ਜਲੰਧਰ (ਵੈੱਬ ਡੈਸਕ)- ਇਨਫਲੂਐਂਸਰ ਮੈਡ ਸੰਧੂ ਦੇ ਕਤਲ ਨੂੰ ਲੈ ਕੇ ਕੁੱਲੜ੍ਹ ਪਿੱਜ਼ਾ ਕੱਪਲ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਕੁੱਲ੍ਹੜ ਪਿੱਜ਼ਾ ਕੱਪਲ ਦੇ ਸਹਿਜ ਅਰੋੜਾ ਨੇ ਪੰਜਾਬ ਵਿਚ ਹੋ ਰਹੇ ਕਤਲਾਂ 'ਤੇ ਸਰਕਾਰ ਨੂੰ ਘੇਰਿਆ ਹੈ। ਇਨਫਲੂਐਂਸਰ ਸਹਿਜ ਅਰੋੜਾ ਨੇ ਕਿਹਾ ਕਿ ਪੰਜਾਬ 'ਚ ਲਗਾਤਾਰ ਵਿਗੜਦੀ ਕਾਨੂੰਨ ਵਿਵਸਥਾ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ ਦੇ ਕਤਲ ਨੂੰ ਲੈ ਕੇ ਲੋਕਾਂ ਦਾ ਗੁੱਸਾ ਚਰਮ 'ਤੇ ਹੈ। ਸਹਿਜ ਅਰੋੜਾ ਨੇ ਕਿਹਾ ਕਿ ਮੈਡ ਸੰਧੂ ਦੀ ਮੌਤ ਦੀ ਖ਼ਬਰ ਸੁਣ ਕੇ ਝਟਕਾ ਲੱਗਿਆ ਹੈ। ਆਮ ਜਨਤਾ ਵਿਚਾਲੇ ਦਿਨ-ਦਿਹਾੜੇ ਗੋਲ਼ੀਆਂ ਚੱਲਣਾ ਪੰਜਾਬ 'ਚ ਬਿਲਕੁਲ ਆਮ ਗੱਲ ਹੋ ਗਈ ਹੈ।
ਇਹ ਵੀ ਪੜ੍ਹੋ: ਪਰਗਟ ਸਿੰਘ ਨੂੰ ਹੀ ਕਿਉਂ ਬਣਾਇਆ ਗਿਆ PPCC ਦਾ ਪ੍ਰਧਾਨ! ਜਾਣੋ ਆਖ਼ਰੀ ਸਮੇਂ ਕਿਵੇਂ ਪਲਟ ਗਿਆ ਫ਼ੈਸਲਾ

ਮੈਡ ਸੰਧੂ ਦੇ ਕਤਲ ਮਗਰੋਂ ਨਫ਼ਰਤ ਫੈਲਾਉਣ ਵਾਲਿਆਂ ਨੂੰ ਲਿਆ ਆੜੇ ਹੱਥੀ
ਮੈਡ ਸੰਧੂ ਦੇ ਕਤਲ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਆ ਰਹੀਆਂ ਅਸੰਵੇਦਨਸ਼ੀਲ ਟਿੱਪਣੀਆਂ 'ਤੇ ਦੁੱਖ਼ ਜਤਾਉਂਦੇ ਸਹਿਜ ਅਰੋੜਾ ਨੇ ਕਿਹਾ ਕਿ ਲੋਕ ਬਿਨਾਂ ਸੋਚੇ-ਸਮਝੇ ਕੁਮੈਂਟਸ 'ਚ ਇਸ ਨੂੰ 'ਗੰਦਗੀ ਸਾਫ਼ ਹੋਣਾ' ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਵੀ ਇਕ ਇਨਸਾਨ ਸੀ, ਜਿਸ ਨੂੰ ਪਰਮਾਤਮਾ ਨੇ ਬਣਾਇਆ ਸੀ। ਉਸ ਦੀਆਂ ਆਪਣੀਆਂ ਭਾਵਨਾਵਾਂ ਸਨ ਅਤੇ ਉਹ ਇਕ ਸ਼ਾਨਦਾਰ ਮੇਕਅਪ ਆਰਟਿਸਟ ਵਜੋਂ ਆਪਣਾ ਕੰਮ ਕਰ ਰਿਹਾ ਸੀ। ਜੋ ਲੋਕ ਆਪਣੇ ਅੰਦਰ ਇੰਨੀ ਆਸਾਨੀ ਨਾਲ ਨਹੀਂ ਵੇਖਦੇ, ਉਹ ਦੂਜਿਆਂ ਨੂੰ "ਗੰਦਗੀ" ਕਹਿੰਦੇ ਹਨ। ਕਿਸੇ ਦੀ ਮੌਤ ਦਾ ਜਸ਼ਨ ਮਨਾਉਣਾ ਸ਼ਰਮਨਾਕ ਹੈ।
