ਜੰਜਗੀਰ-ਚੰਪਾ : ਛੱਤੀਸਗੜ੍ਹ ਦੇ ਜਾਂਜਗੀਰ ਚੰਪਾ ਜ਼ਿਲ੍ਹੇ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਪੰਜ ਲੋਕਾਂ ਦੀ ਦਰਦਨਾਕ ਮੌਤ ਹੋ ਜਾਣ ਦੀ ਸੂਚਨਾ ਮਿਲੀ, ਜਿਸ ਦੌਰਾਨ ਤਿੰਨ ਹੋਰ ਲੋਕ ਜ਼ਖਮੀ ਹੋ ਗਏ। ਇਸ ਘਟਨਾ ਦੀ ਜਾਣਕਾਰੀ ਪੁਲਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਸੁਕਲੀ ਪਿੰਡ ਨੇੜੇ ਬੀਤੀ ਦੇਰ ਰਾਤ ਇੱਕ ਟਰੱਕ ਅਤੇ ਇੱਕ ਵਾਹਨ ਵਿਚਕਾਰ ਆਹਮੋ-ਸਾਹਮਣੀ ਤੋਂ ਜ਼ੋਰਦਾਰ ਟੱਕਰ ਹੋ ਗਈ।
ਪੜ੍ਹੋ ਇਹ ਵੀ : ਅੱਜ ਦੇ ਸਮੇਂ 'ਚ ਵਿਆਹ ਕਰਵਾਉਣ ਤੋਂ ਪਿੱਛੇ ਕਿਉਂ ਹਟਦੀਆਂ ਹਨ ਕੁੜੀਆਂ, ਹੈਰਾਨ ਕਰੇਗੀ ਵਜ੍ਹਾ
ਇਸ ਹਾਦਸੇ ਦੌਰਾਨ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਵਿਸ਼ਵਨਾਥ ਦੇਵਾਂਗਨ (43), ਰਾਜੇਂਦਰ ਕਸ਼ਯਪ (27), ਪੋਮੇਸ਼ਵਰ ਜਲਤਾਰੇ (33), ਭੂਪੇਂਦਰ ਸਾਹੂ (40) ਅਤੇ ਕਮਲਨਯਨ ਸਾਹੂ (22) ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਸ ਦੀ ਇੱਕ ਟੀਮ ਮੌਕੇ 'ਤੇ ਪਹੁੰਚੀ। ਪੁਲਸ ਨੇ ਘਠਨਾ ਸਥਾਨ ਤੋਂ ਮ੍ਰਿਤਕ ਲੋਕਾਂ ਦੀਆਂ ਲਾਸ਼ਾਂ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰਕੇ ਇਸ ਘਟਨਾ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।
ਪੜ੍ਹੋ ਇਹ ਵੀ : Petrol-Diesel ਦੀਆਂ ਨਵੀਆਂ ਕੀਮਤਾਂ ਜਾਰੀ, ਚੈੱਕ ਕਰੋ ਆਪਣੇ ਸ਼ਹਿਰ ਦੇ ਰੇਟ
ਅੱਜ ਦੇ ਸਮੇਂ 'ਚ ਵਿਆਹ ਕਰਵਾਉਣ ਤੋਂ ਪਿੱਛੇ ਕਿਉਂ ਹਟਦੀਆਂ ਹਨ ਕੁੜੀਆਂ, ਹੈਰਾਨ ਕਰੇਗੀ ਵਜ੍ਹਾ
NEXT STORY