ਨਵੀਂ ਦਿੱਲੀ : ਕਾਂਗਰਸੀ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਰਾਸ਼ਟਰੀ ਰਾਜਧਾਨੀ ਵਿਚ ਲਗਾਤਾਰ ਵੱਧ ਰਹੇ ਹਵਾ ਪ੍ਰਦੂਸ਼ਣ ਦੀ ਸਥਿਤੀ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਵੀਰਵਾਰ ਨੂੰ ਕਿਹਾ ਕਿ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਇਸ ਤੋਂ ਨਿਪਟਣ ਲਈ ਕੁਝ ਕਰੇ। ਸੋਨੀਆ ਗਾਂਧੀ ਨੇ ਸਰਦ ਰੁੱਤ ਦੇ ਸੈਸ਼ਨ ਵਿਚ ਹਵਾ ਪ੍ਰਦੂਸ਼ਣ ਦੀ ਸਥਿਤੀ 'ਤੇ ਚਰਚਾ ਦੀ ਮੰਗ ਕਰਦੇ ਹੋਏ ਸੰਸਦ ਕੰਪਲੈਕਸ ਵਿਚ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ।
ਪੜ੍ਹੋ ਇਹ ਵੀ - Breaking : ਉਡਾਣ ਭਰਨ ਵੇਲੇ ਕ੍ਰੈਸ਼ ਹੋ ਗਿਆ ਅਮਰੀਕੀ ਜਹਾਜ਼, ਲੱਗ ਗਈ ਅੱਗ
ਕਾਂਗਰਸ ਦੀ ਸਾਬਕਾ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕੁਝ ਕਰੇ। ਦਮੇ ਤੋਂ ਪੀੜਤ ਛੋਟੇ-ਛੋਟੇ ਬੱਚੇ ਸਾਹ ਲੈਣ ਤੋਂ ਅਸਮਰੱਥ ਹਨ। ਮੇਰੇ ਵਰਗੇ ਬਹੁਤ ਸਾਰੇ ਬਜ਼ੁਰਗ ਹਨ, ਉਨ੍ਹਾਂ ਨੂੰ ਵੀ ਮੁਸ਼ਕਲ ਹੋ ਰਹੀ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਹਵਾ ਪ੍ਰਦੂਸ਼ਣ ਦੀ ਸਥਿਤੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ, 'ਕਿਹੜੇ ਮੌਸਮ ਦਾ ਆਨੰਦ ਲਈਏ। ਬਾਹਰ ਦੇਖੋ ਕਿ ਕੀ ਸਥਿਤੀ ਬਣੀ ਹੋਈ ਹੈ, ਜਿਵੇਂ ਸੋਨੀਆ ਜੀ ਨੇ ਕਿਹਾ ਛੋਟੇ-ਛੋਟੇ ਬੱਚੇ ਸਾਹ ਨਹੀਂ ਲੈ ਰਹੇ।' ਉਨ੍ਹਾਂ ਦਾਅਵਾ ਕੀਤਾ ਕਿ ਹਰ ਸਾਲ ਸਥਿਤੀ ਵਿਗੜਦੀ ਜਾ ਰਹੀ ਹੈ ਪਰ ਕੋਈ ਠੋਸ ਕਦਮ ਨਹੀਂ ਚੁੱਕਿਆ ਜਾਂਦਾ। ਪ੍ਰਿਯੰਕਾ ਨੇ ਕਿਹਾ ਕਿ ਠੋਸ ਕਦਮ ਚੁੱਕਣ ਦੀ ਲੋੜ ਹੈ।
ਪੜ੍ਹੋ ਇਹ ਵੀ - ਹੋ ਗਿਆ ਐਲਾਨ : ਸਾਲ 2026 'ਚ 75 ਦਿਨ ਬੰਦ ਰਹਿਣਗੇ ਇਸ ਸੂਬੇ ਦੇ ਸਕੂਲ, ਆ ਗਈ ਪੂਰੀ LIST
ਰੂਸੀ ਰਾਸ਼ਟਰਪਤੀ ਪੁਤਿਨ ਦੇ ਦੌਰੇ ਤੋਂ ਪਹਿਲਾਂ ਦਿੱਲੀ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ
NEXT STORY