ਨੈਸ਼ਨਲ ਡੈਸਕ : ਦੇਸ਼ ਵਿੱਚ ਸਾਈਬਰ ਧੋਖਾਧੜੀ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। WhatsApp ਅਤੇ Telegram ਵਰਗੇ ਪਲੇਟਫਾਰਮਾਂ 'ਤੇ ਧੋਖੇਬਾਜ਼ ਲੋਕ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਨਵੇਂ ਤਰੀਕੇ ਅਪਣਾ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਕਰਨਾਟਕ ਦੇ ਉਡੂਪੀ ਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਨੌਜਵਾਨ ਵਪਾਰ ਦੇ ਨਾਮ 'ਤੇ 23 ਲੱਖ ਰੁਪਏ ਤੋਂ ਵੱਧ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਿਆ। ਇਹ ਘਟਨਾ ਲੋਕਾਂ ਨੂੰ ਸਾਈਬਰ ਅਪਰਾਧਾਂ ਪ੍ਰਤੀ ਸੁਚੇਤ ਰਹਿਣ ਦੀ ਇੱਕ ਹੋਰ ਚਿਤਾਵਨੀ ਦਿੰਦੀ ਹੈ ਹੈ।
ਇਹ ਵੀ ਪੜ੍ਹੋ - 2025 ਦੇ ਨਵੇਂ ਟ੍ਰੈਫਿਕ ਨਿਯਮ : ਹੈਲਮੇਟ ਪਾਉਣ 'ਤੇ ਵੀ ਲੱਗੇਗਾ ਜੁਰਮਾਨਾ, ਜਾਣੋ ਵਜ੍ਹਾ
ਵਪਾਰ ਦੇ ਨਾਮ 'ਤੇ ਵਿਛਾਇਆ ਜਾਲ
ਮੀਡੀਆ ਰਿਪੋਰਟਾਂ ਦੇ ਅਨੁਸਾਰ ਸਾਈਬਰ ਠੱਗਾਂ ਨੇ ਮੌਰਿਸ ਲੋਬੋ ਨਾਮ ਦੇ ਇੱਕ ਨੌਜਵਾਨ ਨੂੰ ਪਹਿਲਾਂ ਇੱਕ ਵਟਸਐਪ ਗਰੁੱਪ ਵਿੱਚ ਸ਼ਾਮਲ ਕੀਤਾ। ਇਸ ਗਰੁੱਪ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਇੱਥੇ ਲੋਕਾਂ ਨੂੰ ਵਪਾਰ ਨਾਲ ਸਬੰਧਤ ਸੁਝਾਅ ਦਿੱਤੇ ਜਾਂਦੇ ਹਨ, ਜਿਸ ਕਾਰਨ ਉਹ ਭਾਰੀ ਮੁਨਾਫ਼ਾ ਕਮਾ ਰਹੇ ਹਨ। ਲੋਬੋ ਵੀ ਇਸ ਤੋਂ ਪ੍ਰਭਾਵਿਤ ਹੋ ਗਿਆ ਅਤੇ ਉਸਨੇ ਨਿਵੇਸ਼ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਆਪਣੇ ਅਤੇ ਆਪਣੀ ਮਾਂ ਦੇ ਖਾਤਿਆਂ ਤੋਂ ਕੁੱਲ 23 ਲੱਖ ਰੁਪਏ ਧੋਖਾਧੜੀ ਕਰਨ ਵਾਲਿਆਂ ਦੁਆਰਾ ਦੱਸੇ ਗਏ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕਰ ਦਿੱਤੇ।
ਇਹ ਵੀ ਪੜ੍ਹੋ - 26 ਜਨਵਰੀ ਦੀ ਪਰੇਡ 'ਚ ਦਿਖਿਆ ਭਾਰਤ ਦਾ ਅਨੋਖਾ ਰੰਗ, ਪੰਜਾਬ ਦੀ ਝਾਂਕੀ ਨੇ ਖਿੱਚਿਆ ਸਭ ਦਾ ਧਿਆਨ
ਇੰਝ ਹੋਇਆ ਧੋਖਾਧੜੀ ਦਾ ਖੁਲਾਸਾ
ਲੋਬੋ ਨੂੰ ਉਸ ਸਮੇਂ ਉਸ ਨਾਲ ਧੋਖਾ ਹੋਣ ਦਾ ਅਹਿਸਾਸ ਹੋਇਆ, ਜਦੋਂ ਲੋਬੋ ਨੇ ਆਪਣੇ ਨਿਵੇਸ਼ 'ਤੇ ਹੋਏ ਮੁਨਾਫ਼ੇ ਨੂੰ ਕਢਵਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸਨੂੰ ਨਾ ਤਾਂ ਕੋਈ ਮੁਨਾਫ਼ੇ ਦਾ ਪੈਸਾ ਮਿਲਿਆ ਅਤੇ ਨਾ ਹੀ ਉਹ ਆਪਣੀ ਨਿਵੇਸ਼ ਕੀਤੀ ਰਕਮ ਵਾਪਸ ਪ੍ਰਾਪਤ ਕਰ ਸਕਿਆ। ਧੋਖੇਬਾਜ਼ਾਂ ਨੇ ਲਾਭ ਕਢਵਾਉਣ ਦੀ ਪਹੁੰਚ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸੰਪਰਕ ਪੂਰੀ ਤਰ੍ਹਾਂ ਖ਼ਤਮ ਕਰ ਦਿੱਤਾ।
ਕਿਵੇਂ ਰਹਿਣਆ ਹੈ ਸੁਰੱਖਿਅਤ?
