ਮੁੰਬਈ- ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਕਿਹਾ ਕਿ ਸਾਲ 2024 ਦੀਆਂ ਲੋਕ ਸਭਾ ਚੋਣਾਂ ਵਿਚ ਜਨਤਾ ਫਿਰ ਤੋਂ ਮੋਦੀ ਨੂੰ ਆਪਣਾ ਪੀ. ਐੱਮ. ਚੁਣੇਗੀ। ਇਸ ਦੇ ਨਾਲ ਹੀ ਉਨ੍ਹਾਂ ਭਾਜਪਾ ਅਤੇ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨਾਲ ਆਪਣੇ ਗਠਜੋੜ ਨੂੰ ਧੋਖਾ ਨਾ ਦੇਣ ਦੀ ਵੀ ਗੱਲ ਆਖੀ। ਉਨ੍ਹਾਂ ਕਿਹਾ ਕਿ ਮੈਂ ਆਪਣੇ ਫ਼ੈਸਲੇ ਨੂੰ ਨਹੀਂ ਬਦਲਾਂਗੇ। ਇਸ ਨੂੰ ਸਟਾਂਪ ਪੇਪਰ 'ਤੇ ਲਿਖ ਕੇ ਦੇਣ ਨੂੰ ਤਿਆਰ ਹਾਂ। ਅਜੀਤ ਨੇ ਕਿਹਾ ਕਿ ਸਾਰਿਆਂ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ਵਿਚ ਆਉਣਾ ਚਾਹੀਦਾ ਹੈ।
ਓਧਰ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਬੁਰੀ ਤਰ੍ਹਾਂ ਹਾਰ ਮਗਰੋਂ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ) 'ਚ ਸਭ ਕੁਝ ਠੀਕ ਨਜ਼ਰ ਨਹੀਂ ਆ ਰਿਹਾ ਹੈ। ਇਕ ਪਾਸੇ ਪੀ. ਐੱਮ. ਚਿਹਰੇ ਲਈ ਖੜਗੇ ਜਾਂ ਨਿਤੀਸ਼ 'ਤੇ ਆਮ ਰਾਏ ਨਹੀਂ ਬਣ ਸਕੀ, ਉੱਥੇ ਹੀ ਦੂਜੇ ਪਾਸ ਬੰਗਾਲ, ਪੰਜਾਬ, ਮਹਾਰਾਸ਼ਟਰ ਵਿਚ ਸੀਟ ਸ਼ੇਅਰਿੰਗ ਦਾ ਫਾਰਮੂਲਾ ਨਹੀਂ ਬਣ ਸਕਿਆ। ਅਜੀਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵਿਚਾਲੇ ਬਹੁਤ ਵੱਡਾ ਫ਼ਰਕ ਹੈ।
ਭਾਰਤੀ ਫ਼ੌਜ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ; ਮਿਲੇਗੀ ਮੋਟੀ ਤਨਖਾਹ
NEXT STORY