ਨਵੀਂ ਦਿੱਲੀ— ਹਵਾ ਦੀ ਘੱਟ ਗਤੀ ਜਿਵੇਂ ਪ੍ਰਤੀਕੂਲ ਮੌਸਮੀ ਕਾਰਕਾਂ ਦੇ ਕਾਰਨ ਸ਼ੁੱਕਰਵਾਰ ਨੂੰ ਦਿੱਲੀ 'ਚ ਹਵਾ ਦੀ ਗੁਣਵਤਾ ਇਕ ਵਾਰ ਫਿਰ ਤੋਂ ਗੰਭੀਰ ਸਥਿਤੀ 'ਚ ਪਹੁੰਚ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਮੁਤਾਬਕ ਹਵਾ ਦੀ ਗੁਣਵਤਾ ਕੁਆਲਿਟੀ ਇਕ ਵਾਰ ਫਿਰ ਗੰਭੀਰ ਸ਼੍ਰੇਣੀ 'ਚ ਪਹੁੰਚ ਗਈ ਹੈ।
ਪ੍ਰਦੂਸ਼ਣ ਨੇ ਵਧਾਏ ਹਸਪਤਾਲਾਂ 'ਚ ਮਰੀਜ਼
ਦਿੱਲੀ 'ਚ ਕਹਿਰ ਵਰਪਾਉਂਦੀ ਠੰਡ ਅਤੇ ਜ਼ਹਿਰੀਲੀ ਹਵਾ ਨੇ ਹਸਪਤਾਲਾਂ 'ਚ ਮਰੀਜ਼ਾਂ ਦੀ ਕਤਾਰ ਨੂੰ ਹੋਰ ਵੀ ਜ਼ਿਆਦਾ ਵੱਡਾ ਬਣਾ ਦਿੱਤਾ ਹੈ। ਇਸ ਨਾਲ ਨਾ ਸਿਰਫ ਮਰੀਜ਼ਾਂ ਦਾ ਇੰਤਜ਼ਾਰ ਵਧਿਆ ਹੈ ਸਗੋਂ ਭਾਰੀ ਮਾਤਰਾ 'ਚ ਹਸਪਤਾਲ ਆਏ ਮਰੀਜ਼ਾਂ ਦੇ ਉਪਚਾਰ 'ਚ ਡਾਕਟਰਾਂ ਦੇ ਵੀ ਪਸੀਨੇ ਛੁੱਟ ਰਹੇ ਹਨ। ਹਸਪਤਾਲ 'ਚ ਘੱਟ ਸੰਸਾਧਨਾਂ ਦੇ ਵਿਚ ਸੂਬੇ ਦੇ ਹਸਪਤਾਲਾਂ 'ਚ ਮਰੀਜ਼ਾਂ ਦਾ ਇਲਾਜ 'ਚ ਬਿਜੀ ਡਾਕਟਰਾਂ ਨੂੰ ਕਈ ਵਾਰ ਨਾਸ਼ਤਾ ਅਤੇ ਭੋਜਨ ਤਕ ਨਸੀਬ ਨਹੀਂ ਹੋ ਰਿਹਾ।
ਜ਼ਿਆਦਾਤਰ ਮਰੀਜ਼ ਅਸਥਮਾ ਤੋਂ ਪੀੜਤ
ਡਾਕਟਰਾਂ ਮੁਤਾਬਕ ਹਸਪਤਾਲ ਪਹੁੰਚਣ ਵਾਲੇ ਦੋ ਸ਼੍ਰੇਣੀ ਦੇ ਮਰੀਜ਼ਾਂ 'ਚ ਵਾਧਾ ਹੋਇਆ ਹੈ। ਪਹਿਲਾਂ ਸ਼੍ਰੇਣੀ ਉਨ੍ਹਾਂ ਮਰੀਜ਼ਾਂ ਦੀ ਹੈ ਜਿਨ੍ਹਾਂ ਦੀ ਉਮਰ ਪੰਚ ਸਾਲ ਤੋਂ ਘੱਟ ਹੈ ਅਤੇ ਦੂਜੀ ਸ਼੍ਰੇਣੀ ਦੇ ਮਰੀਜ਼ਾਂ ਦੀ ਉਮਰ 50 ਸਾਲਾਂ ਤੋਂ ਜ਼ਿਆਦਾ ਹੈ। ਇਸ 'ਚ ਜ਼ਿਆਦਾਤਰ ਮਰੀਜ਼ਾਂ ਨੂੰ ਅਸਥਮਾ ਦੀ ਸਮੱਸਿਆ ਹੈ। ਉੱਥੇ ਹੀ ਕੁਝ ਸਰਦੀ, ਜ਼ੁਕਾਮ, ਬੁਖਾਰ, ਸਰੀਰ 'ਚ ਹੋਣ ਵਾਲੇ ਦਰਦ ਤੋਂ ਪ੍ਰਭਾਵਿਤ ਹਨ। ਉੱਥੇ ਹੀ ਦੱਸ ਦੇਈਏ ਕਿ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਐਤਵਾਰ ਨੂੰ ਸਾਲ 'ਚ ਦੂਜੀ ਵਾਰ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਦਰਜ ਕੀਤਾ ਗਿਆ ਹੈ। ਐਤਵਾਰ ਨੂੰ ਹਵਾ ਦੀ ਗੁਣਵਤਾ 450 ਦਰਜ ਕੀਤੀ ਗਈ ਹੈ।
ਲਗਾਤਾਰ ਗੰਭੀਰ ਬਣੀ ਰਹੀ ਹਵਾ ਦੀ ਗੁਣਵਤਾ
ਸੋਮਵਾਰ ਅਤੇ ਮੰਗਲਵਾਰ ਨੂੰ ਹਵਾ ਦੀ ਗੁਣਵਤਾ ਲਗਾਤਾਰ 'ਗੰਭੀਰ' ਬਣੀ ਰਹੀ। ਬੁੱਧਵਾਰ ਨੂੰ ਇਸ 'ਚ ਥੋੜ੍ਹਾ ਜਿਹਾ ਬਦਲਾਅ ਆਇਆ ਅਤੇ ਇਹ ਗੰਭੀਰ ਤੋਂ ਬੇਹੱਦ ਖਰਾਬ ਹੋ ਗਈ। ਵੀਰਵਾਰ ਨੂੰ ਹਵਾ ਦੀ ਗੁਣਵਤਾ ਹੋਰ ਵੀ ਖਰਾਬ ਹੋਈ ਅਤੇ ਇਹ ਫਿਰ ਤੋਂ ਗੰਭੀਰ ਸਥਿਤੀ 'ਚ ਆ ਗਈ।
ਦੇਹਰਾਦੂਨ : 115 ਸਾਲ ਪੁਰਾਣਾ ਪੁੱਲ ਟੁੱਟਿਆ, 2 ਦੀ ਮੌਤ
NEXT STORY