ਨੈਸ਼ਨਲ ਡੈਸਕ- ਹੈਦਰਾਬਾਦ ਦੇ ਕੌਮਾਂਤਰੀ ਹਵਾਈ ਅੱਡੇ ’ਤੇ 35 ਸਾਲਾ ਯਾਤਰੀ ਨੇ ਗਲਤੀ ਨਾਲ ਜਹਾਜ਼ ਦੇ ਐਮਰਜੈਂਸੀ ਨਿਕਾਸ ਦਰਵਾਜ਼ੇ ਦਾ ਹੈਂਡਲ ਛੂਹ ਦਿੱਤਾ, ਜਿਸ ਨਾਲ ਸੈਂਸਰ ਦਾ ਅਲਾਰਮ ਵੱਜ ਗਿਆ। ਇਸ ਘਟਨਾ ਤੋਂ ਬਾਅਦ ਵਿਅਕਤੀ ਨੂੰ ਜਹਾਜ਼ ਤੋਂ ਉਤਾਰ ਦਿੱਤਾ ਗਿਆ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਹੈਦਰਾਬਾਦ ਤੋਂ ਕਡੱਪਾ ਜਾਣ ਵਾਲਾ ਜਹਾਜ਼ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (ਆਰ. ਜੀ. ਆਈ. ਏ.) ਤੋਂ ਉਡਾਣ ਭਰਨ ਵਾਲਾ ਸੀ।
ਆਰ. ਜੀ. ਆਈ. ਏ. ਪੁਲਸ ਚੌਕੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਜਦੋਂ ਖੜ੍ਹਾ ਸੀ, ਉਸ ਦੌਰਾਨ ਸੀਟ ਠੀਕ ਕਰਦੇ ਸਮੇਂ ਯਾਤਰੀ ਨੇ ਗਲਤੀ ਨਾਲ ਨਿਕਾਸ ਦਰਵਾਜ਼ੇ ਦਾ ਹੈਂਡਲ ਛੂਹ ਦਿੱਤਾ। ਏਅਰਲਾਈਨਜ਼ ਦੇ ਕਰਮਚਾਰੀਆਂ ਨੇ ਯਾਤਰੀ ਨੂੰ ਜਹਾਜ਼ ਤੋਂ ਉਤਾਰ ਦਿੱਤਾ। ਇਸ ਤੋਂ ਬਾਅਦ ਯਾਤਰੀ ਨੂੰ ਪੁਲਸ ਹਵਾਲੇ ਕਰ ਦਿੱਤਾ ਗਿਆ। ਹਾਲਾਂਕਿ ਯਾਤਰੀ ਤੋਂ ਇਕ ਲਿਖਤੀ ਬਿਆਨ ਲੈ ਕੇ ਉਸ ਨੂੰ ਜਾਣ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਇਸ ਸਬੰਧੀ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।
ਛੱਤੀਸਗੜ੍ਹ ’ਚ ਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ ! ਖ਼ੁਦ ਹੀ...
NEXT STORY