ਤਿਰੁਅਨੰਤਪੁਰਮ (ਭਾਸ਼ਾ)- ਕੇਰਲ ਦੇ ਵਿਵਾਦਿਤ ਬੱਚਾ ਗੋਦ ਲੈਣ ਦੇ ਮਾਮਲੇ ਨਾਲ ਜੁੜੇ ਸ਼ਿਸ਼ੂ ਨੂੰ ਕੇਰਲ ਰਾਜ ਬਾਲ ਕਲਿਆਣ ਪ੍ਰੀਸ਼ਦ (ਕੇ.ਐੱਸ.ਸੀ.ਸੀ.ਡਬਲਿਊ.) ਦੇ ਅਧਿਕਾਰੀਆਂ ਦਾ ਦਲ ਐਤਵਾਰ ਰਾਤ ਆਂਧਰਾ ਪ੍ਰਦੇਸ਼ ਤੋਂ ਰਾਜ ਵਾਪਸ ਲੈ ਕੇ ਆਇਆ। ਇਕ ਸਾਲਾ ਬੱਚੇ ਦੀ ਦੇਖਭਾਲ ਉਸ ਨੂੰ ਗੋਦ ਲੈਣ ਵਾਲਾ ਆਂਧਰਾ ਪ੍ਰਦੇਸ਼ ਦਾ ਇਕ ਜੋੜਾ ਕਰ ਰਿਹਾ ਸੀ। ਅਜਿਹਾ ਸ਼ੱਕ ਹੈ ਕਿ ਇਹ ਬੱਚਾ ਅਨੁਪਮਾ ਐੱਸ. ਚੰਦਰ ਦਾ ਹੈ, ਜਿਸ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਮਾਤਾ-ਪਿਤਾ ਨੇ ਬੱਚੇ ਦੇ ਜਨਮ ਦੇ ਤੁਰੰਤ ਬਾਅਦ ਉਸ ਨੂੰ ਅਗਵਾ ਕਰ ਲਿਆ ਸੀ। ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਮਾਤਾ-ਪਿਤਾ ਨੇ ਉਸ ਦੀ ਸਹਿਮਤੀ ਦੇ ਬਿਨਾਂ ਹੀ ਇਕ ਸਾਲ ਪਹਿਲੇ ਕੇ.ਐੱਸ.ਸੀ.ਸੀ.ਡਬਲਿਊ. ਰਾਹੀਂ ਬੱਚੇ ਨੂੰ ਗੋਦ ਦੇ ਦਿੱਤਾ ਸੀ। ਇਸ ਤੋਂ ਬਾਅਦ ਬਾਲ ਕਲਿਆਣ ਕਮਿਸ਼ਨ ਨੇ 18 ਨਵੰਬਰ ਨੂੰ ਇਕ ਆਦੇਸ਼ ਜਾਰੀ ਕਰਦੇ ਹੋਏ ਕੇ.ਐੱਸ.ਸੀ.ਸੀ.ਡਬਲਿਊ. ਨੂੰ ਬੱਚੇ ਨੂੰ ਰਾਜ ’ਚ ਵਾਪਸ ਲਿਆਉਣ ਦਾ ਨਿਰਦੇਸ਼ ਦਿੱਤਾ ਸੀ। ਕੇ.ਐੱਸ.ਸੀ.ਸੀ.ਡਬਲਿਊ. ਅਧਿਕਾਰੀਆਂ ਦੀ ਅਗਵਾਈ ਵਾਲੇ ਇਕ ਦਲ ਨੇ ਆਂਧਰਾ ਪ੍ਰਦੇਸ਼’ਚ ਬੱਚੇ ਨੂੰ ਗੋਦ ਲੈਣ ਵਾਲੇ ਜੋੜੇ ਤੋਂ ਸ਼ਨੀਵਾਰ ਨੂੰ ਬੱਚਾ ਲਿਆ ਅਤੇ ਉਹ ਉਸ ਨੂੰ ਵਾਪਸ ਕੇਰਲ ਲੈ ਕੇ ਆਏ।
ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਜਨਾਨੀ ਦੀ ਮੌਤ, ਨਾਰਾਜ਼ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ’ਤੇ ਕੀਤਾ ਹਮਲਾ
