ਜੈਤੋ, (ਰਘੁਨੰਦਨ ਪਰਾਸ਼ਰ)- ਰੱਖਿਆ ਮੰਤਰਾਲਾ ਨੇ ਸੋਮਵਾਰ ਨੂੰ ਕਿਹਾ ਕਿ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨੇ ਅੱਜ ਹਵਾਈ ਫੌਜ ਦੇ ਉਪ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ। ਨੈਸ਼ਨਲ ਡਿਫੈਂਸ ਅਕੈਡਮੀ ਦੇ ਸਾਬਕਾ ਵਿਦਿਆਰਥੀ, ਉਨ੍ਹਾਂ ਨੂੰ 06 ਦਸੰਬਰ 1986 ਨੂੰ ਫਾਈਟਰ ਸਟ੍ਰੀਮ ’ਚ ਕਮਿਸ਼ਨ ਦਿੱਤਾ ਗਿਆ ਸੀ। ਉਹ ਸਟਾਫ ਕੋਰਸ, ਬੰਗਲਾਦੇਸ਼ ਅਤੇ ਨੈਸ਼ਨਲ ਡਿਫੈਂਸ ਕਾਲਜ, ਨਵੀਂ ਦਿੱਲੀ ਦੇ ਗ੍ਰੈਜੂਏਟ ਹਨ। ਏਅਰ ਮਾਰਸ਼ਲ ਇਕ ਯੋਗ ਫਲਾਇੰਗ ਇੰਸਟ੍ਰਕਟਰ ਹੋਣ ਦੇ ਨਾਲ-ਨਾਲ ਇਕ ਪ੍ਰਯੋਗਾਤਮਕ ਟੈਸਟ ਪਾਇਲਟ ਵੀ ਹਨ। ਉਨ੍ਹਾਂ ਕੋਲ ਫਾਈਟਰ, ਟ੍ਰੇਨਰ ਅਤੇ ਟਰਾਂਸਪੋਰਟ ਏਅਰਕ੍ਰਾਫਟ ’ਤੇ 3300 ਘੰਟਿਆਂ ਤੋਂ ਵੱਧ ਉਡਾਣ ਦੇ ਤਜ਼ਰਬੇ ਹਨ। ਉਨ੍ਹਾਂ ਆਪ੍ਰੇਸ਼ਨ ਸਫੇਦ ਸਾਗਰ ਅਤੇ ਰਕਸ਼ਕ ’ਚ ਹਿੱਸਾ ਲਿਆ। ਏਅਰ ਮਾਰਸ਼ਲ ਦੀਕਸ਼ਿਤ ਨੇ ਮਿਰਾਜ 2000 ਸਕੁਐਡਰਨ ਦੀ ਕਮਾਂਡ ਕੀਤੀ, ਜੋ ਪੱਛਮੀ ਸੈਕਟਰ ’ਚ ਇਕ ਫਰੰਟਲਾਈਨ ਲੜਾਕੂ ਬੇਸ ਹੈ, ਅਤੇ ਨਾਲ ਹੀ ਇਕ ਪ੍ਰਮੁੱਖ ਲੜਾਕੂ ਸਿਖਲਾਈ ਅਧਾਰ ਹੈ।
UGC ਨੇ ਲਾਂਚ ਕੀਤੀ ਨਵੀਂ ਵੈੱਬਸਾਈਟ, ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮਿਲੇਗੀ ਵਿਸਥਾਰਪੂਰਵਕ ਜਾਣਕਾਰੀ
NEXT STORY