ਸਾਈਬਰ ਅਪਰਾਧੀ ਲਗਾਤਾਰ ਨਵੇਂ ਤਰੀਕੇ ਅਪਣਾ ਕੇ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਇਹਨਾਂ ਤੋਂ ਬਚਣ ਲਈ ਹੇਠ ਲਿਖੀਆਂ ਸਾਵਧਾਨੀਆਂ ਵਰਤੋ:
ਇਹ ਵੀ ਪੜ੍ਹੋ - ਬਜਟ ਤੋਂ ਪਹਿਲਾਂ ਸਰਕਾਰ ਦਾ ਵੱਡਾ ਐਲਾਨ, 1 ਅਪ੍ਰੈਲ ਤੋਂ ਲਾਗੂ ਹੋਵੇਗੀ ਇਹ ਸਕੀਮ
. ਕਿਸੇ ਵੀ ਅਣਜਾਣ ਵਿਅਕਤੀ ਜਾਂ ਸਮੂਹ ਤੋਂ ਪ੍ਰਾਪਤ ਹੋਏ ਕਿਸੇ ਵੀ ਤਰ੍ਹਾਂ ਦੇ ਲਿੰਕ 'ਤੇ ਕਲਿੱਕ ਨਾ ਕਰੋ।
. ਕਿਸੇ ਵੀ ਸ਼ੱਕੀ ਸੁਨੇਹੇ, ਕਾਲ ਜਾਂ ਈਮੇਲ ਦਾ ਜਵਾਬ ਨਾ ਦਿਓ।
. ਆਪਣੀ ਨਿੱਜੀ ਜਾਣਕਾਰੀ, ਜਿਵੇਂ ਕਿ OTP, ਬੈਂਕ ਵੇਰਵੇ ਜਾਂ ਪਾਸਵਰਡ ਕਿਸੇ ਨਾਲ ਵੀ ਸਾਂਝਾ ਨਾ ਕਰੋ।
. ਨਿਵੇਸ਼ ਕਰਨ ਤੋਂ ਪਹਿਲਾਂ ਪੂਰੀ ਤਰੀਕੇ ਨਾਲ ਉਸ ਦੀ ਜਾਂਚ-ਪੜਤਾਲ ਕਰ ਲਓ ਅਤੇ ਸਿਰਫ਼ ਭਰੋਸੇਯੋਗ ਪਲੇਟਫਾਰਮਾਂ ਦੀ ਵਰਤੋਂ ਕਰੋ।
ਇਸ ਘਟਨਾ ਤੋਂ ਸਿੱਖਦੇ ਹੋਏ ਸਾਰਿਆਂ ਨੂੰ ਸਾਈਬਰ ਅਪਰਾਧਾਂ ਤੋਂ ਸਾਵਧਾਨ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੇ ਲਾਲਚ ਦਾ ਸ਼ਿਕਾਰ ਨਾ ਹੋਣ ਦੀ ਸਲਾਹ ਦਿੱਤੀ ਜਾਂਦੀ ਹੈ। ਸਾਈਬਰ ਧੋਖਾਧੜੀ ਨੂੰ ਰੋਕਣ ਲਈ ਚੌਕਸੀ ਸਭ ਤੋਂ ਵੱਡਾ ਉਪਾਅ ਹੈ।
ਇਹ ਵੀ ਪੜ੍ਹੋ - ਹਾਏ ਓ ਰੱਬਾ! ਜਾਇਦਾਦ ਖ਼ਾਤਰ ਹੈਵਾਨ ਬਣੀ ਭਰਜਾਈ, ਸਕੇ ਦਿਓਰ ਨੂੰ ਖੰਭੇ ਨਾਲ ਬੰਨ੍ਹ ਜਿਊਂਦਾ ਸਾੜਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਤਰੂਘਨ ਸਿਹਨਾ ਆਮ ਆਦਮੀ ਪਾਰਟੀ ਲਈ ਕਰਨਗੇ ਪ੍ਰਚਾਰ
NEXT STORY