ਇਸ ਦਲ ’ਚ ਕਿਸ਼ੋਰ ਮਾਮਲਿਆਂ ਨੂੰ ਦੇਖਣ ਵਾਲੀ ਪੁਲਸ ਦੀ ਵਿਸ਼ੇਸ਼ ਇਕਾਈ ਵੀ ਸ਼ਾਮਲ ਸੀ। ਦਲ ਐਤਵਾਰ ਰਾਤ ਤਿਰੁਅਨੰਤਪੁਰਮ ਹਵਾਈ ਅੱਡਾ ਪਹੁੰਚਿਆ। ਬੱਚੇ ਨੂੰ ਬਾਲ ਕਲਿਆਣ ਕਮੇਟੀ (ਸੀ.ਡਬਲਿਊ.ਸੀ.) ਦੇ ਨਿਰਦੇਸ਼ ਅਨੁਸਾਰ ਬੱਚਿਆਂ ਦੀ ਦੇਖਭਾਲ ਕਰਨ ਵਾਲੀ ਇਕ ਸੰਸਥਾ ਨੂੰ ਸੌਂਪਿਆ। ਗਿਆ। ਸੀ.ਡਬਲਿਊ.ਸੀ. ਦੇ ਆਦੇਸ਼ ਅਨੁਸਾਰ, ਬੱਚੇ ਦੇ ਜੈਵਿਕ ਮਾਤਾ-ਪਿਤਾ ਦਾ ਪਤਾ ਲਗਾਉਣ ਲਈ ਡੀ.ਐੱਨ.ਏ. ਜਾਂਚ ਕੀਤੀ ਜਾਵੇਗੀ। ਅਨੁਪਮਾ ਅਤੇ ਉਸ ਦਾ ਸਾਥੀ ਅਜੀਤ ਬੱਚੇ ਨੂੰ ਵਾਪਸ ਲਿਆਏ ਜਾਣ ਦੀ ਮੰਗ ਨੂੰ ਲੈ ਕੇ ਕੁਝ ਦਿਨਾਂ ਤੋਂ ਕੇ.ਐੱਸ.ਸੀ.ਸੀ.ਡਬਲਿਊ. ਦਫ਼ਤਰ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਹਨ। ਧਿਆਨ ਯੋਗ ਹੈ ਕਿ ਅਨੁਪਮਾ ਨੇ ਦੋਸ਼ ਲਗਾਇਆ ਸੀ ਕਿ ਉਸ ਦੇ ਪਿਤਾ ਨੇ ਉਸ ਦੇ ਨਵਜੰਮੇ ਬੱਚੇ ਨੂੰ ਜ਼ਬਰਨ ਦੂਰ ਕਰ ਦਿੱਤਾ ਸੀ। ਉਸ ਦੇ ਪਿਤਾ ਭਾਰਤੀ ਕਮਿਊਨਿਸਟ ਪਾਰਟੀ-ਮਾਰਕਸਵਾਦੀ (ਸੀਪੀਆਈ-ਐਮ) ਦੇ ਇਕ ਸਥਾਨਕ ਨੇਤਾ ਹਨ ਅਤੇ ਇਨ੍ਹਾਂ ਦੋਸ਼ਾਂ ਤੋਂ ਬਾਅਦ ਰਾਜ ਵਿਚ ਇਕ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਸਰਕਾਰ ਨੇ ਇਸ ਘਟਨਾ ਦੀ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਸਨ। ਇਕ ਪਰਿਵਾਰਕ ਅਦਾਲਤ ਨੇ ਪਿਛਲੇ ਮਹੀਨੇ ਗੋਦ ਲੈਣ ਦੀ ਪ੍ਰਕਿਰਿਆ 'ਤੇ ਰੋਕ ਲਗਾ ਦਿੱਤੀ ਸੀ ਅਤੇ ਪੁਲਿਸ ਨੂੰ ਸੀਲਬੰਦ ਲਿਫ਼ਾਫ਼ੇ ’ਚ ਵਿਸਥਾਰਪੂਰਵਕ ਰਿਪੋਰਟ ਦੇਣ ਦਾ ਨਿਰਦੇਸ਼ ਦਿੱਤਾ ਸੀ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਦਿੱਲੀ ਸਰਕਾਰ ਨੇ ਨਿਰਮਾਣ ਕੰਮਾਂ ਤੋਂ ਰੋਕ ਹਟਾਈ, ਸਕੂਲ ਮੁੜ ਖੋਲ੍ਹਣ ਸਬੰਧੀ 24 ਨਵੰਬਰ ਨੂੰ ਫ਼ੈਸਲਾ
NEXT STORY