ਲਖਨਊ— ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਹਿਰੀਲ ਸ਼ਰਾਬ ਕਾਂਡ ਦਾ ਮੁੱਖ ਦੋਸ਼ੀ ਗਿ੍ਰਫ਼ਤਾਰ ਕਰ ਲਿਆ ਗਿਆ ਹੈ। ਅਲੀਗੜ੍ਹ ਜ਼ਿਲ੍ਹੇ ਵਿਚ ਜ਼ਹਿਰੀਲੀ ਸ਼ਰਾਬ ਤੋਂ ਵੱਡੀ ਗਿਣਤੀ ’ਚ ਲੋਕਾਂ ਦੀ ਮੌਤ ਦੇ ਮਾਮਲੇ ਵਿਚ ਮੁੱਖ ਦੋਸ਼ੀ ਰਿਸ਼ੀ ਸ਼ਰਮਾ ਨੂੰ ਐਤਵਾਰ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ। ਦੱਸ ਦੇਈਏ ਕਿ ਅਲੀਗੜ੍ਹ ਦੇ ਵੱਖ-ਵੱਖ ਇਲਾਕਿਆਂ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ 35 ਲੋਕਾਂ ਦੀ ਮੌਤ ਦੇ ਮਾਮਲੇ ’ਚ 13 ਵੱਖ-ਵੱਖ ਮੁਕੱਦਮਿਆਂ ’ਚ ਦੋਸ਼ੀ ਸ਼ਰਮਾ ’ਤੇ ਐਲਾਨੇ 75,000 ਰੁਪਏ ਦੇ ਇਨਾਮ ਨੂੰ ਸ਼ਨੀਵਾਰ ਨੂੰ ਵਧਾ ਕੇ 1 ਲੱਖ ਰੁਪਏ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਅਲੀਗੜ੍ਹ ਦੇ ਟੱਪਲ ਅਤੇ ਅਕਰਾਬਾਦ ਥਾਣਾ ਖੇਤਰ ਵਿਚ ਬੀਤੀ 28 ਮਈ ਤੋਂ ਸ਼ੁਰੂ ਹੋਇਆ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਦਾ ਸਿਲਸਿਲਾ ਕਈ ਦਿਨਾਂ ਤੱਕ ਜਾਰੀ ਰਿਹਾ। ਘਟਨਾ ਵਿਚ ਹੁਣ ਤੱਕ 35 ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਸ਼ੱਕੀ ਰੂਪ ਨਾਲ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰੇ 98 ਲੋਕਾਂ ਦਾ ਹੁਣ ਤੱਕ ਪੋਸਟਮਾਰਟਮ ਕਰਵਾਇਆ ਜਾ ਚੁੱਕਾ ਹੈ। ਜਿਨ੍ਹਾਂ 35 ਲੋਕਾਂ ਦਾ ਪੋਸਟਮਾਰਟਮ ਕੀਤਾ ਗਿਆ ਹੈ, ਉਨ੍ਹਾਂ ਦੀ ਵਿਸਰਾ ਰਿਪੋਰਟ ਆਉਣ ਤੋਂ ਬਾਅਦ ਹੀ ਮੰਨਿਆ ਗਿਆ ਕਿ ਉਨ੍ਹਾਂ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ ਹੈ।
ਓਧਰ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਰਮਾ ਨੂੰ ਅਲੀਗੜ੍ਹ-ਬੁਲੰਦਸ਼ਹਿਰ ਦੀ ਸਰਹੱਦ ’ਤੇ ਗਿ੍ਰਫ਼ਤਾਰ ਕੀਤਾ ਗਿਆ। ਉਹ 9 ਦਿਨ ਆਪਣੇ ਟਿਕਾਣੇ ਵਿਚ ਲੁਕੇ ਰਹਿਣ ਤੋਂ ਬਾਅਦ ਦੂਜੀ ਥਾਂ ਫਰਾਰ ਹੋਣ ਦੀ ਫਿਰਾਕ ਵਿਚ ਸੀ। ਉਨ੍ਹਾਂ ਦੱਸਿਆ ਕਿ ਸ਼ਨੀਵਾਰ ਰਾਤ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਰਿਸ਼ੀ ਆਪਣੀ ਗੱਡੀ ਨਾਲ ਐਤਵਾਰ ਨੂੰ ਬੁਲੰਦਸ਼ਹਿਰ ਜਾਵੇਗਾ। ਇਸ ਸੂਚਨਾ ’ਤੇ ਪੁਲਸ ਨੇ ਉਸ ਨੂੰ ਗਿ੍ਰਫ਼ਤਾਰ ਕਰ ਕੇ ਉਸ ਦੀ ਗੱਡੀ ’ਚੋਂ ਭਾਰੀ ਮਾਤਰਾ ਵਿਚ ਜ਼ਹਿਰੀਲੀ ਸ਼ਰਾਬ ਬਰਾਮਦ ਕੀਤੀ। ਪੁਲਸ ਰਿਸ਼ੀ ਦੀ ਗਿ੍ਰਫ਼ਤਾਰੀ ਲਈ ਆਲੇ-ਦੁਆਲੇ ਦੇ 6 ਸੂਬਿਆਂ ਵਿਚ ਵੀ ਸਰਗਰਮ ਸੀ। ਇਨ੍ਹਾਂ ਸੂਬਿਆਂ ਵਿਚ ਉਸ ਦਾ ਨੈੱਟਵਰਕ ਸੀ।
ਤੀਜੀ ਲਹਿਰ ’ਚ ਤੁਹਾਡੇ ਬੱਚਿਆਂ ਨੂੰ ਕੋਰੋਨਾ ਤੋਂ ਬਚਾਉਣ ’ਚ ਮਦਦ ਕਰੇਗੀ ਇਹ ‘ਸਮਾਰਟ ਘੜੀ’
NEXT STORY