ਸ਼ਿਮਲਾ (ਵਾਰਤਾ)— ਪੰਜਾਬ ਦੇ ਪਠਾਨਕੋਟ ਫ਼ੌਜੀ ਖੇਤਰ ਦੇ ਤ੍ਰਿਵੇਣੀ ਦੁਆਰ ’ਤੇ ਹੋਏ ਗ੍ਰਨੇਡ ਧਮਾਕੇ ਦੀ ਘਟਨਾ ਮਗਰੋਂ ਹਿਮਾਚਲ ਪ੍ਰਦੇਸ਼ ਵਿਚ ਵੀ ਅਲਰਟ ਜਾਰੀ ਕੀਤਾ ਗਿਆ ਹੈ। ਪੁਲਸ ਨੇ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਨੂੰ ਸੀਲ ਕਰਦੇ ਹੋਏ ਅਲਰਟ ਜਾਰੀ ਕੀਤਾ ਹੈ। ਇਸ ਤੋਂ ਇਲਾਵਾ ਚੰਬਾ ਜ਼ਿਲ੍ਹਾ ਦੇ ਤੁਨੁਹੱਟੀ ਸਮੇਤ ਡਲਹੌਜੀ ਖੇਤਰ ਵਿਚ ਵੀ ਪੁਲਸ ਚੌਕਸ ਹੋ ਗਈ ਹੈ। ਦੱਸ ਦੇਈਏ ਕਿ ਪਠਾਨਕੋਟ ਨਾਲ ਚੰਬਾ ਅਤੇ ਕਾਂਗੜਾ ਜ਼ਿਲ੍ਹਿਆਂ ਦੀਆਂ ਸਰਹੱਦਾਂ ਲੱਗਦੀਆਂ ਹਨ।
ਇਹ ਵੀ ਪੜ੍ਹੋ: ਪਠਾਨਕੋਟ ਤੋਂ ਵੱਡੀ ਖ਼ਬਰ : ਆਰਮੀ ਕੈਂਪ ਦੇ ਤ੍ਰਿਵੇਣੀ ਗੇਟ ਕੋਲ ਗ੍ਰਨੇਡ ਧਮਾਕਾ, ਹਾਈ ਅਲਰਟ 'ਤੇ ਪੁਲਸ
ਕਾਂਗੜਾ ਜ਼ਿਲ੍ਹਾ ਦੇ ਪੁਲਸ ਮੁਖੀ ਡਾ. ਖ਼ੁਸ਼ਹਾਲ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸਰਹੱਦੀ ਪ੍ਰਵੇਸ਼ ਦੁਆਰ ’ਤੇ ਵਾਧੂ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ ਅਤੇ ਸਾਰੇ ਵਾਹਨਾਂ ਦੀ ਜਾਂਚ ਮਗਰੋਂ ਹੀ ਸੂਬੇ ਵਿਚ ਐਂਟਰੀ ਕਰਨ ਦੀ ਆਗਿਆ ਹੋਵੇਗੀ। ਪਠਾਨਕੋਟ ਅਤੇ ਕਾਂਗੜਾ ਦੀ ਸਰਹੱਦ ਡਮਟਾਲ ਅਤੇ ਕੰਡਵਾਲ ਬੈਰੀਅਰ ’ਤੇ ਪੁਲਸ ਪਹਿਰਾ ਵਧਾ ਦਿੱਤਾ ਗਿਆ ਹੈ।
ਇਕ ਸਾਲ ਦੇ ਬੱਚੇ ਲਈ ਆਂਧਰਾ ਪ੍ਰਦੇਸ਼-ਕੇਰਲ ’ਚ ਲੜਾਈ, ਜਾਣੋ ਪੂਰਾ ਮਾਮਲਾ
NEXT STORY