ਨਵੀਂ ਦਿੱਲੀ – ਸੜਕ ਆਵਾਜਾਹੀ ਅਤੇ ਰਾਜਮਾਰਗ ਮੰਤਰਾਲਾ ਨੇ ਵਾਹਨ ਚਲਾਉਂਦੇ ਸਮੇਂ ਡਰਾਈਵਰ ਦੇ ਨਾਲ ਸੀਟ ’ਤੇ ਬੈਠੇ ਯਾਤਰੀ ਲਈ ਏਅਰਬੈਗ ਦੀ ਵਰਤੋਂ ਜ਼ਰੂਰੀ ਕਰ ਦਿੱਤੀ ਹੈ। ਸਰਕਾਰ ਨੇ ਸ਼ੁੱਕਰਵਾਰ ਦੇਰ ਰਾਤ ਇਸ ਸਬੰਧ ’ਚ ਦੱਸਿਆ ਕਿ ਇਸ ਵਿਵਸਥਾ ਨੂੰ ਜ਼ਰੂਰੀ ਕਰਨ ਨੂੰ ਲੈ ਕੇ ਇਕ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਮੰਤਰਾਲਾ ਨੇ ਦੱਸਿਆ ਕਿ ਸਰਕਾਰ ਨੇ ਇਹ ਕਦਮ ਸੁਪਰੀਮ ਕੋਰਟ ਦੀ ਸੜਕ ਸੁਰੱਖਿਆ ਨਾਲ ਸਬੰਧਤ ਇਕ ਕਮੇਟੀ ਦੇ ਸੁਝਾਵਾਂ ਦੇ ਆਧਾਰ ’ਤੇ ਚੁੱਕਿਆ ਹੈ। ਪੱਤਰ ਸੂਚਨਾ ਦਫਤਰ (ਪੀ. ਆਈ. ਬੀ.) ਨੇ ਇਸ ਨੋਟੀਫਿਕੇਸ਼ਨ ਨੂੰ ਲੈ ਕੇ ਟਵੀਟ ਕੀਤਾ ਕਿ ਨਵੇਂ ਮਾਡਲ ਦੇ ਵਾਹਨਾਂ ’ਤੇ ਇਹ ਨਿਯਮ ਇਕ ਅਪ੍ਰੈਲ ਤੋਂ ਲਾਗੂ ਹੋਵੇਗਾ ਜਦਕਿ ਪੁਰਾਣੇ ਮਾਡਲ ਦੇ ਵਾਹਨਾਂ ਲਈ ਇਹ ਨਿਯਮ 31 ਅਗਸਤ ਤੋਂ ਲਾਗੂ ਹੋਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਭਾਰਤ ਨੇ ਰੱਖਿਆ ਆਈ.ਐੱਨ.ਐੱਸ.ਟੀ.ਸੀ. ਰਸਤੇ 'ਚ ਚਾਬਹਾਰ ਨੂੰ ਸ਼ਾਮਲ ਕਰਣ ਦਾ ਪ੍ਰਸਤਾਵ
NEXT STORY