ਗੈਜੇਟ ਡੈਸਕ- ਅੱਜ ਦੇ ਸਮੇਂ 'ਚ ਆਧਾਰ ਕਾਰਡ ਬਹੁਤ ਹੀ ਜ਼ਰੂਰੀ ਦਸਤਾਵੇਜ਼ ਹੈ। ਚਾਹੇ ਤੁਸੀਂ ਬੈਂਕ ਖਾਤਾ ਖੁੱਲ੍ਹਵਾਉਣਾ ਹੋਵੇ, ਸਿਮ ਕਾਰਡ ਖਰੀਦਣਾ ਹੋਵੇ ਜਾਂ ਰੇਲ-ਫਲਾਈਟ ਦੀ ਟਿਕਟ ਬੁੱਕ ਕਰਨੀ ਹੋਵੇ, ਹਰ ਥਾਂ ਆਧਾਰ ਕਾਰਡ ਜ਼ਰੂਰੀ ਹੈ।
ਦੱਸ ਦੇਈਏ ਕਿ ਆਧਾਰ ਕਾਰਡ ਨਾਲ ਸਕੈਮ ਹੋਣ ਦੇ ਕਾਫੀ ਮਾਮਲੇ ਸਾਹਮਣੇ ਆ ਰਹੇ ਹਨ। ਕੀ ਤੁਸੀਂ ਜਾਣਦੇ ਹੋ ਕਿ ਹੋਟਲ 'ਚ 'ਕਮਰਾ ਬੁਕਿੰਗ' ਲਈ ਓਰਿਜਨਲ ਆਧਾਰ ਕਾਰਡ ਦੇਣਾ ਤੁਹਾਡੇ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਹਰ ਥਾਂ ਆਧਾਰ ਕਾਰਡ ਦਾ ਇਸਤੇਮਾਲ ਹੋਣ ਕਾਰਨ ਲੋਕ ਬਿਨਾਂ ਕੁਝ ਸੋਚੇ ਕਿਸੇ ਨੂੰ ਵੀ ਆਪਣਾ ਆਧਾਰ ਕਾਰਡ ਫੜਾ ਦਿੰਦੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੇ ਨਾਲ ਸਕੈਮ ਹੋ ਜਾਂਦਾ ਹੈ। ਤੁਹਾਡਾ ਬੈਂਕ ਖਾਤਾ ਖਾਲੀ ਵੀ ਹੋ ਸਕਦਾ ਹੈ। ਆਪਣਾ ਆਧਾਰ ਕਾਰਡ ਕਿਸੇ ਨੂੰ ਵੀ ਦੇਣ ਤੋਂ ਪਹਿਲਾਂ ਸਾਵਧਾਨ ਹੋ ਜਾਓ।
ਆਧਾਰ ਕਾਰਡ ਨਾਲ ਹੋਣ ਵਾਲੇ ਫਰਾਡ ਤੋਂ ਬਚਣ ਲਈ ਤੁਸੀਂ ਮਾਸਕਡ ਆਧਾਰ ਕਾਰਡ ਦਾ ਇਸਤੇਮਾਲ ਕਰ ਸਕਦੇ ਹੋ ਜੋ ਤੁਹਾਡੇ ਆਧਾਰ ਕਾਰਡ ਦਾ ਡੁਪਲੀਕੇਟ ਹੁੰਦਾ ਹੈ। ਮਾਸਕਡ ਆਧਾਰ ਕਾਰਡ 'ਚ ਤੁਹਾਡੇ ਆਧਾਰ ਕਾਰਡ ਦਾ ਨੰਬਰ ਹਾਈਡ ਹੋ ਜਾਂਦਾ ਹੈ। ਇਸ ਵਿਚ ਸ਼ੁਰੂਆਤ ਦੇ 8 ਅੰਕ ਧੁੰਦਲੇ ਯਾਨੀ ਬਲੱਰ ਕਰ ਦਿੱਤੇ ਜਾਂਦੇ ਹਨ। ਸਿਰਫ ਆਖਰੀ ਦੇ 4 ਅੰਕ ਹੀ ਦਿਖਾਈ ਦਿੰਦੇ ਹਨ। ਮਾਸਕਡ ਆਧਾਰ ਕਾਰਡ ਇਸਤੇਮਾਲ ਕਰਨ ਨਾਲ ਤੁਸੀਂ ਸਕੈਮ ਤੋਂ ਬਚ ਸਕਦੇ ਹੋ।
ਇਹ ਵੀ ਪੜ੍ਹੋ- Public Holiday : 5 ਤੇ 14 ਨਵੰਬਰ ਨੂੰ ਛੁੱਟੀ ਦਾ ਐਲਾਨ, ਸਕੂਲ-ਕਾਲਜ ਤੇ ਸਰਕਾਰੀ ਦਫਤਰ ਰਹਿਣਗੇ ਬੰਦ
ਇੰਝ ਡਾਊਨਲੋਡ ਕਰੋ ਮਾਸਕਡ ਆਧਾਰ ਕਾਰਡ
ਮਾਸਕਡ ਆਧਾਰ ਕਾਰਡ ਡਾਊਨਲੋਡ ਕਰਨ ਲਈ ਆਧਾਰ ਕਾਰਡ ਦੀ ਸਾਈਟ 'ਤੇ ਵਿਜ਼ਟ ਕਰੋ। UIDAI ਦੀ ਅਧਿਕਾਰਤ ਵੈੱਬਸਾਈਟ https://uidai.gov.in 'ਤੇ ਮਾਈ ਆਧਾਰ ਸੈਕਸ਼ਨ 'ਤੇ ਜਾ ਕੇ ਡਾਊਨਲੋਡ ਆਧਾਰ ਦੇ ਆਪਸ਼ਨ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਆਪਣਾ ਆਧਾਰ ਨੰਬਰ ਦਰਜ ਕਰੋ ਅਤੇ ਕੈਪਚਾ ਕੋਡ ਭਰੋ। ਓ.ਟੀ.ਪੀ. ਵੈਰੀਫੇਕਸ਼ਨ ਲਈ ਤੁਹਾਨੂੰ ਮਾਸਕਡ ਆਧਾਰ ਕਾਰਡ ਡਾਊਨਲੋਡ ਕਰਨ ਦਾ ਆਪਸ਼ਨ ਮਿਲੇਗਾ। ਜਿਸ ਤੋਂ ਬਾਅਦ ਉਸ ਨੂੰ ਡਾਊਨਲੋਡ ਕਰ ਸਕੋਗੇ। ਮਾਸਕਡ ਆਧਾਰ ਕਾਰਡ ਦਾ ਇਸਤੇਮਾਲ ਟਰੇਨ ਦੀ ਯਾਤਰਾ ਕਰਦੇ ਸਨ, ਏਅਰਪੋਰਟ, ਹੋਟਲ 'ਚ ਕਮਰਾ ਬੁੱਕ ਕਰਨ ਲਈ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਸੁੱਤੇ ਉੱਠਦੇ ਹੀ ਤੁਸੀਂ ਵੀ ਦੇਖਦੇ ਹੋ ਆਪਣਾ ਫੋਨ ਤਾਂ ਜਾਣ ਲਓ ਇਸ ਦੇ ਨੁਕਸਾਨ
Android 15: ਗੂਗਲ ਨੇ ਰਿਲੀਜ਼ ਕੀਤਾ ਐਂਡਰਾਇਡ 15, ਇਨ੍ਹਾਂ ਫੋਨਾਂ ਨੂੰ ਮਿਲੇਗੀ ਅਪਡੇਟ
NEXT STORY