ਲਖਨਊ– ਸਮਾਰਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਵੀ ਨਵੇਂ ਸਾਲ ਮੌਕੇ ਚੁਣਾਵੀ ਵਾਦਿਆਂ ਦਾ ਪਿਟਾਰਾ ਖੋਲ੍ਹਦੇ ਹੋਏ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਅਗਵਾਈ ’ਚ ਅਗਲੀ ਸਰਕਾਰ ਬਣਨ ’ਤੇ ਉੱਤਰ-ਪ੍ਰਦੇਸ਼ ’ਚ ਲੋਕਾਂ ਨੂੰ 300 ਯੂਨਿਟ ਬਿਜਲੀ ਹਰ ਮਹੀਨੇ ਮੁਫ਼ਤ ਮਿਲੇਗੀ। ਅਖਿਲੇਸ਼ ਨੇ ਨਵੇਂ ਸਾਲ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਦੋਂ ਸਪਾ ਸਰਕਾਰ ਬਣਾ ਲਵੇਗਾ ਤਾਂ 300 ਯੂਨਿਟ ਘਰੇਲੂ ਬਿਜਲੀ ਮੁਫ਼ਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕਿਸਾਨਾਂ ਨੂੰ ਵੀ ਸਿੰਚਾਈ ਲਈ ਪਹਿਲਾਂ ਦੀ ਤਰ੍ਹਾਂ ਮੁਫ਼ਤ ਬਿਜਲੀ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਾਲ 2022 ’ਚ ਹੋਣ ਵਾਲੇ ਬਦਲਾਵਾਂ ਦਾ ਇਹ ਪਹਿਲਾ ਸੰਕਲਪ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਮੁਫ਼ਤ ਬਿਜਲੀ ਦੀ ਹੀ ਤਰ੍ਹਾਂ ਸਪਾ ਇਕ-ਇਕ ਕਰਕੇ ਆਪਣੇ ਚੁਣਾਵੀ ਵਾਅਦੇ ਐਲਾਨ ਕਰੇਗੀ। ਅਖਿਲੇਸ਼ ਨੇ ਕਿਹਾ ਕਿ ਸਪਾ ਦੀ ਕਹਿਣੀ ਅਤੇ ਕਰਨੀ ’ਚ ਕੋਈ ਫਰਕ ਨਹੀਂ ਹੁੰਦਾ, ਇਹ ਗੱਲ ਸਾਰੇ ਜਾਣਦੇ ਹਨ। ਉਨ੍ਹਾਂ ਕਿਹਾ ਕਿ ਸਪਾ ਦੇ ਚੋਣ ਮਨੋਰਥ ਪੱਤਰ ਦਾ ਪਹਿਲਾ ਚੁਣਾਵੀ ਵਾਅਦਾ ਹੈ। ਅੱਗੇ ਜਿਵੇਂ-ਜਿਵੇਂ ਚੋਣਾਂ ਵਲ ਵਧਦੇ ਜਾਵਾਂਗੇ, ਤਿਵੇਂ-ਤਿਵੇਂ ਚੋਣ ਮਨੋਰਤ ਪੱਤਰ ਦੇ ਹੋਰ ਵਾਦਿਆਂ ਦਾ ਵੀ ਇੰਝ ਹੀ ਐਲਾਨ ਕੀਤਾ ਜਾਵੇਗਾ।
ਸ਼ਾਂਤੀ ਦਾ ਸੁਨੇਹਾ; ਨਵੇਂ ਸਾਲ ਮੌਕੇ ਭਾਰਤ-ਪਾਕਿ ਫ਼ੌਜੀਆਂ ਨੇ ਮਠਿਆਈਆਂ ਦਾ ਕੀਤਾ ਆਦਾਨ-ਪ੍ਰਦਾਨ
NEXT STORY