ਸਹਿਜ ਅਰੋੜਾ ਨੇ ਹੱਡਬੀਤੀ ਸੁਣਾਉਂਦੇ ਕਿਹਾ ਕਿ ਕਿਵੇਂ ਪੰਜਾਬ ਦੇ ਵਿਗੜੇ ਮਾਹੌਲ ਨੇ ਉਨ੍ਹਾਂ ਨੂੰ ਪੰਜਾਬ ਛੱਡਣ ਲਈ ਮਜਬੂਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਨੌਜਵਾਨਾਂ ਨੂੰ ਪੰਜਾਬ 'ਚ ਰਹਿ ਕੇ ਕੰਮ ਕਰਨ ਦੀ ਸਲਾਹ ਦਿੰਦਾ ਸੀ। ਮੈਂ ਹਰ ਮਹੀਨੇ 40 ਤੋਂ 60 ਹਜ਼ਾਰ ਦਾ ਜੀ. ਐੱਸ. ਟੀ. ਭਰਦਾ ਸੀ, ਜਿਸ ਨਾਲ ਪੁਲਸ ਕਰਮਚਾਰੀਆਂ ਦੀਆਂ ਦੋ ਤਨਖ਼ਾਹਾਂ ਨਿਕਲ ਸਕਦੀਆਂ ਸਨ। ਹਾਲਾਂਕਿ ਢਾਈ ਸਾਲ ਤੱਕ ਮੈਨੂੰ ਇੰਨਾ ਜ਼ਿਆਦਾ ਤੰਗ-ਪਰੇਸ਼ਾਨ ਕੀਤਾ ਗਿਆ ਕਿ ਮੈਨੂੰ ਪੰਜਾਬ ਛੱਡਣਾ ਪਿਆ। ਕਈ ਵਾਰ ਫਿਰੌਤੀ ਮੰਗੀ ਗਈ ਅਤੇ ਕਈ ਵਾਰ ਬੇਬੁਨਿਆਦ ਮਾਮਲਿਆਂ 'ਚ ਫਸਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਹੱਦ ਉਦੋਂ ਹੋ ਗਈ ਜਦੋਂ ਪੁਲਸ ਖ਼ੁਦ ਸਮਝੌਤੇ ਕਰਵਾਉਣ ਅਤੇ ਸਮਝੌਤੇ ਲਈ ਗੱਲਬਾਤ ਕਰਨ ਦੇ ਨਾਮ 'ਤੇ ਵਿਚੋਲੇ ਵਜੋਂ ਕੰਮ ਕਰਦੀ ਸੀ।
ਇਹ ਵੀ ਪੜ੍ਹੋ: ਡਾ. ਮਨਮੋਹਨ ਸਿੰਘ ਦੇ ਪਰਿਵਾਰ ਨੂੰ ਮਿਲੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ, ਪਤਨੀ ਨਾਲ ਕੀਤੀ ਮੁਲਾਕਾਤ
ਉਨ੍ਹਾਂ ਕਿਹਾ ਕਿ ਪੰਜਾਬ 'ਚ ਸਿੱਧੂ ਮੂਸੇਵਾਲਾ ਤੋਂ ਬਾਅਦ ਹੁਣ ਆਮ ਲੋਕਾਂ 'ਤੇ ਵੀ ਗੋਲ਼ੀਆਂ ਚਲਾਉਣ ਅਤੇ ਕਤਲ ਕਰਨ ਦਾ ਸਿਲਸਿਲਾ ਆਮ ਹੋ ਗਿਆ ਹੈ।। ਆਖਿਰ ਇਨ੍ਹਾਂ ਕਤਲਾਂ ਲਈ ਜ਼ਿੰਮੇਵਾਰ ਕੌਣ ਹੈ। ਪੁਲਸ ਅਤੇ ਪ੍ਰਸ਼ਾਸਨ ਕੀ ਕਰ ਰਿਹਾ ਹੈ? ਅੱਜ ਇਹ ਕਿਸੇ ਹੋਰ ਨਾਲ ਹੋਇਆ, ਕੱਲ੍ਹ ਕਿਸੇ ਹੋਰ ਦੀ ਵਾਰੀ ਹੋ ਸਕਦੀ ਹੈ। ਜੇਕਰ ਸਮਾਜ ਇਸ ਹਿੰਸਾ ਨੂੰ ਵਾਧਾ ਦੇਵੇਗਾ ਤਾਂ ਕੱਲ੍ਹ ਤੱਕ ਕੋਈ ਵੀ ਸੁਰੱਖਿਅਤ ਨਹੀਂ ਰਹੇਗਾ।
ਇਹ ਵੀ ਪੜ੍ਹੋ: 29 ਨਵੰਬਰ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮ ਕੀਤੇ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਦਲਦੇ ਮੌਸਮ ਨਾਲ ਵੱਧ ਰਹੇ ਡੇਂਗੂ ਦੇ ਮਾਮਲੇ, ਸਾਵਧਾਨੀ ਵਰਤਣ ਦੀ ਲੋੜ
NEXT STORY