ਨਵੀਂ ਦਿੱਲੀ- ਚੀਨੀ ਹਮਲੇ 'ਤੇ ਭਾਰਤ ਦੀ ਪ੍ਰਤੀਕਿਰਿਆ ਆਉਣ ਵਾਲੇ ਦਿਨਾਂ ਵਿਚ ਕਿਸ ਤਰ੍ਹਾਂ ਦੀ ਰਹੇਗੀ, ਇਸ ਨੂੰ ਲੈ ਕੇ ਸੋਮਵਾਰ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਦੀ ਪ੍ਰਧਾਨਗੀ ਵਿਚ ਇਕ ਉੱਚ ਪੱਧਰੀ ਪੈਨਲ ਨੇ ਸਮੀਖਿਆ ਕੀਤੀ।
ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਅੰਦਰੂਨੀ ਤੇ ਬਾਹਰੀ ਖੁਫੀਆ ਏਜੰਸੀ ਦੇ ਮੁਖੀਆਂ ਦੇ ਇਲ਼ਾਵਾ ਫ਼ੌਜ ਦੇ ਉੱਚ ਅਧਿਕਾਰੀਆਂ ਨੇ ਆਪਣੀ-ਆਪਣੀ ਜਾਣਕਾਰੀ ਸਾਂਝੀ ਕੀਤੀ।
ਜਾਣਕਾਰੀ ਮੁਤਾਬਕ ਇੰਟੈਲੀਜੈਂਸ ਬਿਊਰੋ ਦੇ ਨਿਰਦੇਸ਼ਕ ਅਰਵਿੰਦ ਕੁਮਾਰ ਤੇ ਸੈਕਟਰੀ ਰਿਸਰਚ ਐਨਾਲਿਸ ਵਿੰਗ ਸਾਮੰਤ ਗੋਇਲ ਨੇ ਆਉਣ ਵਾਲੇ ਮਹੀਨਿਆਂ ਵਿਚ ਚੀਨ ਤੋਂ ਕੀ ਉਮੀਦ ਕੀਤੀ ਜਾਵੇ, ਇਸ 'ਤੇ ਆਪਣਾ ਵਿਚਾਰ ਪੇਸ਼ ਕੀਤਾ। ਬੈਠਕ ਵਿਚ ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਵੀ ਮੌਜੂਦ ਸਨ।
ਇਕ ਉੱਚ ਅਧਿਕਾਰੀ ਮੁਤਾਬਕ ਭਾਰਤ ਚੀਨ ਦੀਆਂ ਗਲਤ ਕੋਸ਼ਿਸ਼ ਨੂੰ ਅਸਫਲ ਕਰਨ ਵਿਚ ਕਾਮਯਾਬ ਰਿਹਾ ਪਰ ਆਉਣ ਵਾਲੇ ਦਿਨਾਂ ਵਿਚ ਅਸੀਂ ਕਿਹੜੀ ਰਣਨੀਤੀ ਅਪਨਾਉਣ ਜਾ ਰਹੇ ਹਾਂ, ਇਸ 'ਤੇ ਚਰਚਾ ਕੀਤੀ ਗਈ। ਉਨ੍ਹਾਂ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਭਾਰਤ ਐੱਲ. ਏ. ਸੀ. 'ਤੇ ਆਪਣੀ ਤਾਇਨਾਤੀ ਵਧਾਵੇਗਾ।
ਉਨ੍ਹਾਂ ਮੁਤਾਬਕ, ਸੁਰੱਖਿਆ ਬਲਾਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ ਕਿ ਚੀਨ ਵਲੋਂ ਐੱਲ. ਏ. ਸੀ. ਨੂੰ ਬਦਲਣ ਤੋਂ ਰੋਕਣ ਲਈ ਹਰ ਕੋਸ਼ਿਸ਼ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਵੀ ਲੰਬੀ ਲੜਾਈ ਲਈ ਤਿਆਰ ਹਾਂ। ਦੂਜੇ ਪਾਸੇ, ਲੱਦਾਖ ਦੀ ਐੱਲ. ਜੀ. ਰਾਧਾ ਕ੍ਰਿਸ਼ਨ ਕੁਮਾਰ ਵੀ ਇਨ੍ਹੀਂ ਦਿਨੀਂ ਦਿੱਲੀ ਵਿਚ ਹਨ, ਜਿੱਥੇ ਉਨ੍ਹਾਂ ਨੇ ਰਾਜ ਮੰਤਰੀ ਜੀ. ਕੇ. ਰੈਡੀ ਨਾਲ ਮੁਲਾਕਾਤ ਕੀਤੀ। ਇਸ ਸਮੇਂ ਦੌਰਾਨ, ਸਰਹੱਦ 'ਤੇ ਤਣਾਅ ਦੇ ਨਾਲ-ਨਾਲ ਭਾਰਤ ਨੇ ਸਰਹੱਦੀ ਢਾਂਚੇ ਨੂੰ ਵਧਾਉਣ ਦੇ ਯਤਨ ਕੀਤੇ ਅਤੇ ਇਸ 'ਤੇ ਵੀ ਚਰਚਾ ਕੀਤੀ ਗਈ।
ਮੁੰਬਈ: ਤੇਜ਼ ਰਫਤਾਰ ਕਾਰ ਨੇ ਲੋਕਾਂ ਨੂੰ ਦਰੜਿਆ, 4 ਦੀ ਮੌਤ
NEXT STORY