ਨੈਸ਼ਨਲ ਡੈਸਕ- ਜੈਮਾਲਾ ਤੋਂ ਪਹਿਲੇ ਲਾੜੀ ਦੇ ਵਟਸਐੱਪ 'ਤੇ ਆਈ ਤਸਵੀਰ ਕਾਰਨ ਵਿਆਹ ਟੁੱਟ ਗਿਆ। ਇੰਨਾ ਹੀ ਨਹੀਂ ਲਾੜੀ ਪੱਖ ਵਲੋਂ ਲਾੜੇ ਸਣੇ ਬਾਰਾਤੀਆਂ ਨੂੰ ਬੰਧਕ ਬਣਾ ਲਿਆ ਗਿਆ। ਮੇਰਠ ਤੋਂ ਬਾਗਪਤ ਆਈ ਇਕ ਬਰਾਤ ਉਸ ਸਮੇਂ ਹੰਗਾਮੇ 'ਚ ਬਦਲ ਗਈ, ਜਦੋਂ ਲਾੜੇ ਦੇ ਪਹਿਲੇ ਵਿਆਹ ਦੀਆਂ ਤਸਵੀਰਾਂ ਵਟਸਐੱਪ 'ਤੇ ਵਾਇਰਲ ਹੋ ਗਈਆਂ। ਜਿਵੇਂ ਹੀ ਇਹ ਖ਼ਬਰ ਲਾੜੀ ਵਾਲਿਆਂ ਤੱਕ ਪਹੁੰਚੀ ਤਾਂ ਗੁੱਸੇ 'ਚ ਆਏ ਲੋਕਾਂ ਨੇ ਨਾ ਸਿਰਫ਼ ਵਿਆਹ ਰੋਕ ਦਿੱਤਾ ਸਗੋਂ ਲਾੜੇ ਦੀ ਕੁੱਟਮਾਰ ਵੀ ਕੀਤੀ ਅਤੇ ਉਨ੍ਹਾਂ ਨੂੰ ਬੰਧਕ ਬਣਾ ਲਿਆ।
ਇਹ ਵੀ ਪੜ੍ਹੋ : Marriage ਰਜਿਸਟਰੇਸ਼ਨ 'ਤੇ ਹਾਈ ਕੋਰਟ ਦਾ ਵੱਡਾ ਫ਼ੈਸਲਾ!
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਸਥਿਤੀ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਲਾੜੀ ਪੱਖ ਨੇ ਸਾਫ਼ ਕਿਹਾ ਕਿ ਉਹ ਇਸ ਧੋਖੇ ਤੋਂ ਬਾਅਦ ਵਿਆਹ ਨਹੀਂ ਕਰਨਗੇ। ਮਾਮਲਾ ਵਧਦਾ ਦੇਖ ਪਿੰਡ 'ਚ ਪੰਚਾਇਤ ਬੁਲਾਈ ਗਈ, ਜਿੱਥੇ ਲਾੜੇ ਦੇ ਪਰਿਵਾਰ ਨੂੰ ਆਪਣੀ ਗਲਤੀ ਮੰਨਣੀ ਪਈ। ਪੰਚਾਇਤ ਨੇ ਫ਼ੈਸਲਾ ਸੁਣਾਇਆ ਕਿ ਵਿਆਹ ਦਾ ਸਾਰਾ ਖਰਚ ਲਾੜੇ ਦੀ ਧਿਰ ਨੂੰ ਅਦਾ ਕਰਨਾ ਹੋਵੇਗਾ ਤਾਂ ਹੀ ਉਨ੍ਹਾਂ ਨੂੰ ਰਿਹਾਅ ਕੀਤਾ ਜਾਵੇਗਾ। ਪੁਲਸ ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚਾਲੇ ਸਮਝੌਤਾ ਹੋ ਗਿਆ ਹੈ ਪਰ ਜੇਕਰ ਕੋਈ ਸ਼ਿਕਾਇਤ ਮਿਲਦੀ ਹੈ ਤਾਂ ਅਗਲੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਲਤੂ ਬਿੱਲੀ ਦੀ ਮੌਤ ਤੋਂ ਦੁਖੀ ਔਰਤ ਨੇ ਕੀਤੀ ਖ਼ੁਦਕੁਸ਼ੀ
NEXT STORY