ਬਠਿੰਡਾ (ਧੀਰਜ): ਬਠਿੰਡਾ ਦੇ ਬੱਸ ਸਟੈਂਡ ਵਿਖੇ ਪੀ. ਆਰ. ਟੀ. ਸੀ. ਬੱਸ ਦੇ ਵਿਚ ਅਚਾਨਕ ਸੱਪ ਆ ਵੜਿਆ। ਇਹ ਬੱਸ ਬਠਿੰਡਾ ਤੋਂ ਲੁਧਿਆਣਾ ਜਾਣ ਵਾਲੀ ਸੀ, ਪਰ ਬਠਿੰਡਾ ਬੱਸ ਸਟੈਂਡ 'ਤੇ ਹੀ ਇਸ ਵਿਚ ਸੱਪ ਨਜ਼ਰ ਆਇਆ। ਇਸ ਤੋਂ ਘਬਰਾ ਕੇ ਡਰਾਈਵਰ ਨੇ ਛਾਲ ਮਾਰ ਦਿੱਤੀ ਤੇ ਆਲੇ-ਦੁਆਲੇ ਦੇ ਲੋਕਾਂ ਨੂੰ ਦੱਸਿਆ। ਇਸ ਕਾਰਨ ਬੱਸ ਸਟੈਂਡ 'ਤੇ ਪਹੁੰਚੀਆਂ ਸਵਾਰੀਆਂ ਦੇ ਵੀ ਸਾਹ ਸੁੱਕ ਗਏ। ਬੱਸ ਦੇ ਪੁਰਜੇ-ਪੁਰਜੇ ਖੋਲ੍ਹ ਕੇ ਚੈਕਿੰਗ ਕੀਤੀ ਗਈ, ਪਰ ਖ਼ਬਰ ਲਿਖੇ ਜਾਣ ਤਕ ਸੱਪ ਨਹੀਂ ਸੀ ਲੱਭਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਪਿੰਡ 'ਚੋਂ ਬਾਹਰ ਕੱਢੇ ਜਾਣਗੇ ਪ੍ਰਵਾਸੀ! ਇਕ ਹਫ਼ਤੇ ਦੀ ਮਿਲੀ ਡੈੱਡਲਾਈਨ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ PRTC ਕੱਚੇ ਕਾਮਿਆਂ ਦੇ ਆਗੂਆਂ ਨੇ ਕਿਹਾ ਹੈ ਕਿ ਇਹ ਬੱਸ ਸਟੈਂਡ ਵਿਖੇ PRTC ਬੱਸ ਜਦ ਆਪਣੇ ਰੂਟ ਲਈ ਜਾਣ ਦੇ ਲਈ ਆਪਣੇ ਸਥਾਨ 'ਤੇ ਖੜੀ ਸੀ ਤਾਂ ਅਚਾਨਕ ਡਰਾਈਵਰ ਵਾਲੀ ਸਾਈਡ ਦੇ ਉੱਪਰ ਚਾਰ ਤੋਂ ਪੰਜ ਫੁੱਟ ਦਾ ਲੰਬਾ ਸੱਪ ਦਿਖਾਈ ਦਿੱਤਾ, ਜਿਸ ਕਾਰਨ ਡਰਾਈਵਰ ਵੱਲੋਂ ਛਾਲ ਮਾਰ ਦਿੱਤੀ ਗਈ ਅਤੇ ਮੌਕੇ 'ਤੇ ਆਸ-ਪਾਸ ਦੇ ਲੋਕਾਂ ਨੂੰ ਬੁਲਾਇਆ ਗਿਆ ਅਤੇ ਪੂਰੀ ਬੱਸ ਦੇ ਵੱਖ-ਵੱਖ ਪੁਰਜੇ ਖੋਲ੍ਹਦੇ ਹੋਏ ਬੱਸ ਨੂੰ ਚੈੱਕ ਕੀਤਾ ਗਿਆ। ਕਾਫੀ ਮੁਸ਼ੱਕਤ ਤੋਂ ਬਾਅਦ ਵੀ PRTC ਬੱਸ ਦੇ ਵਿਚ ਵੜਿਆ ਹੋਇਆ ਸੱਪ ਨਹੀਂ ਮਿਲਿਆ। ਦੂਜੇ ਪਾਸੇ ਆਗੂਆਂ ਨੇ ਕਿਹਾ ਹੈ ਕਿ ਸਾਡੇ ਵੱਲੋਂ ਸੱਪ ਫੜਨ ਵਾਲੀ ਸੰਸਥਾਵਾਂ ਨੂੰ ਬੁਲਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਮਾਨ ਸਰਕਾਰ ਦਾ ਐਕਸ਼ਨ! ਪੰਜਾਬ ਪੁਲਸ ਦੀ Lady ਇੰਸਪੈਕਟਰ ਗ੍ਰਿਫ਼ਤਾਰ
ਬੱਸ ਦੇ ਡਰਾਈਵਰ ਨੇ ਕਿਹਾ ਕਿ ਉਸ ਨੂੰ 4-5 ਫੁੱਟ ਲੰਬਾ ਸੱਪ ਦਿਸਿਆ ਸੀ, ਜਿਸ ਮਗਰੋਂ ਉਸ ਨੇ ਲੋਕਾਂ ਨੂੰ ਇਕੱਠਾ ਕੀਤਾ। ਬੱਸ ਵਿਚੋਂ ਸੱਪ ਦੀ ਭਾਲ ਕੀਤੀ ਜਾ ਰਹੀ ਹੈ, ਪ੍ਰੰਤੂ ਮੁਸ਼ਕਿਲ ਹੈ ਇਕ ਤਾਂ ਸਾਡਾ ਟਾਈਮ ਖ਼ਰਾਬ ਹੋਇਆ ਹੈ ਅਤੇ ਦੂਜਾ ਹੁਣ ਸਾਡੀ ਬੱਸ ਦੇ ਉੱਤੇ ਕੋਈ ਸਵਾਰੀ ਨਹੀਂ ਚੜ੍ਹੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਵਿਚ ਵੱਡਾ ਫੇਰਬਦਲ, ਦੇਖੋ ਪੂਰੀ ਸੂਚੀ
NEXT STORY