ਫ਼ਿਰੋਜ਼ਪੁਰ (ਪਰਮਜੀਤ ਸੋਢੀ) : ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਫਿਰੋਜ਼ਪੁਰ ਡਾ. ਨਿਧੀ ਕੁਮੁਦ ਬੰਬਾਹ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਵੱਖ-ਵੱਖ ਫਰਮਾਂ ਦੇ ਲਾਇਸੈਂਸ ਸਸਪੈਂਡ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੰਸਲਟੈਂਸੀ/ਕੋਚਿੰਗ ਆਫ਼ ਆਈਲੈਟਸ/ਟਰੈਵਲ ਏਜੰਸੀ/ ਟਿਕਟਿੰਗ ਏਜੰਟ/ਜਨਰਲ ਸੇਲਜ਼ ਏਜੰਟਸ ਦਾ ਕੰਮ ਕਰਨ ਵਾਲੇ ਲਾਇਸੈਂਸ ਧਾਰਕਾਂ ਨੂੰ ਲਾਇਸੈਂਸ ਦੀ ਮਿਆਦ ਖ਼ਤਮ ਹੋਣ ਤੋਂ 2 ਮਹੀਨੇ ਪਹਿਲਾਂ-ਪਹਿਲਾਂ ਲਾਇਸੈਂਸ ਨਵੀਨ ਕਰਵਾਉਣ ਦੀ ਪ੍ਰਤੀ ਬੇਨਤੀ ਜ਼ਿਲ੍ਹਾ ਮੈਜਿਸਟ੍ਰੇਟ ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ ਲਈ ਲਿਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫਰਮ ਸਨਬੀਨ ਐਜੂਕੇਸ਼ਨ ਐਂਡ ਕੰਸਲਟੈਂਸੀ ਸਰਵਿਸਜ ਦੀ ਲਾਇਸੈਂਸ ਦੀ ਮਿਆਦ 07.01.2025, ਐੱਮ/ਐੱਸ ਟਰੈਵਲ ਦੁਨੀਆ ਦੀ ਲਾਇਸੈਂਸ ਦੀ ਮਿਆਦ 20.11.2024, ਐੱਮ/ਐੱਸ ਮੋਗਾ ਬ੍ਰਿਟਿਸ਼ ਸਕੂਲ ਆਫ ਲੈਂਗੁਏਜ਼ ਦੀ ਲਾਇਸੈਂਸ ਦੀ ਮਿਆਦ 10.12.2024, ਐੱਮ/ਐੱਸ ਪੈਰਾਡਾਈਜ਼ ਇਮੀਗ੍ਰੇਸ਼ਨ ਕੰਸਲਟੈਂਸੀ ਦੀ ਲਾਇਸੈਂਸ ਦੀ ਮਿਆਦ 05.1.2025, ਐੱਮ/ਐੱਮ ਸੇਠੀ ਟਰੈਵਲ ਦੀ ਲਾਇਸੈਂਸ ਦੀ ਮਿਆਦ 02.02.2025 ਅਤੇ ਐੱਮ/ਐੱਸ ਵੇਅ ਅਹੈੱਡ ਇਮੀਗ੍ਰੇਸ਼ਨ ਕਾਓਪ੍ਰੇਟਿਵ ਪ੍ਰਾਈਵੇਟ ਲਿਮਿਟੇਡ ਦੀ ਲਾਇਸੈਂਸ ਦੀ ਮਿਆਦ 13.05.2024 ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ! ਮੁਫ਼ਤ ਕਣਕ ਨੂੰ ਲੈ ਕੇ ਆਈ ਨਵੀਂ UPDATE
ਉਕਤ ਫਰਮਾਂ ਪਾਸੋਂ ਲਾਇਸੈਂਸ ਦੀ ਮਿਆਦ ਖ਼ਤਮ ਹੋਣ ਦੇ ਬਾਵਜੂਦ ਵੀ ਲਾਇਸੈਂਸ ਨਵੀਨ ਕਰਵਾਉਣ ਲਈ ਇਸ ਦਫ਼ਤਰ ਵਿੱਚ ਨਾ ਤਾਂ ਕੋਈ ਪ੍ਰਤੀ ਬੇਨਤੀ ਦਿੱਤੀ ਗਈ ਹੈ ਨਾ ਹੀ ਲਾਇਸੈਂਸ ਸਰੰਡਰ ਕੀਤਾ ਗਿਆ ਹੈ। ਅਜਿਹਾ ਕਰਕੇ ਇਨ੍ਹਾਂ ਲਾਇਸੈਂਸ ਧਾਰਕਾਂ ਵੱਲੋਂ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਰੂਲਜ਼ 2013 ਫਰੇਮਡ ਅੰਡਰ ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਰੂਲਜ਼, 2012 (ਨੇਮ ਐਜ਼ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੀ ਧਾਰਾ 5(2) ਦੀ ਉਲੰਘਣਾ ਕੀਤੀ ਗਈ ਹੈ।
ਇਹ ਵੀ ਪੜ੍ਹੋ : ਚਿਕਨ ਖਾਣ ਦੇ ਸ਼ੌਕੀਨ ਪੰਜਾਬੀਓ ਸਾਵਧਾਨ! Bird Flu ਨੂੰ ਲੈ ਕੇ ਸੂਬੇ 'ਚ Alert ਜਾਰੀ
ਇਸ ਲਈ ਇਨ੍ਹਾਂ ਲਾਇਸੈਂਸ ਧਾਰਕਾਂ ਦੇ ਲਾਇਸੈਂਸ ਉਕਤ ਐਕਟ ਦੇ ਸੈਕਸ਼ਨ 6(ਈ) ਵਿੱਚ ਦਰਜ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਰੰਤ ਪ੍ਰਭਾਵ ਤੋਂ ਸਸਪੈਂਡ ਕੀਤੇ ਜਾਂਦੇ ਹਨ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਨ੍ਹਾਂ ਲਾਇਸੈਂਸ ਧਾਰਕਾਂ ਨੂੰ ਹਦਾਇਤ ਕੀਤੀ ਹੈ ਕਿ ਨੋਟਿਸ ਜਾਰੀ ਹੋਣ ਤੋਂ 7 ਦਿਨਾ ਦੇ ਅੰਦਰ-ਅੰਦਰ ਆਪਣਾ ਜਵਾਬ ਪੇਸ਼ ਕਰਨ। ਮਿੱਥੇ ਸਮੇਂ ਅੰਦਰ ਜਵਾਬ ਪ੍ਰਾਪਤ ਨਾ ਹੋਣ ਦੀ ਸੂਰਤ 'ਚ ਇਹ ਸਮਝ ਲਿਆ ਜਾਵੇਗਾ ਕਿ ਆਪ ਕੁੱਝ ਨਹੀਂ ਕਹਿਣਾ ਚਾਹੁੰਦੇ ਅਤੇ ਲਾਇਸੈਂਸ ਰੱਦ ਕਰਨ ਲਈ ਇੱਕ ਤਰਫਾ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਕਫ਼ ਬੋਰਡ ਨੂੰ 3 ਸਾਲ ਬਾਅਦ ਮਿਲਿਆ ਚੇਅਰਮੈਨ, ਮੁਹੰਮਦ ਓਵੈਸ ਨੂੰ ਮਿਲੀ ਅਹਿਮ ਜ਼ਿੰਮੇਵਾਰੀ
NEXT STORY