ਨਵੀਂ ਦਿੱਲੀ— ਦੇਸ਼ 'ਚ ਤਿੰਨ ਸਾਲ ਪਹਿਲਾਂ ਹਵਾ ਪ੍ਰਦੂਸ਼ਣ ਦੇ ਖਤਰਨਾਕ ਪੱਧਰ 'ਤੇ ਪਹੁੰਚਣ ਕਾਰਨ 5 ਲੱਖ ਤੋਂ ਵਧ ਲੋਕਾਂ ਨੂੰ ਬੇਵਕਤੀ ਮੌਤ ਦਾ ਸ਼ਿਕਾਰ ਹੋਣਾ ਪਿਆ ਸੀ। ਇਸ 'ਚ ਸਭ ਤੋਂ ਵਧ ਕਹਿਰ ਕੋਲੇ ਨਾਲ ਹੋਣ ਵਾਲੇ ਪ੍ਰਦੂਸ਼ਣ ਨੇ ਪਾਇਆ ਹੈ, ਜਿਸ ਕਾਰਨ 97 ਹਜ਼ਾਰ ਤੋਂ ਵਧ ਲੋਕਾਂ ਦੀ ਮੌਤ ਹੋਈ ਸੀ ਪਰ ਦੇਸ਼ 'ਚ ਹਵਾ ਪ੍ਰਦੂਸ਼ਣ ਦੇ ਤਾਜ਼ਾ ਹਾਲਾਤ ਸਾਲ 2016 ਤੋਂ ਵੀ ਕਿਤੇ ਵਧ ਬਦਤਰ ਹਨ। ਇਹ ਦਾਅਵਾ ਵੀਰਵਾਰ ਨੂੰ ਜਾਰੀ ਕੀਤੀ ਗਈ ਇਕ ਨਵੀਂ ਰਿਪੋਰਟ 'ਚ ਕੀਤਾ ਗਿਆ ਹੈ।
ਸਿਹਤ ਅਤੇ ਜਲਵਾਯੂ ਤਬਦੀਲੀ 'ਤੇ 'ਦਿ ਲੈਂਸੇਟ ਕਾਊਂਟਡਾਊਨ 2019' ਨਾਂ ਦੀ ਇਸ ਰਿਪੋਰਟ 'ਚ ਇਹ ਵੀ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਦੇਸ਼ 'ਚ ਕੋਲਾ ਆਧਾਰਤ ਊਰਜਾ ਦੀ ਵਰਤੋਂ ਬੰਦ ਨਹੀਂ ਕੀਤੀ ਗਈ ਤਾਂ ਹਾਲਾਤ ਹੋਰ ਵਧ ਬਦਤਰ ਹੋ ਸਕਦੇ ਹਨ। ਨਾਲ ਹੀ ਕਿਹਾ ਗਿਆ ਹੈ ਕਿ ਪੈਰਿਸ ਜਲਵਾਯੂ ਸਮਝੌਤੇ ਦੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ ਲਈ ਇਹ ਸਭ ਤੋਂ ਅਹਿਮ ਕਦਮ ਹੈ।
ਇਸ ਤਰ੍ਹਾਂ ਹਨ ਅੰਕੜੇ
1- ਭਾਰਤ 'ਚ 2016 ਤੋਂ 2018 ਦਰਮਿਆਨ 11 ਫੀਸਦੀ ਕੋਲਾ ਆਧਾਰਤ ਊਰਜਾ ਸਪਲਾਈ ਵਧੀ ਹੈ।
2- ਹਵਾ ਪ੍ਰਦੂਸ਼ਣ ਦੇ ਖਤਰਨਾਕ ਪੱਧਰ ਨਾਲ 2016 'ਚ 5.29 ਲੱਖ ਲੋਕਾਂ ਦੀ ਮੌਤ ਹੋਈ।
3- 97400 ਲੋਕਾਂ ਦੀ ਮੌਤ ਲਈ ਕੋਲੇ ਤੋਂ ਪ੍ਰਦੂਸ਼ਣ ਨੂੰ ਜ਼ਿੰਮੇਵਾਰ ਮੰਨਿਆ ਗਿਆ ਸੀ।
ਕੋਲਾ ਸਾੜਨਾ ਖਤਰਨਾਕ
ਕੋਲਾ ਸਾੜਨ ਨਾਲ ਕਾਰਬਨ ਡਾਈਆਕਸਾਈਡ ਤੋਂ ਇਲਾਵਾ ਸਲਫ਼ਰ ਆਕਸਾਈਡ, ਨਾਈਟ੍ਰੋਜਨ ਆਕਸਾਈਡ, ਮਰਕਿਊਰੀ ਅਤੇ ਵੱਡੇ ਪੈਮਾਨੇ 'ਤੇ ਪਰਟੀਕੁਲੇਟ ਮੈਟਰ (ਪੀਐੱਮ) (ਮਾਈਕ੍ਰੋ ਤੋਂ ਵੀ ਛੋਟੇ ਕਣ) ਦਾ ਹਵਾ 'ਚ ਮਿਸ਼ਰਨ ਹੁੰਦਾ ਹੈ।
6 ਨੌਜਵਾਨਾਂ ਨੇ ਕੁੜੀ ਨੂੰ ਬਣਾਇਆ ਹਵਸ ਦਾ ਸ਼ਿਕਾਰ, 4 ਗ੍ਰਿਫਤਾਰ
NEXT STORY