ਅਲਵਰ : ਰਾਜਸਥਾਨ ਦੇ ਜਸਵੰਤ ਨਗਰ ਜ਼ਿਲ੍ਹੇ ਦੇ ਅਲਵਰ ਵਿੱਚ ਸੋਮਵਾਰ ਰਾਤ ਨੂੰ ਇੱਕ ਪਤੀ ਨੇ ਘਰੇਲੂ ਝਗੜੇ ਕਾਰਨ ਆਪਣੀ ਪਤਨੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਜ਼ਖਮੀ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੇ ਦੱਸਿਆ ਕਿ ਜ਼ਖਮੀ ਔਰਤ ਦੀ ਪਛਾਣ ਬੁੱਧ ਸਿੰਘ ਦੀ ਪਤਨੀ ਸੁਨੀਤਾ ਦੇਵੀ (40) ਵਜੋਂ ਹੋਈ ਹੈ। ਔਰਤ ਨੂੰ ਜ਼ਖ਼ਮੀ ਹਾਲਤ ਵਿਚ ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਤੁਰੰਤ ਅਲਵਰ ਦੇ ਰਾਜੀਵ ਗਾਂਧੀ ਜਨਰਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦਾ ਇਲਾਜ ਕੀਤਾ।
ਪੜ੍ਹੋ ਇਹ ਵੀ - ਸਟੇਜ ਤੋਂ ਉਤਰਨ ਲੱਗੇ ਰਾਹੁਲ ਗਾਂਧੀ ਨੂੰ ਕੁੜੀ ਨੇ ਕਰ'ਤੀ Kiss, ਵੀਡੀਓ ਵਾਇਰਲ
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਇਲਾਜ ਤੋਂ ਬਾਅਦ ਫਿਲਹਾਲ ਔਰਤ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਬੁੱਧ ਸਿੰਘ ਅਕਸਰ ਆਪਣੀ ਪਤਨੀ ਤੋਂ ਸ਼ਰਾਬ ਲਈ ਪੈਸੇ ਮੰਗਦਾ ਸੀ। ਇਸ ਦੌਰਾਨ ਜੇਕਰ ਉਹ ਉਸ ਨੂੰ ਪੈਸੇ ਨਹੀਂ ਦਿੰਦੀ ਸੀ ਤਾਂ ਦੋਵਾਂ ਵਿਚਾਲੇ ਲੜਾਈ-ਝਗੜਾ ਹੁੰਦਾ ਸੀ। ਘਟਨਾ ਵਾਲੀ ਰਾਤ ਵੀ ਸ਼ਰਾਬ ਲਈ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ। ਪੈਸੇ ਨਾ ਦੇਣ 'ਤੇ ਦੋਵਾਂ ਵਿਚਕਾਰ ਝਗੜਾ ਹੋ ਗਿਆ, ਜਿਸ ਤੋਂ ਬਾਅਦ ਉਸਨੇ ਆਪਣੀ ਪਤਨੀ ਦੀ ਗਰਦਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ ਅਤੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਜਿਸ ਨੂੰ ਸੁਣ ਆਲੇ-ਦੁਆਲੇ ਦੇ ਲੋਕ ਇੱਕਠੇ ਹੋ ਗਏ।
ਪੜ੍ਹੋ ਇਹ ਵੀ - ਸੈਂਡਵਿਚ ਖਾਣ ਦੇ ਸ਼ੌਕੀਨ ਸਾਵਧਾਨ! ਨਿਕਲਿਆ ਜਿਊਂਦਾ ਕੀੜਾ, ਗੁਰੂਗ੍ਰਾਮ ਦੇ ਮਸ਼ਹੂਰ ਰੈਸਟੋਰੈਂਟ ਦੀ ਵੀਡੀਓ ਵਾਇਰਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੁਪਰੀਮ ਕੋਰਟ ਨੇ ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਕਬਜ਼ਾ-ਮੁਕਤ ਫੁੱਟਪਾਥ ’ਤੇ ਮੰਗਿਆ ਜਵਾਬ
NEXT STORY