕੋਈ ਵੀ ਹਮਲਾ ਹੁੰਦਾ ਹੈ, ਤਾਂ ਉਸ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ। ਉਨ੍ਹਾਂ ਅੱਗੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਵਿਚ ਬੀ.ਐੱਸ.ਐੱਫ. ਦਾ ਵੀ ਮਹੱਤਵਪੂਰਨ ਯੋਗਦਾਨ ਹੈ, ਜਿਸ ਨੇ ਸਰਹੱਦ ਤੋਂ ਪਾਕਿਸਤਾਨੀ ਫ਼ੌਜ ਨੂੰ ਫਾਇਰਿੰਗ ਦਾ ਮੂੰਹਤੋੜ ਜਵਾਬ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫੌਜ ਨੇ ਜਾਰੀ ਕੀਤੀ ਵੀਡੀਓ, ਹੁਣ ਅਪੀਲ ਨਹੀਂ ਜੰਗ ਹੋਵੇਗੀ
NEXT STORY